ਬਲਾਚੌਰ, 5 ਜੂਨ (ਨਰੇਸ਼ ਧੌਲ)-ਪਿਛਲੇ ਦਿਨੀਂ ਨਾਮਵਰ ਸ਼ਖ਼ਸੀਅਤ ਚੌਧਰੀ ਸੁਰੇਸ਼ ਕੁਮਾਰ ਥੋਪੀਆ ਦੀ ਮਾਤਾ ਗਿਆਨੋ ਦੇਵੀ ਦੇ ਅਕਾਲ ਚਲਾਣਾ ਕਰਨ ਉਪਰੰਤ ਜਿਥੇ ਵੱਖ-ਵੱਖ ਸ਼ਖ਼ਸੀਅਤਾਂ ਤੇ ਇਲਾਕਾ ਵਾਸੀਆਂ ਨੇ ਉਨ੍ਹਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ, ਉਥੇ ਵਿਸ਼ੇਸ਼ ਤੌਰ 'ਤੇ ਐਸ. ਸੀ. ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜ੍ਹੀ ਵਲੋਂ ਵੀ ਆਪਣੇ ਸਾਥੀਆਂ ਸਮੇਤ ਉਨ੍ਹਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਸ. ਗੜ੍ਹੀ ਨੇ ਕਿਹਾ ਕਿ ਹਰ ਜੀਵ ਸਾਰੀ ਉਮਰ ਮਾਂ ਦਾ ਦੇਣਾ ਕਦੀ ਵੀ ਨਹੀਂ ਦੇ ਸਕਦਾ | ਉਨ੍ਹਾਂ ਕਿਹਾ ਕਿ ਮਾਤਾ ਗਿਆਨੋ ਦੇਵੀ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਪਰਵਿੰਦਰ ਮੇਨਕਾ ਐਮ. ਸੀ. ਬਲਾਚੌਰ, ਜਸਵੀਰ ਸਿੰਘ ਔਲੀਆਪੁਰ, ਜਸਵੰਤ ਕਲੇਰ, ਜਸਵੰਤ ਤੂਰ, ਬਗ਼ੀਚਾ ਸਿੰਘ ਰੱਕੜ, ਗਿਆਨ ਸਿੰਘ ਕਾਨੂੰਗੋਂ, ਚਮਨ ਲਾਲ ਕਾਨੂੰਗੋਂ, ਬਿੱਲੂ ਪੰਡਿਤ, ਕਰਮ ਚੰਦ ਇੰਸਪੈਕਟਰ, ਬਿੰਦਰ ਪਟਵਾਰੀ, ਦਰਸ਼ਨ ਚੇਲਾ, ਸੋਮ ਲਾਲ, ਸੋਮ ਪ੍ਰਕਾਸ਼, ਰਾਜ ਕੁਮਾਰ, ਡਾ. ਪਿੰਕਾ, ਬਲਰਾਮ ਚੌਧਰੀ, ਪੰਮੀ ਚੌਧਰੀ, ਲੇਖ ਰਾਜ, ਸੇਠੀ ਚੌਹਾਨ, ਕੁੰਦਨ ਲਾਲ, ਸੁੱਚਾ ਸਿੰਘ ਲਾਦੀ, ਕਾਕਾ ਪੰਡਿਤ, ਹਰਮੇਸ਼ ਲਾਲ ਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ |