ਨਵਾਂਸ਼ਹਿਰ, 5 ਜੂਨ (ਹਰਮਿੰਦਰ ਸਿੰਘ ਪਿੰਟੂ)-ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321-ਡੀ ਦੀ ਮੀਟਿੰਗ ਕਲੱਬ ਦੇ ਸਰਪ੍ਰਸਤ ਪਾਲ ਸਿੰਘ ਬੰਗਾ ਦੀ ਪ੍ਰਧਾਨਗੀ ਹੇਠ ਡਾਇਮੰਡ ਹੋਟਲ ਅਲਾਚੌਰ ਵਿਖੇ ਹੋਈ | ਮੀਟਿੰਗ ਮੌਕੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰਾਂ ਕੀਤੀਆਂ ਗਈਆਂ ਤੇ ਕਲੱਬ ਵਲੋਂ ਕੀਤੇ ਪ੍ਰਾਜੈਕਟਾਂ 'ਤੇ ਪਾਲ ਸਿੰਘ ਬੰਗਾ ਨੇ ਤਸੱਲੀ ਪ੍ਰਗਟਾਈ ਗਈ | ਮੀਟਿੰਗ ਉਪਰੰਤ ਚੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ, ਜਿਸ ਵਿਚ ਚੋਣ ਅਬਜਰਵਰ ਬਲਵੀਰ ਸਿੰਘ ਧਮਾਈ ਦੀ ਦੇਖ ਰੇਖ ਚੋਣ ਪ੍ਰਕਿਰਿਆ ਅਰੰਭ ਕਰਵਾਈ ਗਈ, ਜਿਸ ਵਿਚ ਵੈਦ ਲਖਵਿੰਦਰ ਸਿੰਘ ਸੂਰਾਪੁਰੀ ਨੂੰ ਚੌਥੀ ਵਾਰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ | ਇਸੇ ਤਰ੍ਹਾਂ ਬਾਕੀ ਅਹੁਦੇਦਾਰਾਂ ਦੀ ਚੋਣ, ਜਿਸ ਵਿਚ ਰਜਿੰਦਰ ਸਿੰਘ ਸੈਦਪੁਰੀ ਸੈਕਟਰੀ, ਜਸਪਾਲ ਸਿੰਘ ਲੌਂਗੀਆ ਫਾਈਨੈਂਸ ਸਕੱਤਰ, ਕੁਲਵਿੰਦਰ ਸਿੰਘ ਚੱਗਰ ਪੀ. ਆਰ. ਓ., ਅਵਤਾਰ ਸਿੰਘ ਸੈਣੀ ਯੂ. ਐਸ. ਏ. ਸੀਨੀਅਰ ਵਾਈਸ ਪ੍ਰਧਾਨ, ਤਰਲੋਚਨ ਸਿੰਘ ਐਕਸਾਈਡ ਬੈਟਰੀ ਵਾਈਸ ਪ੍ਰਧਾਨ, ਪਵਨ ਕੁਮਾਰ ਵਾਈਸ ਪ੍ਰਧਾਨ, ਹਰਦੀਪ ਸਿੰਘ ਪਾਬਲਾ ਵਾਈਸ ਪ੍ਰਧਾਨ, ਬਲਵਿੰਦਰ ਸਿੰਘ ਭੰਗਲ ਚੇਅਰਮੈਨ ਇਨਵਾਇਰਮੈਂਟ, ਮਨਜੀਤ ਸਿੰਘ ਚੇਅਰਮੈਨ ਬਲੱਡ ਡੋਨੇਸ਼ਨ, ਹਰਮਿੰਦਰ ਸਿੰਘ ਨਵਾਂਸ਼ਹਿਰ ਚੇਅਰਮੈਨ ਮੀਡੀਆ, ਵਰਿੰਦਰ ਸਿੰਘ ਚੇਅਰਮੈਨ ਸਪੋਰਟਸ ਵਿੰਗ, ਬਲਵੰਤ ਸਿੰਘ ਲਾਦੀਆਂ ਚੇਅਰਮੈਨ ਲੀਗਲ ਸੈੱਲ, ਬਲਵੀਰ ਸਿੰਘ ਧਮਾਈ ਮੈਂਬਰਸ਼ਿਪ ਗਰੋਥ, ਕੁਲਦੀਪ ਸਿੰਘ ਸੈਂਹਬੀ ਪ੍ਰਾਜੈਕਟ ਚੇਅਰਮੈਨ, ਹਨੀ ਹਰਦੀਪ ਇੰਟਰਟੇਨਮੈਂਟ ਚੇਅਰਮੈਨ | ਇਸੇ ਤਰ੍ਹਾਂ ਬੋਰਡ ਆਫ ਡਾਇਰੈਕਟਰ ਦੀ ਚੋਣ ਕੀਤੀ ਗਈ, ਜਿਸ ਵਿਚ ਰਵਿੰਦਰ ਸਿੰਘ ਨਾਗਰਾ ਡਾਇਰੈਕਟਰ, ਜਸਵੀਰ ਸਿੰਘ ਡਾਇਰੈਕਟਰ, ਕੁਲਵੰਤ ਸਿੰਘ ਸੈਣੀ ਡਾਇਰੈਕਟਰ, ਭਵਨੇਸ਼ਵਰ ਬਾਵਾ ਡਾਇਰੈਕਟਰ, ਇਕਬਾਲ ਸਿੰਘ ਡਾਇਰੈਕਟਰ, ਦਲਜੀਤ ਸਿੰਘ ਨੌਰਾ ਡਾਇਰੈਕਟਰ, ਬਲਜੀਤ ਸਿੰਘ ਨੌਰਾ ਡਾਇਰੈਕਟਰ ਤੇ ਸੁਖਵਿੰਦਰ ਸਿੰਘ ਸਾਰੇ ਡਾਇਰੈਕਟਰ ਚੁਣੇ ਗਏ | ਇਸ ਮੌਕੇ ਪ੍ਰਧਾਨ ਸੂਰਾਪੁਰੀ ਨੇ ਕਿਹਾ ਕਿ ਜੋ ਮੈਨੂੰ ਚੌਥੀ ਵਾਰੀ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਉਸ ਨੂੰ ਪੂਰੀ ਤਨ ਦੇਹੀ ਨਾਲ ਨਿਭਾਵਾਂਗਾ | ਇਸ ਮੌਕੇ ਲਾਇਨਜ ਕਲੱਬ ਗੋਲਡ ਬੰਦਗੀ 321-ਡੀ ਵਲੋਂ ਸਾਰੇ ਮੈਂਬਰਾਂ ਨੂੰ ਯਾਦਗਾਰੀ ਤੋਹਫੇ ਦਿੱਤੇ ਗਏ | ਅੰਤ ਵਿਚ ਪਾਲ ਸਿੰਘ ਬੰਗਾ ਵਲੋਂ ਸਾਰੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਲੱਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ |