09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸੜੋਆ ਨਾਲ ਵਿਤਕਰਾ ਬੰਦ ਕੀਤਾ ਜਾਵੇ, ਪਟਵਾਰ ਸਰਕਲ ਦਫ਼ਤਰ ਦੀ ਤੁਰੰਤ ਬਹਾਲੀ ਕੀਤੀ ਜਾਵੇ-ਪ੍ਰਵੀਨ ਵਸ਼ਿਸ਼ਟ

Ad Position 21
No active advertisement
ਅਜੀਤ ਡੈਸਕ 06-06-2026
ਸੜੋਆ, 5 ਜੂਨ (ਹਰਮੇਲ ਸਹੂੰਗੜਾ)-ਸਮਾਜ ਸੇਵੀ ਪ੍ਰਵੀਨ ਵਸ਼ਿਸ਼ਟ ਸੜੋਆ ਤੇ ਬਲਾਕ ਸੰਮਤੀ ਮੈਂਬਰ ਸ਼ਾਮ ਲਾਲ ਚੌਧਰੀ ਨੇ ਪਿੰਡ ਸੜੋਆ ਦੇ ਪਟਵਾਰ ਸਰਕਲ ਦਫ਼ਤਰ ਤੇ ਕਾਨੂੰਗੋ ਸਰਕਲ ਦੀ ਬਦਹਾਲ ਹਾਲਤ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਇਸ ਦੀ ਤੁਰੰਤ ਬਹਾਲੀ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰ ਲੋਕਾਂ ਦੀ ਸਹੂਲਤ ਲਈ ਬਣਾਏ ਜਾਂਦੇ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਸੜੋਆ ਦਾ ਇਤਿਹਾਸਕ ਪਟਵਾਰਖਾਨਾ ਅੱਜ ਖੰਡਰ ਬਣਨ ਦੀ ਕਗਾਰ 'ਤੇ ਪਹੁੰਚ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਸੜੋਆ ਪਟਵਾਰ ਸਰਕਲ ਲਗਪਗ 1992 ਤੋਂ ਸਥਾਪਿਤ ਕਾਨੂੰਗੋ ਸਰਕਲ ਕਈ ਦਹਾਕਿਆਂ ਤੱਕ ਇਲਾਕੇ ਦੇ ਲੋਕਾਂ ਨੂੰ ਮਾਲ ਵਿਭਾਗ ਨਾਲ ਸੰਬੰਧਤ ਸੇਵਾਵਾਂ ਪ੍ਰਦਾਨ ਕਰਦੇ ਰਹੇ ਹਨ | ਪਰ ਪਿਛਲੇ ਕਰੀਬ 5-6 ਸਾਲਾਂ ਤੋਂ ਦਫ਼ਤਰ ਬੰਦ ਪਿਆ ਹੈ ਅਤੇ ਇਮਾਰਤ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਇਹ ਲਗਾਤਾਰ ਖੰਡਰ ਵਿਚ ਤਬਦੀਲ ਹੁੰਦੀ ਜਾ ਰਹੀ ਹੈ | ਪ੍ਰਵੀਨ ਵਸ਼ਸ਼ਿਟ ਤੇ ਸ਼ਾਮ ਲਾਲ ਚੌਧਰੀ ਨੇ ਕਿਹਾ ਕਿ ਲੋਕਾਂ ਦੇ ਟੈਕਸਾਂ ਦੇ ਪੈਸੇ ਨਾਲ ਬਣੀ ਸਰਕਾਰੀ ਇਮਾਰਤ ਅੱਜ ਬਿਨਾਂ ਵਰਤੋਂ ਦੇ ਬਰਬਾਦ ਹੋ ਰਹੀ ਹੈ | ਟੁੱਟੇ ਦਰਵਾਜ਼ੇ, ਖਰਾਬ ਕੰਧਾਂ, ਸੀਲਨ, ਜੰਗਲੀ ਬੂਟੇ ਤੇ ਗੰਦਗੀ ਸਰਕਾਰੀ ਸੰਪਤੀ ਪ੍ਰਤੀ ਅਣਗਹਿਲੀ ਦੀ ਸਪੱਸ਼ਟ ਤਸਵੀਰ ਪੇਸ਼ ਕਰਦੇ ਹਨ | ਉਨ੍ਹਾਂ ਦੱਸਿਆ ਕਿ ਦਫ਼ਤਰ ਬੰਦ ਹੋਣ ਕਾਰਨ ਸੜੋਆ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਫ਼ਰਦ, ਇੰਤਕਾਲ, ਨਿਸ਼ਾਨਦੇਹੀ ਅਤੇ ਹੋਰ ਮਾਲ ਵਿਭਾਗੀ ਕੰਮਾਂ ਲਈ ਬਲਾਚੌਰ ਜਾਣਾ ਪੈਂਦਾ ਹੈ | ਉਨ੍ਹਾਂ ਸਵਾਲ ਉਠਾਇਆ ਕਿ ਸੜੋਆ ਵਰਗੇ ਇਤਿਹਾਸਕ ਤੇ ਪ੍ਰਸ਼ਾਸਨਿਕ ਤੌਰ 'ਤੇ ਮਹੱਤਵਪੂਰਨ ਪਿੰਡ ਨਾਲ ਲਗਾਤਾਰ ਮਤਰੇਆ ਵਿਵਹਾਰ ਕਿਉਂ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਕ-ਇਕ ਕਰਕੇ ਸਰਕਾਰੀ ਦਫ਼ਤਰ ਅਤੇ ਸਹੂਲਤਾਂ ਸੜੋਆ ਤੋਂ ਦੂਜੇ ਸਥਾਨਾਂ ਵੱਲ ਤਬਦੀਲ ਕੀਤੀਆਂ ਜਾ ਰਹੀਆਂ ਹਨ, ਜਿਸ ਦਾ ਸਿੱਧਾ ਨੁਕਸਾਨ ਆਮ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਜਦੋਂ ਇਹ ਪਟਵਾਰ ਖਾਨਾ ਬੰਦ ਹੋਇਆ ਹੈ ਉਦੋਂ ਤੋਂ ਹੀ ਲੋਕਾਂ ਨੂੰ ਬਲਾਚੌਰ ਤਹਿਸੀਲ ਵਿਖੇ ਫ਼ਰਦ ਲੈਣ ਜਾਂ ਹੋਰ ਕੰਮ ਕਰਾਉਣ ਲਈ ਜਾਣਾ ਪੈਂਦਾ ਹੈ ਤੇ ਕੰਮ ਨਾ ਹੋਣ ਦੀ ਸੂਰਤ ਵਿਚ ਉਥੇ ਸਾਰੀ ਦਿਹਾੜੀ ਖੱਜਲ ਖ਼ੁਆਰੀ ਹੋ ਕੇ ਘਰ ਨੂੰ ਮੁੜਨਾ ਪੈਂਦਾ ਹੈ | ਉਨ੍ਹਾਂ ਸਰਕਾਰ, ਮਾਲ ਵਿਭਾਗ ਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸੜੋਆ ਪਟਵਾਰ ਸਰਕਲ ਦਫ਼ਤਰ ਨੂੰ ਤੁਰੰਤ ਮੁੜ ਚਾਲੂ ਕੀਤਾ ਜਾਵੇ, ਖੰਡਰ ਬਣ ਰਹੀ ਇਮਾਰਤ ਦੀ ਮੁਰੰਮਤ ਕਰਵਾਈ ਜਾਵੇ ਤੇ ਪਟਵਾਰੀ ਤੇ ਕਾਨੂੰਗੋ ਦੀ ਨਿਯਮਿਤ ਬੈਠਕ ਯਕੀਨੀ ਬਣਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਐਸ. ਆਈ. ਆਰ. ਸੰਬੰਧੀ ਸਪੈਸ਼ਲ ਕੈਂਪ ਕੱਲ੍ਹ ਅਗਲੀ ਖ਼ਬਰ ਲਾਇਨਜ਼ ਕਲੱਬ ਗੋਲਡ ਬੰਦਗੀ 321-ਡੀ ਨਵਾਂਸ਼ਹਿਰ ਦੀ ਸਰਬ ਸੰਮਤੀ ਨਾਲ ਚੋਣ ਵੈਦ ਲਖਵਿੰਦਰ ਸਿੰਘ ਸੂਰਾਪੁਰੀ ਚੌਥੀ ਵਾਰ ਪ੍...
Ad Position 24