ਨਵਾਂਸ਼ਹਿਰ, 5 ਜੂਨ (ਜਸਬੀਰ ਸਿੰਘ ਨੂਰਪੁਰ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਐਸ. ਏ. ਐਸ. ਨਗਰ ਤੇ ਜਤਿੰਦਰ ਪਾਲ ਸਿੰਘ ਖੁਰਮੀ ਜ਼ਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼. ਭ. ਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤੇ ਡਾ. ਅਮਨਦੀਪ, ਸੀ. ਜੇ. ਐਮ-ਕਮ-ਸਕੱਤਰ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ. ਭ. ਸ. ਨਗਰ ਦੀ ਅਗਵਾਈ ਹੇਠ ਨਿਊ ਕੋਰਟ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਵਾਤਾਵਰਨ ਦਿਵਸ ਮਨਾਇਆ | ਇਸ ਮੌਕੇ ਜੂਡੀਸ਼ੀਅਲ ਅਫਸਰਾਂ, ਜ਼ਿਲ੍ਹਾ ਅਟਾਰਨੀ, ਸ਼. ਭ. ਸ. ਨਗਰ, ਚੀਫ, ਐਲ. ਏ. ਡੀ. ਸੀ. ਐਸ., ਬਾਰ ਐਸ਼ੋਸੀਅਨ ਪ੍ਰਧਾਨ, ਸ਼. ਭ. ਸ. ਨਗਰ ਤੇ ਸੈਕਟਰੀ, ਬਾਰ ਐਸ਼ੋਸੀਅਨ, ਸ਼ਹੀਦ ਭਗਤ ਸਿੰਘ ਨਗਰ ਵਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਨਿਊ ਕੋਰਟ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਵੱਖ-ਵੱਖ ਤਰ੍ਹਾਂ ਦੇ ਫਲਦਾਰ ਤੇ ਛਾਂ ਦਾਰ 150 ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ | ਇਸ ਤੋਂ ਇਲਾਵਾ ਸਬ-ਡਵੀਜ਼ਨ ਬਲਾਚੌਰ ਕੋਰਟ, ਸ਼ਹੀਦ ਭਗਤ ਨਗਰ ਵਿਖੇ ਵੀ ਜੂਡੀਸ਼ੀਅਲ ਅਫਸਰਾਂ, ਬਾਰ ਐਸ਼ੋਸੀਅਨ ਵਾਈਸ ਪ੍ਰਧਾਨ, ਬਲਾਚੌਰ ਤੇ ਐਡਵੋਕੇਟਜ਼ ਵਲੋਂ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ | ਜਤਿੰਦਰ ਪਾਲ ਸਿੰਘ ਖੁਰਮੀ ਨੇ ਕਿਹਾ ਕਿ ਵਿਸ਼ਵ ਵਾਤਾਵਰਨ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ | ਇਹ ਵਿਸ਼ਵ ਵਾਤਾਵਰਨ ਦਿਵਸ ਵਿਗੜ ਰਹੇ ਵਾਤਾਵਰਨ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਕ ਬਿਹਤਰ ਭਵਿੱਖ ਬਣਾਉਣ ਵਿਚ ਮਦਦ ਕਰਨ ਲਈ ਉਤਸ਼ਾਹਿਤ ਕਰਨ ਲਈ ਮਨਾਇਆ ਜਾਦਾ ਹੈ | ਇਸ ਮੌਕੇ ਹਰਭਜਨ ਸਿੰਘ, ਡੀਵੀਜ਼ਨਲ ਜੰਗਲਾਤ ਅਫਸ਼ਰ, ਰਾਹੁਲ ਕੁਮਾਰ, ਬਲਾਕ ਜੰਗਲਾਤ ਅਫਸਰ ਤੇ ਬਲਵਿੰਦਰ ਸਿੰਘ, ਬਲਾਕ ਜੰਗਲਾਤ ਅਫਸਰ ਮੌਜੂਦ ਸਨ |