20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸਕੂਲ ਮਾਲੇਵਾਲ ਵਿਖੇ ਜ਼ਿਲ੍ਹਾ ਪੱਧਰੀ ਵਾਤਾਵਰਨ ਦਿਵਸ ਮਨਾਇਆ ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਨੇ ਕੀਤੀ ਸ਼ਿਰਕਤ

Ad Position 21
No active advertisement
ਅਜੀਤ ਡੈਸਕ 07-06-2026
ਟੱਪਰੀਆਂ ਖੁਰਦ, 6 ਜੂਨ (ਬੂਥਗੜ੍ਹੀਆ)-ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲੇਵਾਲ ਵਿਖੇ ਜ਼ਿਲ੍ਹਾ ਪੱਧਰੀ ਵਿਸ਼ਵ ਵਾਤਾਵਰਨ ਦਿਵਸ ਮਨਾਇਆ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਅਨੀਤਾ ਸ਼ਰਮਾ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲ਼ਖਵੀਰ ਸਿੰਘ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਨੇ ਵਾਤਾਵਰਨ ਦਿਵਸ ਮੌਕੇ ਪਹੁੰਚੇ ਲੋਕਾਂ ਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭੂਮੀਗਤ ਪਾਣੀ ਦਾ ਪੱਧਰ ਘਟਣਾ, ਹਵਾ ਪ੍ਰਦੂਸ਼ਣ, ਕੂੜਾ ਕਰਕਟ ਦਾ ਪ੍ਰਬੰਧਨ ਤੇ ਪਾਣੀ ਪ੍ਰਦੂਸ਼ਣ ਦੀ ਵੱਡੀ ਸਮੱਸਿਆ ਆ ਰਹੀ ਹੈ ਸਾਡਾ ਵਾਤਾਵਰਨ ਲਗਾਤਾਰ ਪਲੀਤ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਸ ਪ੍ਰਤੀ ਸੁਚੇਤ ਨਾ ਹੋਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਕਦੇ ਵੀ ਸਾਨੂੰ ਮਾਫ਼ ਨਹੀਂ ਕਰਨਗੀਆਂ | ਡਿਪਟੀ ਡੀ. ਈ. ਓ. ਲਖਵੀਰ ਸਿੰਘ ਨੇ ਕਿਹਾ ਕਿ ਬੂਟੇ ਲਗਾਉਣ ਦੇ ਨਾਲ ਧਰਤੀ ਦੀ ਤਪਸ਼ ਨੂੰ ਘਟਾਇਆ ਜਾ ਸਕਦਾ ਹੈ ਸਾਨੂੰ ਵੱਧ ਤੋਂ ਵੱਧ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਉਣੇ ਚਾਹੀਦੇ ਹਨ | ਇਸ ਮੌਕੇ ਸਕੂਲ ਦੇ ਬੱਚਿਆਂ ਵਲੋਂ ਚਾਰਟ ਮੁਕਾਬਲੇ ਤੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ | ਇਸ ਮੌਕੇ ਵਣ ਵਿਭਾਗ ਵਲੋਂ ਲਿਆਂਦੇ ਬੂਟੇ ਤੇ ਖੇਤੀਬਾੜੀ ਵਿਭਾਗ ਵਲੋਂ ਲਿਆਂਦੇ ਦਾਲਾਂ ਦੇ ਬੀਜ ਵੀ ਨਗਰ ਵਾਸੀਆਂ ਨੂੰ ਵੰਡੇ ਗਏ | ਸਕੂਲ ਕੈਂਪਸ ਵਿਚ ਵੱਖ-ਵੱਖ ਵਿਭਾਗ ਦੇ ਮੁਖੀਆਂ, ਸਕੂਲ ਸਟਾਫ਼ ਤੇ ਪਿੰਡਾਂ ਦੇ ਬਜ਼ੁਰਗ, ਔਰਤਾਂ ਦੇ ਵਲੋਂ ਫਲਦਾਰ ਬੂਟੇ ਵੀ ਲਗਾਏ ਗਏ | ਸਕੂਲ ਦੇ ਪਿ੍ੰਸੀਪਲ ਪਰਮਿੰਦਰ ਭਾਟੀਆ ਵਲੋਂ ਸਕੂਲ ਵਿਖੇ ਪਹੁੰਚੇ ਸਾਰੇ ਪਤਵੰਤਿਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਸੱਤਪਾਲ ਭੂੰਬਲਾ, ਡਾ. ਵਰਿੰਦਰ ਭੂੰਬਲਾ, ਰਾਮ ਸਰੂਪ ਪ੍ਰਧਾਨ ਸਰਪੰਚ ਮਾਲੇਵਾਲ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸਤਨਾਮ ਸਿੰਘ, ਵਣ ਰੇਂਜ ਅਫਸਰ ਸੁਰਿੰਦਰਪਾਲ, ਵਰਿੰਦਰ ਬੰਗਾ ਜ਼ਿਲ੍ਹਾ ਕੋਡੀਨੇਟਰ, ਡਾ. ਨੀਤਨ ਬਲਾਕ ਖੇਤੀਬਾੜੀ ਅਫਸਰ, ਸੁਰਿੰਦਰਪਾਲ ਖੇਤੀਬਾੜੀ ਵਿਸਥਾਰ ਅਫ਼ਸਰ ਸੜੋਆ, ਅਨੁਰਾਗ ਸ਼ਰਮਾ, ਵਣ ਗਾਰਡ ਹਰਮਨਦੀਪ ਸਿੰਘ, ਹਰਿੰਦਰ ਸ਼ੁਕਲਾ, ਮਾਸਟਰ ਰਾਮ ਕਿ੍ਸ਼ਨ ਬੂਥਗੜ੍ਹ, ਸ਼ੰਕਰ ਦਾਸ ਕਟਾਰੀਆ, ਧਰਮ ਚੰਦ ਭੂੰਬਲਾ, ਹੈਡਮਾਸਟਰ ਰਘਵੀਰ ਸਿੰਘ, ਪਿ੍ੰਸੀਪਲ ਵਿਜੇ ਕੁਮਾਰ, ਬਲਬੀਰ ਚੰਦ, ਅੱਛਰਦਾਸ, ਰਾਮ ਕਿ੍ਸ਼ਨ ਛਾਬੜੀ, ਮੁਲਖ ਰਾਜ, ਤੇਲੂ ਰਾਮ ਕਟਾਰੀਆ, ਰਾਮ ਜੀ ਭਗਤ, ਗੁਰਮੇਲ ਚੰਦ ਅਨੰਤ ਰਾਮ, ਧਰਮ ਚੰਦ ਪੰਚ, ਸ਼ਾਮ ਲਾਲ ਜੰਗਲਾਤ ਵਿਭਾਗ, ਮਾਸਟਰ ਬਲਬੀਰ ਕਟਾਰੀਆ, ਮਾਸਟਰ ਰਾਕੇਸ਼ ਕੁਮਾਰ ਬੂਥਗੜ੍ਹ, ਨਿਰਮਲ ਨਵਾਂਗਰਾ, ਮਾਸਟਰ ਦਵਿੰਦਰਪਾਲ, ਧਰਮਵੀਰ ਕਿਸਾਣਾ, ਪਰਮਿੰਦਰ ਸਿੰਘ ਕੈਂਪਸ ਮੈਨੇਜਰ, ਰਾਮਪਾਲ, ਮਾਸਟਰ ਰਾਜ ਕੁਮਾਰ, ਰਾਜ ਕੁਮਾਰੀ, ਨਾਰੇਸ਼ ਰਾਣੀ, ਅਮਨਪ੍ਰੀਤ, ਅਨੁਰਾਧਾ, ਵਿਜੇ ਕੁਮਾਰ, ਹਰਵਿੰਦਰ ਆਦਿ ਹਾਜ਼ਰ ਸਨ | ਮੰਚ ਸੰਚਾਲਨ ਦੀ ਭੂਮਿਕਾ ਮਾਸਟਰ ਰਾਕੇਸ਼ ਕੁਮਾਰ ਬੂਥਗੜ੍ਹ ਵਲੋਂ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਕਰਨ ਹਸਪਤਾਲ ਬੰਗਾ 'ਚ ਇਲਾਜ ਸਹੂਲਤਾਂ ਦਾ ਹੋਇਆ ਵਿਸਥਾਰ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ 'ਚ ਪੰਜਾਬ ਸਰਕਾਰ ਆਪਣੀ ਵਾਅਦਾ ਖ਼ਿਲਾਫ਼ੀ ਦਾ ਖਮਿਆਜ਼ਾ ਭੁਗਤਣ ਲਈ ਤਿਆਰ ਰਹੇ-ਕਟਾਰੀਆ
Ad Position 24