21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਦਾ ਜੋੜ ਮੇਲਾ ਅੱਜ ਤੋਂ-ਕਲਸੀ

Ad Position 21
No active advertisement
ਅਜੀਤ ਡੈਸਕ 07-06-2026
ਬਹਿਰਾਮ, 6 ਜੂਨ (ਨਛੱਤਰ ਸਿੰਘ ਬਹਿਰਾਮ)-ਹਜ਼ਰਤ ਸ਼ੇਖ ਹਾਫਿਜ਼ ਸਦੀਕ ਗਨੀ ਝੰਡੀ ਪੀਰ ਚਿਸ਼ਤੀ ਸਰਕਾਰ ਦੀ ਅਪਾਰ ਕਿਰਪਾ ਸਦਕਾ ਰੌਜ਼ਾ ਸਰੀਫ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ, ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਪਿੰਡ ਕਟਾਰੀਆ ਵਿਖੇ ਜੋੜ ਮੇਲਾ 7 ਤੇ 8 ਜੂਨ ਨੂੰ ਬੜੀ ਸ਼ਰਧਾ ਭਾਵਨਾ ਨਾਲ ਗੱਦੀ ਨਸ਼ੀਨ ਬਾਬਾ ਸਾਧੂ ਸ਼ਾਹ ਚਿਸ਼ਤੀ ਦੀ ਸਰਪ੍ਰਸਤੀ ਹੇਠ ਸਮੂਹ ਸਾਧ ਸੰਗਤ ਨਗਰ ਵਾਸੀਆਂ ਗ੍ਰਾਮ ਪੰਚਾਇਤ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਅਮਰਜੀਤ ਕਲਸੀ ਤਲਵੰਡੀ ਜੱਟਾਂ ਨੇ ਦੱਸਿਆ ਕਿ 7 ਜੂਨ ਨੂੰ ਝੰਡੇ ਦੀ ਰਸਮ ਤੇ ਚਾਦਰ ਚੜ੍ਹਾਉਣ ਦੀ ਰਸਮ ਤੋਂ ਬਾਅਦ ਚਿਰਾਗ ਰੌਸ਼ਨ ਕੀਤੇ ਜਾਣਗੇ ਅਤੇ ਦੋਨੋਂ ਦਿਨ ਚਾਹ ਪਕੌੜਿਆਂ ਅਤੇ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ | ਵੱਖ-ਵੱਖ ਦਰਬਾਰਾਂ ਤੋਂ ਸੰਤ ਮਹਾਂਪੁਰਸ਼ ਸ਼ਿਰਕਤ ਕਰਨਗੇ ਤੇ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ | ਇਸ ਮੌਕੇ ਬੁੱਧ ਰਾਮ ਜੱਖੂ ਬਹਿਰਾਮ, ਗੁਰਮੇਲ ਚੰਦ ਬੰਗਾ, ਸੱਤਾ ਜੱਖੂ, ਪਰਮਵੀਰ ਪੰਮੀ, ਪੰਕਜ ਸੋਨੂੰ, ਸੋਮ ਨਾਥ ਬੰਗਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੋਸ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ 'ਤੇ ਅੰਨ੍ਹਾ ਤਸ਼ੱਦਦ ਕਰਨਾ ਮੰਦਭਾਗਾ-ਐਡਵੋਕੇਟ ਖੋਸਲਾ ਅਗਲੀ ਖ਼ਬਰ ਘਰ-ਘਰ ਜਾ ਕੇ ਕੀਤਾ ਜਾ ਰਿਹਾ ਹੈ ਸਮਾਜਿਕ ਸਰਵੇਖਣ
Ad Position 24