ਬਹਿਰਾਮ, 6 ਜੂਨ (ਨਛੱਤਰ ਸਿੰਘ ਬਹਿਰਾਮ)-ਬੀਤੇ ਦਿਨੀਂ ਬਹਿਰਾਮ ਬਿਜਲੀ ਘਰ ਵਿਚੋਂ 10 ਦਰਜਨ ਤੋਂ ਵੱਧ ਮੀਟਰ ਚੋਰੀ ਹੋਣ ਦਾ ਸਮਾਚਾਰ ਮਿਲਿਆ | ਸੰਬੰਧਤ ਐਸ. ਡੀ. ਓ. ਇੰਜੀ: ਰਾਜਵਿੰਦਰ ਸਿੰਘ ਨੇ ਦੱਸਿਆ ਕਿ ਜੋ ਮੀਟਰ ਉਤਾਰੇ ਹੋਏ ਸਨ, ਜਿਨ੍ਹਾਂ ਨੂੰ ਵਾਪਸ ਰਿਪੇਅਰ ਲਈ ਭੇਜਣਾ ਸੀ | ਅਣਪਛਾਤੇ ਚੋਰ ਜਾਂ ਚੋਰਨੀਆਂ ਨੇ ਪੰਡਾਂ ਬੰਨ੍ਹ ਕੇ ਮੀਟਰ ਚੋਰੀ ਕਰ ਲਏ ਹਨ | ਦੱਸਣਯੋਗ ਹੈ ਕਿ ਕੁੱਝ ਕੁ ਮੀਟਰਾਂ ਦੀਆਂ ਬੰਨ੍ਹੀਆਂ ਪੰਡਾਂ ਬਿਜਲੀ ਘਰ ਬਾਹਰੋਂ ਚੁੱਕ ਕੇ ਵੀ ਲਿਆਂਦੀਆਂ ਹਨ | ਜ਼ਿਕਰਯੋਗ ਹੈ ਕਿ ਉਕਤ ਬਿਜਲੀ ਘਰ ਦੀਆਂ ਕੰਧਾਂ ਲੰਮੇ ਸਮੇਂ ਤੋਂ ਡਿੱਗੀਆਂ ਹੋਈਆਂ ਹਨ, ਜਿਸ ਕਰਕੇ ਇਥੇ ਚੋਰੀਆਂ ਹੋ ਰਹੀਆਂ ਹਨ | ਮਹਿਕਮੇ ਨੂੰ ਇਹ ਕੰਧਾਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਮਹਿਕਮੇ ਦਾ ਪਿਆ ਕੀਮਤੀ ਸਾਮਾਨ ਚੋਰਾਂ ਤੋਂ ਬਚਾਇਆ ਜਾ ਸਕੇ | ਉਨ੍ਹਾਂ ਹੋਰ ਕਿਹਾ ਕਿ ਇਸ ਬਾਰੇ ਉੱਚ ਅਫਸਰਾਂ ਤੇ ਪੁਲਿਸ ਥਾਣਾ ਬਹਿਰਾਮ ਵਿਖੇ ਸੂਚਨਾ ਦੇ ਦਿੱਤੀ ਹੈ | ਇਸ ਮੌਕੇ ਇੰਜੀ: ਸੰਤੋਖ ਕੁਮਾਰ ਤੇ ਹੋਰ ਮੁਲਾਜ਼ਮ ਵੀ ਹਾਜਰ ਸਨ |