ਕਟਾਰੀਆਂ, 6 ਜੂਨ (ਪੇ੍ਰਮੀ ਸੰਧਵਾਂ)-ਅੱਲਾ ਦੇ ਫਕੀਰਾਂ ਦੀ ਮਿੰਨੀ ਰਾਜਧਾਨੀ ਵਜੋਂ ਜਾਣੇ ਜਾਂਦੇ ਪਿੰਡ ਕਟਾਰੀਆਂ ਵਿਖੇ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਤੇ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਦੀ ਯਾਦ 'ਚ ਬਣ ਰਹੇ ਆਲੀਸ਼ਾਨ ਗੇਟ ਦੀ ਉਸਾਰੀ ਦਾ ਕੰਮ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜੋਰਾਂ ਸ਼ੋਰਾਂ 'ਤੇ ਚੱਲ ਰਿਹਾ ਹੈ | ਇਸ ਸੰਬੰਧੀ ਰੌਜ਼ਾ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਤੇ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਪਿੰਡ ਕਟਾਰੀਆਂ ਦੇ ਗੱਦੀ ਨਸ਼ੀਨ ਬਾਬਾ ਸਾਧੂ ਸ਼ਾਹ ਚਿਸ਼ਤੀ ਨੇ ਦੱਸਿਆ ਕਿ ਗੇਟ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਗੇਟ ਦਾ ਉਦਘਾਟਨ ਵੱਖ-ਵੱਖ ਫੱਕਰ ਰੂਹਾਂ ਤੇ ਪਤਵੰਤੇ ਸੱਜਣਾਂ ਵਲੋਂ ਕੀਤਾ ਜਾਵੇਗਾ | ਬਾਬਾ ਸਾਧੂ ਸ਼ਾਹ ਚਿਸ਼ਤੀ ਨੇ ਇਹ ਵੀ ਦੱਸਿਆ ਕਿ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਤੇ ਪੀਰ ਬਾਬਾ ਊਧੋ ਸ਼ਾਹ ਦੀ ਯਾਦ 'ਚ 7 ਤੇ 8 ਜੂਨ ਨੂੰ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਜੂਨ ਨੂੰ ਅਸਥਾਨ ਦੀਆਂ ਸਭ ਰਸਮਾਂ ਕਰਨ ਉਪਰੰਤ ਸੰਗਤਾਂ ਵਲੋਂ ਬਾਬਿਆਂ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਤੇ ਮੇਲੇ ਦੇ ਦੋਵੇਂ ਦਿਨ ਸੰਗਤਾਂ ਵਿਚ ਬਾਬਿਆਂ ਦਾ ਲੰਗਰ ਅਤੁੱਟ ਵਰਤੇਗਾ |