ਨਵਾਂਸ਼ਹਿਰ, 7 ਜੂਨ (ਦੀਦਾਰ ਸਿੰਘ ਸ਼ੇਤਰਾ)-ਵਾਤਾਵਰਨ ਸੰਭਾਲ ਸੰਸਥਾ ਬਾਰਾਂਦਰੀ ਬਾਗ ਨਵਾਂਸ਼ਹਿਰ ਵਲੋਂ ਵਾਤਾਵਰਨ ਸੰਭਾਲ ਦਿਵਸ ਮੌਕੇ ਬਾਰਾਂਦਰੀ ਬਾਗ ਵਿਚ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ | ਇਸ ਸੰਬੰਧੀ ਸੰਸਥਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਰ ਸਾਲ ਇਸ ਮਹੱਤਵਪੂਰਨ ਦਿਵਸ ਮੌਕੇ 'ਤੇ ਨਵੇਂ ਬੂਟੇ ਲਗਾ ਕੇ ਉਨ੍ਹਾਂ ਨੂੰ ਪਾਲਣ ਤੇ ਸੰਭਾਲਣ ਦੀ ਵੀ ਸਹੁੰ ਚੁੱਕੀ ਜਾਂਦੀ ਹੈ | ਸੰਸਥਾ ਦੇ ਮੈਂਬਰਾਂ ਨੇ ਇਤਿਹਾਸਕ ਬਾਰਾਂਦਰੀ ਬਾਗ਼ ਵਿਚ ਪਿੱਛਲੇ 8 ਸਾਲਾਂ ਵਿਚ ਲਗਾਏ ਗਏ ਬੂਟਿਆਂ ਵਿਚੋਂ ਪਹਿਲੇ ਲਗਾਏ ਗਏ ਬੂਟੇ ਬੀਬਾ ਨਿਮੋਂ (ਨਿੰਮ ਦਾ ਬੂਟਾ) ਦਾ 8ਵਾਂ ਜਨਮ ਦਿਨ ਪੂਰਨ ਜਾਹੋ ਜਲਾਲ ਨਾਲ ਮਨਾਇਆ | ਬੂਟੇ ਦੁਆਲੇ ਜਗਦੀਆਂ ਮੋਮਬੱਤੀਆਂ ਤੇ ਧਰਤੀ 'ਤੇ ਵੱਖ-ਵੱਖ ਰੰਗਾਂ ਵਿਚ ਲਿਖਿਆ ਅੱਠਵਾਂ ਜਨਮ ਦਿਨ ਮੁਬਾਰਕ, ਅਤੇ ਪੜ੍ਹੇ ਗਏ ਵਾਤਾਵਰਨ ਸੰਬੰਧੀ ਸ਼ਲੋਕ, ਕੀਤੀ ਅਰਦਾਸ ਤੇ ਵੰਡਿਆ | ਪ੍ਰਸ਼ਾਦ ਤੇ ਠੰਢੇ ਦੀਆਂ ਬੋਤਲਾਂ ਅਦਭੁਤ ਨਜ਼ਾਰਾ ਪੇਸ਼ ਕਰ ਰਹੇ ਸਨ | ਇਸ ਮੌਕੇ ਅਸ਼ਵਨੀ ਗੌਤਮ, ਦਿਗੰਬਰ ਪਾਲ ਦੁੱਗਲ, ਬਾਲ ਕਿ੍ਸ਼ਨ ਅਨੰਦ, ਬਾਲ ਕਿ੍ਸ਼ਨ ਸੋਨੀ, ਸਤੀਸ਼ ਕੁਮਾਰ ਛਾਬੜਾ, ਮਨਜੀਤ ਸਿੰਘ ਭਾਰਟਾ, ਸਰਦਾਰਨੀ ਪ੍ਰਕਾਸ਼ ਕੌਰ, ਬੀਬਾ ਰਜਨੀ ਧੀਰ, ਵਿਜੇ ਕੁਮਾਰ, ਕਪਿਲ ਭਾਰਦਵਾਜ, ਇਰਾ ਸੈਣੀ ਤੇ ਈਸ਼ਵਰ ਜਾਂਗੜਾ ਵੀ ਹਾਜ਼ਰ ਸਨ |