27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਮਹਾਂਰਿਸ਼ੀ ਵਾਲਮੀਕਿ ਸਭਾ ਵਲੋਂ ਪ੍ਰਧਾਨ ਸੁਰਿੰਦਰ ਛਿੰਦਾ ਰੈਲ ਮਾਜਰਾ ਦਾ ਵਿਸ਼ੇਸ਼ ਸਨਮਾਨ

Ad Position 21
No active advertisement
ਅਜੀਤ ਡੈਸਕ 08-06-2026
ਕਾਠਗੜ੍ਹ, 7 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)- ਸਮਾਜ ਸੇਵਾ ਤੇ ਮਨੁੱਖਤਾ ਦੀ ਭਲਾਈ ਲਈ ਦਿਨ-ਰਾਤ ਇਕ ਕਰਨ ਵਾਲੀਆਂ ਸ਼ਖਸੀਅਤਾਂ ਦਾ ਹੌਸਲਾ ਵਧਾਉਣ ਦੇ ਮਕਸਦ ਨਾਲ ਪਿੰਡ ਰੈਲਮਾਜਰਾ ਵਿਖੇ ਇਕ ਵਿਸ਼ੇਸ਼ ਸਮਾਗਮ ਉਲੀਕਿਆ ਗਿਆ | ਇਸ ਦੌਰਾਨ ਮਹਾਂ ਰਿਸ਼ੀ ਵਾਲਮੀਕਿ ਸਭਾ ਦੇ ਚੇਅਰਮੈਨ ਦਲੀਪ ਘਈ ਵਲੋਂ ਪ੍ਰਮੁੱਖ ਸਮਾਜ ਸੇਵੀ ਤੇ ਪ੍ਰਧਾਨ ਸੁਰਿੰਦਰ ਛਿੰਦਾ ਰੈਲ ਮਾਜਰਾ ਦਾ ਉਨ੍ਹਾਂ ਵਲੋਂ ਨਿਭਾਈਆਂ ਜਾ ਰਹੀਆਂ ਬੇਮਿਸਾਲ ਸੇਵਾਵਾਂ ਬਦਲੇ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਚੇਅਰਮੈਨ ਦਲੀਪ ਘਈ ਨੇ ਸੁਰਿੰਦਰ ਛਿੰਦਾ ਤੇ ਉਨ੍ਹਾਂ ਦੀ ਪੂਰੀ ਟੀਮ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਟੀਮ ਲਾਵਾਰਿਸ ਲਾਸ਼ਾਂ ਦਾ ਪੂਰੀ ਮਰਿਆਦਾ ਨਾਲ ਸਸਕਾਰ ਕਰਕੇ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਭਾਵੇਂ ਖੂਨਦਾਨ ਕੈਂਪ ਲਗਾਉਣੇ ਹੋਣ, ਸੜਕੀ ਹਾਦਸਿਆਂ ਦੇ ਪੀੜਤਾਂ ਦੀ ਜਾਨ ਬਚਾਉਣੀ ਹੋਵੇ, ਬੇਸਹਾਰਾ ਪਸ਼ੂਆਂ ਦੇ ਮੁੱਦੇ ਨੂੰ ਚੁੱਕ ਕੇ ਹੱਲ ਕਰਨਾ ਹੋਵੇ ਜਾਂ ਫਿਰ ਕਿਸੇ ਲੋੜਵੰਦ ਗਰੀਬ ਪਰਿਵਾਰ ਦੀ ਆਰਥਿਕ ਮਦਦ ਕਰਨੀ ਹੋਵੇ, ਸੁਰਿੰਦਰ ਛਿੰਦਾ ਅਤੇ ਉਨ੍ਹਾਂ ਦੇ ਸਾਥੀ ਹਮੇਸ਼ਾ ਪਹਿਲ ਦੇ ਆਧਾਰ 'ਤੇ ਅੱਗੇ ਆਉਂਦੇ ਹਨ | ਸਨਮਾਨ ਹਾਸਿਲ ਕਰਨ ਉਪਰੰਤ ਭਾਵੁਕ ਹੁੰਦਿਆਂ ਪ੍ਰਧਾਨ ਸੁਰਿੰਦਰ ਛਿੰਦਾ ਨੇ ਕਿਹਾ ਕਿ ਇਹ ਸੇਵਾ ਕਰਨ ਦਾ ਬਲ ਉਨ੍ਹਾਂ ਨੂੰ ਪਰਮਾਤਮਾ ਵਲੋਂ ਮਿਲਿਆ ਹੈ | ਆਪਣੀ ਟੀਮ ਦੀਆਂ ਪ੍ਰਾਪਤੀਆਂ ਸਾਂਝੀਆਂ ਕਰਦਿਆਂ ਉਨ੍ਹਾਂ ਦੱਸਿਆ ਕਿ ਹੁਣ ਤੱਕ ਉਨ੍ਹਾਂ ਦੀ ਸੰਸਥਾ ਵਲੋਂ ਇਕ ਦਰਜਨ (12) ਦੇ ਕਰੀਬ ਲਾਵਾਰਿਸ ਲਾਸ਼ਾਂ ਦਾ ਸਸਕਾਰ ਕੀਤਾ ਜਾ ਚੁੱਕਾ ਹੈ ਤੇ ਮਨੁੱਖੀ ਜਾਨਾਂ ਬਚਾਉਣ ਲਈ 31 ਸਫ਼ਲ ਖੂਨਦਾਨ ਕੈਂਪ ਕੀਤੇ ਗਏ ਹਨ | ਪ੍ਰਭਾਵਸ਼ਾਲੀ ਸਨਮਾਨ ਸਮਾਗਮ ਦੌਰਾਨ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਸ਼ਮੀਰ ਸਿੰਘ ਬਾਜਵਾ, ਬਲਵਿੰਦਰ ਸਿੰਘ ਮੱਲ੍ਹੀ, ਨੇਤਰ ਪੰਚ, ਜੱਸੀ ਕੁਮਾਰ, ਰਮਨਦੀਪ ਕਾਲੂ, ਮੰਗਲ ਸਿੰਘ, ਗੁਰਮੁੱਖ ਸਿੰਘ ਤੇ ਅਜੇ ਕੁਮਾਰ ਸਮੇਤ ਇਲਾਕੇ ਦੇ ਕਈ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਸ. ਸੀ. ਕਮਿਸ਼ਨ ਦੇ ਚੇਅਰਮੈਨ ਗੜ੍ਹੀ ਨੇ ਦਰਬਾਰ ਸਾਈਾ ਚੇਤਰ ਸ਼ਾਹ ਮਹਿੰਦੀਪੁਰ ਵਿਖੇ ਕੀਤਾ ਸਿਜਦਾ ਅਗਲੀ ਖ਼ਬਰ ਰੋਜ਼ਾ ਪੀਰ ਮਿਹਰ ਸ਼ਾਹ ਚਣਕੋਈ ਵਿਖੇ ਦੋ ਦਿਨਾਂ ਮੇਲਾ ਅੱਜ ਤੋਂ
Ad Position 24