27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸਰਕਾਰੀ ਆਈ. ਟੀ. ਆਈ. ਸਾਹਿਬਾ ਵਿਖੇ ਵਾਤਾਵਰਨ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 08-06-2026
ਮਜਾਰੀ/ਸਾਹਿਬਾ, 7 ਜੂਨ (ਨਿਰਮਲਜੀਤ ਸਿੰਘ ਚਾਹਲ)-ਸਰਕਾਰੀ ਆਈ. ਟੀ. ਆਈ. ਸਾਹਿਬਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ | ਇਸ ਮੌਕੇ ਪਿ੍ੰਸੀਪਲ ਹਰਮਿੰਦਰ ਲਾਲ ਦੀ ਅਗਵਾਈ ਹੇਠ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੱਤਾ | ਸਮਾਗਮ ਦੌਰਾਨ ਫੈਕਲਟੀ ਮੈਂਬਰ ਬਲਵੰਤ ਰਾਮ (ਵੈਲਡਰ ਸੈਕਟਰ), ਕੁਲਵਿੰਦਰ ਸਿੰਘ ਤੇ ਸੌਰਭ ਕੁਮਾਰ (ਇਲੈਕਟ੍ਰੀਕਲ ਇੰਸਟ੍ਰਕਟਰ), ਮੋਹਿਤ ਕੁਮਾਰ ਅਤੇ ਜਸਪਾਲ ਕਟਾਰੀਆ (ਡੀਜ਼ਲ ਮਕੈਨਿਕ ਇੰਸਟ੍ਰਕਟਰ), ਦਵਿੰਦਰ ਕੁਮਾਰ (ਆਰ. ਏ. ਸੀ. ਇੰਸਟ੍ਰਕਟਰ) ਸਮੇਤ ਸਮੂਹ ਸਟਾਫ ਨੇ ਬੂਟੇ ਲਗਾ ਕੇ ਵਾਤਾਵਰਨ ਬਚਾਉਣ ਦਾ ਸੰਕਲਪ ਲਿਆ | ਇਸ ਮੌਕੇ ਬੋਲਦਿਆਂ ਪਿ੍ੰਸੀਪਲ ਹਰਮਿੰਦਰ ਲਾਲ ਨੇ ਕਿਹਾ ਕਿ ਰੁੱਖ-ਬੂਟੇ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਅਤੇ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਕੁਦਰਤ ਦੀ ਰੱਖਿਆ ਕਰਨੀ ਚਾਹੀਦੀ ਹੈ | ਸਮਾਗਮ ਵਿਚ ਵਿਦਿਆਰਥੀਆਂ ਨੂੰ ਸਾਫ਼-ਸਫ਼ਾਈ, ਪ੍ਰਦੂਸ਼ਣ ਘਟਾਉਣ ਤੇ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਜਾਗਰੂਕ ਕੀਤਾ | ਸਰਕਾਰੀ ਆਈ. ਟੀ. ਆਈ. ਸਾਹਿਬਾ ਦੇ ਸਮੂਹ ਸਟਾਫ ਨੇ ਵਾਤਾਵਰਨ ਦੀ ਸੁਰੱਖਿਆ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਪ੍ਰਣ ਲਿਆ |
Ad Position 22
No active advertisement
ਪਿਛਲੀ ਖ਼ਬਰ ਬਾਰਾਂਦਰੀ ਬਾਗ਼ ਵਿਚ ਸੈਰ ਕਰਦੀ ਸੁਰਿੰਦਰ ਕੌਰ ਨੂੰ ਇਕ ਲਾਵਾਰਸ ਕੁੱਤੇ ਨੇ ਵੱਢ ਖਾਧਾ ਅਗਲੀ ਖ਼ਬਰ ਟੋਰੋਵਾਲ ਸਕੂਲ ਵਿਖੇ ਸ਼ੈੱਡ ਬਣਾਈ
Ad Position 24