02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਕਾਵਿ ਪੁਸਤਕ 'ਰੋਹਲੇ ਬਾਣ' 'ਤੇ ਪਾਠਕ ਸੱਥ ਵਲੋਂ ਵਿਚਾਰ ਚਰਚਾ

Ad Position 21
No active advertisement
ਅਜੀਤ ਡੈਸਕ 09-06-2026
ਨਵਾਂਸ਼ਹਿਰ, 8 ਜੂਨ (ਜਸਬੀਰ ਸਿੰਘ ਨੂਰਪੁਰ)-ਅਦਾਰਾ ਪਾਠਕ ਸੱਥ ਨਵਾਂਸ਼ਹਿਰ ਵਲੋਂ ਪਰਮਜੀਤ ਕਰਿਆਮ ਦੀ ਕਾਵਿ ਪੁਸਤਕ 'ਰੋਹਲੇ ਬਾਣ' 'ਤੇ ਬਰਾਦਰੀ ਬਾਗ਼ 'ਚ ਵਿਚਾਰ ਚਰਚਾ ਕੀਤੀ ਗਈ | ਦੂਜੇ ਸੈਸ਼ਨ ਵਿਚ ਦੁਆਬੀ ਬੋਲੀ ਬਾਰੇ ਵਿਚਾਰ ਵਟਾਂਦਰਾ ਕੀਤਾ | ਸਮਾਗਮ ਦੀ ਸ਼ੁਰੂਆਤ ਵੇਲੇ ਪੱਤਰਕਾਰ, ਲੇਖਕ, ਚਿੰਤਕ, ਸਮਾਜ ਸੇਵੀ ਸਵਰਨ ਸਿੰਘ ਭੰਗੂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਜਰਨੈਲ ਸਿੰਘ ਜਾਫ਼ਰਪੁਰ ਨੇ 'ਰੋਹਲੇ ਬਾਣ' ਵਿਚਲੀ ਕਵਿਤਾ ਬਾਰੇ ਕਿਹਾ ਕਿ ਇਹ ਕਿਰਤੀ ਲੋਕਾਂ ਦੀ ਕਵਿਤਾ ਹੈ, ਸਾਰੀਆਂ ਕਵਿਤਾਵਾਂ ਅਗਾਂਹਵਧੂ ਵਿਚਾਰਾਂ ਵਾਲੀਆਂ ਹਨ | ਇੰਜੀਨੀਅਰ ਜਸਵੀਰ ਸਿੰਘ ਮੋਰੋਂ ਨੇ ਕਿਤਾਬ 'ਰੋਹਲੇ ਬਾਣ' ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਵਿਚ ਕਿਰਤੀ ਵਰਗ ਦੇ ਜੀਵਨ ਵਿਚ ਆਉਂਦੀਆਂ ਤੰਗੀਆਂ-ਤੁਰਸ਼ੀਆਂ ਦਾ ਵਰਨਣ ਕੀਤਾ ਹੈ | ਉਸ ਨੂੰ ਜ਼ਿੰਦਗੀ ਨੂੰ ਕੱਟਣ ਦੀ ਥਾਂ ਜੀਉਣ ਲਈ ਪ੍ਰੇਰਿਤ ਕੀਤਾ ਗਿਆ ਹੈ ਤੇ ਕਿਰਤ ਦੀ ਲੁੱਟ ਦੇ ਖ਼ਿਲਾਫ਼ ਲੜਨ, ਖੜ੍ਹਨ ਦਾ ਜਜ਼ਬਾ ਸ਼ਬਦਾਂ ਰਾਹੀਂ ਭਰਨ ਦਾ ਯਤਨ ਹੈ | ਸਮਾਜਿਕ ਵਿਤਕਰਿਆਂ ਵਿਰੁੱਧ ਵਿਦਰੋਹ, ਆਜਾਦੀ 'ਤੇ ਸਵਾਲ, ਔਰਤ ਦੀ ਹਾਲਤ, ਸਿਆਸਤ, ਚੋਣਾਂ, ਕਿਸਾਨੀ ਦੀ ਹਾਲਤ, ਰੱਬ ਦੀ ਰਹਿਮਤ, ਬਾਲ ਮਜ਼ਦੂਰੀ ਵਰਗੇ ਵਿਸ਼ਿਆਂ 'ਤੇ ਆਪਣੇ ਵਿਚਾਰ ਰਚਨਾਵਾਂ ਵਿੱਚ ਬਾਖ਼ੂਬੀ ਪੇਸ਼ ਕੀਤੇ ਹਨ | ਸੰਦੀਪ ਨਈਅਰ ਨੇ ਚਰਚਾ ਨੂੰ ਅਗਾਂਹ ਤੋਰਦਿਆਂ ਕਿਹਾ ਲੇਖਕ ਕਿਰਤ ਨਾਲ ਖ਼ੁਦ ਜੁੜਿਆ ਹੋਇਆ ਹੈ, ਇਸ ਲਈ ਉਸਦਾ ਪ੍ਰਭਾਵ ਕਵਿਤਾ ਵਿਚ ਵੀ ਝਲਕਦਾ ਹੈ | ਪਰਮਜੀਤ ਕਰਿਆਮ ਦੀ ਕਵਿਤਾ ਪਾਸ਼ ਤੋਂ ਬਹੁਤ ਪ੍ਰਭਾਵਿਤ ਹੈ ਪਰ ਇਹਦੀਆਂ ਬਹੁਤੀਆਂ ਕਵਿਤਾਵਾਂ ਮੌਲਿਕ ਹਨ | ਰਾਜਿੰਦਰ ਸੈਣੀ ਵਲੋਂ ਕਿਹਾ ਗਿਆ ਕਿ ਕਵਿਤਾ ਲਿਖਣੀ ਇਕ ਬੱਚੇ ਨੂੰ ਜਨਮ ਦੇਣ ਵਾਂਗ ਹੈ | ਰਾਜਿੰਦਰ ਸਿੰਘ ਨੇ ਕਿਹਾ ਉਹਨਾਂ ਦਾ ਪਾਠਕ ਸੱਥ 'ਚ ਆਉਣ ਦਾ ਪਹਿਲਾ ਤਜਰਬਾ ਹੈ | ਲਾਇਬ੍ਰੇਰੀ ਇੰਚਾਰਜ ਮੈਡਮ ਅਨੂਪ ਰਾਣਾ ਵਲੋਂ ਪਾਠਕਾਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕੀਤਾ | ਪਰਮਜੀਤ ਕਰਿਆਮ ਨੇ ਪਾਠਕ ਸੱਥ ਵਲੋਂ ਕਿਤਾਬਾਂ 'ਤੇ ਚਰਚਾ ਦੇ ਚਲਾਏ ਜਾ ਰਹੇ ਨਿਰੰਤਰ ਕਾਰਜ ਲਈ ਸ਼ਲਾਘਾ ਕੀਤੀ ਅਤੇ ਉਸਦੀ ਕਿਤਾਬ 'ਤੇ ਚਰਚਾ ਲਈ ਸਭਨਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜੂਨ '84 ਦੇ ਤੀਜੇ ਘੱਲੂਘਾਰੇ ਦੇ ਜ਼ਖ਼ਮ ਸਿੱਖ ਕੌਮ ਦੇ ਮਨਾਂ 'ਚ ਅੱਜ ਵੀ ਤਾਜ਼ਾ-ਜਸਪਾਲ ਸਿੰਘ ਜਾਡਲੀ ਅਗਲੀ ਖ਼ਬਰ ਬਲਾਕ ਸੜੋਆ ਦੀਆਂ ਿਲੰਕ ਸੜਕਾਂ 'ਤੇ ਕਦੋਂ ਪਵੇਗੀ ਪ੍ਰੀਮਿਕਸ ਜਿੱਤੇ ਹੋਏ ਨੇਤਾ ਨਹੀਂ ਦੇ ਰਹੇ ਧਿਆਨ-ਲੱਕੀ
Ad Position 24
No active advertisement