02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਗਾਰ ਨਾਲ ਭਰੀ ਟਰਾਲੀ ਦੇ ਪਿੱਛੇ ਕੈਂਟਰ ਗੱਡੀ ਵੱਜਣ ਨਾਲ ਟਰਾਲੀ ਪਲਟੀ

Ad Position 21
No active advertisement
ਅਜੀਤ ਡੈਸਕ 09-06-2026
ਕਾਠਗੜ੍ਹ, 8 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਨੇੜੇ ਪਿੰਡ ਟੌਂਸਾ ਦੇ ਸੈਂਟਰੀਏਾਟ ਫੈਕਟਰੀ ਸਾਹਮਣੇ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸੰਬੰਧੀ ਐਸ. ਐਸ. ਐਫ. ਟੀਮ ਦੇ ਇੰਚਾਰਜ ਏ. ਐਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਸੈਂਟਰੀਏਾਟ ਫੈਕਟਰੀ ਸਾਹਮਣੇ, ਟੌਂਸਾ ਕੋਲ ਐਕਸੀਡੈਂਟ ਹੋਇਆ ਹੈ ਤਾਂ ਉਨ੍ਹਾਂ ਨੇ ਤੁਰੰਤ ਜਾ ਕੇ ਦੇਖਿਆ ਕਿ ਇਕ ਕੈਂਟਰ ਗੱਡੀ ਜਿਸ ਦਾ ਨੰਬਰ ਐਚ ਪੀ 72ਬੀ 7349 ਜਿਸ ਨੂੰ ਵਿਪਨ ਕੁਮਾਰ ਪੁੱਤਰ ਰਾਜ ਕੁਮਾਰ, ਵਾਸੀ ਸ਼ਕੁੰਤਲਾ ਨਿਵਾਸ, ਕਸੁਮਪਟੀ, ਸ਼ਿਮਲਾ, ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ ਜੋ ਕੇ ਬਲਾਚੌਰ ਸਾਇਡ ਤੋਂ ਚੰਡੀਗੜ੍ਹ ਜਾ ਰਿਹਾ ਸੀ ਜਦੋਂ ਇਹ ਕੈਂਟਰ ਉਪਰੋਕਤ ਸਥਾਨ 'ਤੇ ਪਹੁੰਚਿਆਂ ਤਾਂ ਇਸ ਅੱਗੇ ਜਾ ਰਹੇ ਟਰੈਕਟਰ ਟਰਾਲੀ ਜਿਸ ਨੂੰ ਸੁਖਵਿੰਦਰ ਸਿੰਘ ਪੁੰਤਰ ਹਰੀ ਸਿੰਘ, ਵਾਸੀ ਰਾਈਪੁਰ ਮਾਜਰਾ ਚਲਾ ਰਿਹਾ ਸੀ ਜੋ ਕਿ ਟਰੈਕਟਰ ਟਰਾਲੀ ਵਿਚ ਸ੍ਰੀਆਂਸ਼ ਪੇਪਰ ਮਿੱਲ ਦੀ ਗਾਰ ਭਰੀ ਹੋਈ ਸੀ ਤੇ ਕੈਂਟਰ ਚਾਲਕ ਨੇ ਟਰਾਲੀ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਟਰਾਲੀ ਪਲਟ ਗਈ ਤੇ ਟਰੈਕਟਰ ਸਵਾਰ ਜ਼ਖ਼ਮੀ ਹੋ ਗਿਆ | ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੁਆਰਾ ਪ੍ਰਾਈਵੇਟ ਵਹੀਕਲ ਵਿਚ ਪਾ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਤੇ ਟਰਾਲੀ ਪਲਟਣ ਨਾਲ ਟਰਾਲੀ ਵਿਚ ਲੱਦੀ ਗਾਰ (ਦਲਦਲ) ਸੜਕ 'ਤੇ ਖਿੱਲਰ ਗਈ, ਜਿਸ ਨਾਲ ਆਵਾਜਾਈ ਬੰਦ ਹੋ ਗਈ | ਐਸ. ਐਸ. ਐਫ. ਦੀ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਿਟੀ ਦੀ ਰਿਕਵਰੀ ਵੈਨ ਨਾਲ ਟਰਾਲੀ ਨੂੰ ਸਿੱਧਾ ਕਰਵਾਇਆ ਅਤੇ ਆਵਾਜਾਈ ਕੱਟ ਤੋਂ ਦੂਜੇ ਪਾਸੇ ਨੂੰ ਚਾਲੂ ਕਰਵਾਈ ਅਤੇ ਫਿਰ ਮੌਕੇ ਫਾਇਰ ਬਿ੍ਗੇਡ ਦੀ ਗੱਡੀ ਮੰਗਵਾ ਕੇ ਪਾਣੀ ਨਾਲ ਸਾਰੀ ਗਾਰ ਸਾਫ ਕਰਕੇ ਆਵਾਜਾਈ ਨੂੰ ਸੁਚਾਰੂ ਨਾਲ ਬਹਾਲ ਕਰਵਾਈਆਂ ਅਤੇ ਹਾਦਸੇ ਵਿਚ ਕੈਂਟਰ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਗਈ | ਹਾਦਸੇ ਸੰਬੰਧੀ ਚੌਕੀ ਆਸਰੋਂ ਤੇ ਕੰਟ੍ਰੋਲਰ ਰੂਮ ਨਵਾਂਸ਼ਹਿਰ ਨੂੰ ਸੂਚਿਤ ਕਰ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਮਹਿਲਾ ਵਿੰਗ ਦੀਆਂ ਨਵੀਆਂ ਨਿਯੁਕਤੀਆਂ ਨਾਲ 'ਆਪ' ਹੋਰ ਮਜ਼ਬੂਤ ਹੋਵੇਗੀ-ਕੁਲਵੀਰ ਕੌਰ ਅਗਲੀ ਖ਼ਬਰ ਜੂਨ '84 ਦੇ ਤੀਜੇ ਘੱਲੂਘਾਰੇ ਦੇ ਜ਼ਖ਼ਮ ਸਿੱਖ ਕੌਮ ਦੇ ਮਨਾਂ 'ਚ ਅੱਜ ਵੀ ਤਾਜ਼ਾ-ਜਸਪਾਲ ਸਿੰਘ ਜਾਡਲੀ
Ad Position 24
No active advertisement