02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਮੁਲਾਜ਼ਮ ਸੰਘਰਸ਼ਸ਼ੀਲ ਫ਼ਰੰਟ ਵਲੋਂ ਨਵਾਂਸ਼ਹਿਰ 'ਚ ਅਰਥੀ ਫ਼ੂਕ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 09-06-2026

ਨਵਾਂਸ਼ਹਿਰ, 8 ਜੂਨ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਵਿਖੇ ਮੁਲਾਜ਼ਮ ਸੰਘਰਸ਼ਸੀਲ ਫ਼ਰੰਟ ਪੰਜਾਬ ਦੇ ਸੱਦੇ 'ਤੇ ਲਾਈਨਮੈਨਾਂ 'ਤੇ ਪਟਿਆਲਾ ਹੈੱਡ ਆਫ਼ਸ ਦੇ ਗੇਟ ਮੋਹਰੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੇ ਵਿਰੋਧ ਵਿਚ ਟੈਕਨੀਕਲ ਸਰਵਿਸ ਯੂਨੀਅਨ ਦੇ ਪ੍ਰਧਾਨ ਹਰਭਜਨ ਸਿੰਘ ਦੀ ਅਗਵਾਈ 'ਚ ਅਰਥੀ ਫ਼ੂਕ ਮੁਜ਼ਾਹਰਾ ਕੀਤਾ | ਪੈਨਸ਼ਨ ਐਸੋਸੀਏਸ਼ਨ ਮੰਡਲ ਨਵਾਂਸ਼ਹਿਰ ਤੇ ਟੀਚਰ ਫ਼ਰੰਟ ਵਲੋਂ ਇਸ ਮੁਜ਼ਾਹਰੇ ਵਿਚ ਭਾਗ ਲਿਆ | ਨਰਿੰਦਰ ਕੁਮਾਰ ਮਹਿਤਾ ਮੰਡਲ ਪ੍ਰਧਾਨ ਤੇ ਸਟੇਟ ਦੇ ਆਗੂ ਕੁਲਦੀਪ ਸਿੰਘ ਦੌੜਕਾ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਨ੍ਹਾਂ ਪੁਲਿਸ ਕਰਮਚਾਰੀਆਂ ਤੇ ਡੀ. ਐਸ. ਪੀ. ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਕੇ ਉਨ੍ਹਾਂ ਮੁਲਾਜ਼ਮਾਂ ਨੂੰ ਇਨਸਾਫ਼ ਦਵਾਇਆ ਜਾਵੇ | ਸਰਕਲ ਆਗੂ ਕੁਲਦੀਪ ਸਿੰਘ ਟੀ. ਐਸ. ਯੂ., ਤਰਲੋਚਨ ਸਿੰਘ ਸਰਕਲ ਪ੍ਰਧਾਨ ਐਮ. ਐਸ. ਯੂ., ਪੈਨਸ਼ਨ ਐਸੋਸੀਏਸ਼ਨ ਦੇ ਸਰਕਲ ਆਗੂ ਕੁਲਵਿੰਦਰ ਸਿੰਘ ਅਟਵਾਲ ਤੇ ਵਿੱਤ ਸਕੱਤਰ ਵਿਜੇ ਕੁਮਾਰ ਬਾਲੀ, ਨਿਰੰਜਣ ਸਿੰਘ, ਅਤਿੰਦਰ ਸਿੰਘ ਸਰਕਲ ਆਗੂ ਵਲੋਂ ਪ੍ਰਸ਼ਾਸਨ ਤੇ ਪਾਵਰਕਾਮ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਗਈ ਕਿ ਇਨ੍ਹਾਂ ਲਾਈਨਮੈਨਾਂ ਦੀ ਮੰਗ ਨੂੰ ਪੂਰਨ ਰੂਪ ਵਿਚ ਪ੍ਰਵਾਨ ਕੀਤਾ ਜਾਵੇ ਅਤੇ ਤਸ਼ੱਦਦ ਕਰਨ ਵਾਲੇ ਉਨ੍ਹਾਂ ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ | ਇਸ ਅਰਥੀ ਫ਼ੂਕ ਮੁਜ਼ਾਹਰੇ ਵਿਚ ਡਵੀਜ਼ਨ ਦੇ ਆਗੂ ਸਰਦਾਰਾਂ ਸਿੰਘ, ਸੰਜੀਵ ਕੁਮਾਰ, ਇਸਾਨ ਮੱਕੜ ਪ੍ਰਧਾਨ, ਲਖਵੀਰ ਸਿੰਘ ਦਿਹਾਤੀ ਉਪਮੰਡਲ ਨਵਾਂਸ਼ਹਿਰ, ਸੁਭਾਸ਼ ਕੁਮਾਰ ਸ਼ਹਿਰੀ, ਜਸਵੀਰ ਸਿੰਘ ਉਪਮੰਡਲ ਔੜ ਅਤੇ ਉਪਮੰਡਲ ਜਾਡਲਾ ਤੋਂ ਪਰਵਿੰਦਰ ਸਿੰਘ ਮੰਡਲ ਆਗੂ, ਕਰਨੈਲ ਸਿੰਘ ਟੀਚਰ ਫ਼ਰੰਟ ਤੋਂ ਅਸ਼ੋਕ ਕੁਮਾਰ ਟੀਚਰ ਫ਼ਰੰਟ, ਹੁਸਨ ਲਾਲ ਭਾਟੀਆ, ਧਰਮਿੰਦਰ, ਗੁਰਜੀਤ ਸਿੰਘ, ਸਤਪਾਲ ਭਾਟੀਆ, ਨਿਰਮਲਜੀਤ ਸਿੰਘ, ਗੁਰਦੇਵ ਸਿੰਘ, ਹਰਵਿੰਦਰ, ਪ੍ਰੇਮ ਸਿੰਘ, ਸੁਭਾਸ਼ ਰਾਓ, ਜਸਪ੍ਰੀਤ ਨੰਦਾ, ਮਨਪ੍ਰੀਤ ਸਿੰਘ, ਗੁਰਿੰਦਰ ਸਿੰਘ, ਕੁਲਵਰਨ ਸਿੰਘ ਤੇ ਹਰਪ੍ਰੀਤ ਕੌਰ ਨੇ ਆਪਣੇ ਭਾਸ਼ਣ ਦੇ 'ਚ ਡੀ. ਏ. ਦਾ ਬਕਾਇਆ ਦੇਣ ਸੰਬੰਧੀ ਆਊਟ ਸੋਰਸ ਖ਼ਤਮ ਕਰਕੇ ਰੈਗੂਲਰ ਕਰਨ, ਪੰਜਵੇਂ ਪੇ ਕਮਿਸ਼ਨ ਦੀ ਪੂਰਨ ਰੂਪ 'ਚ ਲਾਗੂ ਕਰਨ ਬਾਰੇ ਸਰਕਾਰ ਤੋਂ ਮੰਗ ਕੀਤੀ | ਸਟੇਜ ਦੀ ਕਾਰਵਾਈ ਮਦਨ ਲਾਲ ਵਲੋਂ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਅਸਲ ਮੀਰੀ-ਪੀਰੀ ਦਾ ਸਿਧਾਂਤ ਮੁੜ ਸੁਰਜੀਤ ਕਰਨ ਦੀ ਲੋੜ-ਪੰਥ ਸੇਵਕ ਜਥਾ ਦੋਆਬਾ ਅਗਲੀ ਖ਼ਬਰ ਕੇਂਦਰ ਰਸੋਈ ਗੈਸ ਦੀਆਂ ਕੀਮਤਾਂ 'ਚ ਕੀਤਾ ਵਾਧਾ ਤਰੁੰਤ ਵਾਪਸ ਲਵੇ-ਬਿ੍ਗੇਡੀਅਰ ਰਾਜ ਕੁਮਾਰ ਚੇਅਰਮੈਨ
Ad Position 24
No active advertisement