ਨਵਾਂਸ਼ਹਿਰ, 8 ਜੂਨ (ਜਸਬੀਰ ਸਿੰਘ ਨੂਰਪੁਰ)-ਗੁਰਦੁਆਰਾ ਮੰਜੀ ਸਾਹਿਬ ਪਾਤਿਸ਼ਾਹੀ ਨੌਵੀਂ ਵਿਖੇ ਜੂਨ 1984 ਵਿਚ ਵਾਪਰੇ ਤੀਜੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ 'ਚ ਪੰਥ ਸੇਵਕ ਜਥਾ ਦੋਆਬਾ ਵਲੋਂ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ | ਸਮਾਗਮ ਵਿਚ ਪੰਥਕ ਨਿਸ਼ਾਨਿਆਂ ਦੀ ਪ੍ਰਾਪਤੀ ਹਿਤ ਆਦਿ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ਭਾਈ ਜੋਗਾ ਸਿੰਘ ਤੇ ਭਾਈ ਪ੍ਰਭਜੋਤ ਸਿੰਘ ਨੇ ਬੀਰ ਰਸੀ ਸ਼ਬਦ ਕੀਰਤਨ ਨਾਲ ਗੁਰਸੰਗਤ ਨੂੰ ਨਿਹਾਲ ਕੀਤਾ | ਸ਼ਹੀਦਾਂ ਦੇ ਉਦੇਸ਼ ਬਾਰੇ ਵਿਚਾਰ ਕਰਦਿਆਂ ਮਨਧੀਰ ਸਿੰਘ ਨੇ ਕਿਹਾ ਕਿ ਇਹ ਸ਼ਹਾਦਤਾਂ ਖ਼ਾਲਸਾ ਪੰਥ ਦੀ ਨਿਆਰੀ ਤੇ ਸੁਤੰਤਰ ਹੋਂਦ ਹਸਤੀ ਦੀ ਬੁਲੰਦੀ ਅਤੇ 'ਖ਼ਾਲਸਾ ਜੀ ਕੇ ਬੋਲਬਾਲੇ' ਤੇ 'ਰਾਜ ਕਰੇਗਾ ਖ਼ਾਲਸਾ' ਦੇ ਸਾਂਝੇ ਪੰਥਕ ਨਿਸ਼ਾਨੇ ਦੀ ਪ੍ਰਾਪਤੀ ਹਿਤ ਹੋਈਆਂ ਹਨ | ਏਕਤਾ ਬਾਰੇ ਵਿਚਾਰ ਰੱਖਦਿਆਂ ਕਿਹਾ ਕੇ ਸਾਨੂੰ ਅਕਾਲ ਤਖ਼ਤ ਦੇ ਧੁਰੇ ਦੁਆਲੇ ਕੇਂਦਰਿਤ ਮੀਰੀ-ਪੀਰੀ ਦੀ ਰਾਜਨੀਤੀ ਤੇ ਦਿੱਲੀ ਤਖ਼ਤ ਦੇ ਧੁਰੇ 'ਤੇ ਕੇਂਦਰਿਤ ਮਿਲਵਰਤਣ ਦੀ ਸਿਆਸਤ ਨੂੰ ਨਿਖੇੜਨਾ ਪਵੇਗਾ ਅਤੇ ਕੁਰਸੀਆਂ ਦਾ ਲਾਲਚ ਛੱਡ ਕੇ ਕੁਰਬਾਨੀਆਂ 'ਤੇ ਅਧਾਰਤ ਅਸਲ ਮੀਰੀ-ਪੀਰੀ ਦੀ ਰਾਜਨੀਤੀ ਮੁੜ ਸੁਰਜੀਤ ਕਰਨੀ ਪਵੇਗੀ | ਵੋਟ ਰਾਜਨੀਤੀ ਕਰਨ ਵਾਲੀ ਸਿੱਖ ਪਾਰਟੀਆਂ ਨੂੰ ਸੁਝਾਅ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਫਲਤਾ ਲਈ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦੇ ਵੱਲ ਝਾਕਣ ਦੀ ਬਜਾਏ ਆਪਸੀ ਤਾਲਮੇਲ ਲਈ ਨਿਸ਼ਕਾਮ ਪੰਥਕ ਸ਼ਖ਼ਸੀਅਤਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ | ਇਸ ਮੌਕੇ ਜੂਨ 1984 ਦੇ ਘੱਲੂਘਾਰੇ ਦਾ ਸੰਤਾਪ ਹੰਢਾਉਣ ਵਾਲੇ ਤੇ ਅੱਧੀ ਸਦੀ ਦੇ ਵੱਧ ਸਮੇਂ ਤੋਂ ਗੁਰਬਾਣੀ ਕੀਰਤਨ ਦੀ ਸੇਵਾ ਕਰਨ ਬਦਲੇ ਭਾਈ ਜੋਗਾ ਸਿੰਘ ਢਾਹਾਂ ਕਲੇਰਾਂ ਤੇ 1995 ਦੇ ਮੁੱਖ ਮੰਤਰੀ ਬੇਅੰਤ ਕੋਟਲੀ ਨੂੰ ਸੋਧਕ ਕਾਂਡ ਵਿਚ ਪਿਛਲੇ ਤੀਹ ਸਾਲ ਤੋਂ ਬਿਪਰ ਇੰਡੀਆ ਦੀ ਨਜ਼ਰਬੰਦ ਕੱਟ ਰਹੇ ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ ਨਾਰੰਗਵਾਲ ਤੇ ਭਾਈ ਸ਼ਮਸ਼ੇਰ ਸਿੰਘ ਰਾਜਪੁਰਾ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਪੰਥਕ ਜੋਧਿਆਂ ਦਾ ਸਨਮਾਨ ਦੋਆਬਾ ਖੇਤਰ ਦੇ ਉੱਘੇ ਪੰਥਕ, ਧਾਰਮਿਕ ਤੇ ਰਾਜਸੀ ਤੇ ਕਿਸਾਨ ਆਗੂਆਂ ਭਾਈ ਦਲਜੀਤ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਬਲਵੀਰ ਸਿੰਘ ਭੂਤਨਾ, ਜਥੇਦਾਰ ਜਰਨੈਲ ਸਿੰਘ ਹੁਸੈਨਪੁਰ, ਬਾਬਾ ਨੌਰੰਗ ਸਿੰਘ ਤਰਨਾ ਦਲ, ਬਾਬਾ ਨਾਗਰ ਸਿੰਘ ਤਰਨਾ ਦਲ, ਜਸਪਾਲ ਸਿੰਘ ਮੰਝਪੁਰ, ਬਾਬਾ ਗੁਰਮੀਤ ਸਿੰਘ ਕਾਰ ਸੇਵਾ ਵਾਲੇ, ਬਾਬਾ ਸਵਰਨਜੀਤ ਸਿੰਘ ਪਠਲਾਵੇ ਵਾਲੇ ਤਰਨਾ ਦਲ, ਭਾਈ ਰਣਜੋਧ ਸਿੰਘ ਨਡਾਲੋਂ, ਭਾਈ ਦਲਜੀਤ ਸਿੰਘ ਮੋਲਾ, ਭਾਈ ਸ਼ਿੰਦਰਪਾਲ ਸਿੰਘ, ਕੁਲਵਿੰਦਰ ਸਿੰਘ ਬੱਬਰ ਮਜਾਰਾ, ਗੁਰਮੀਤ ਸਿੰਘ ਝੰਡੇਰ, ਢਾਡੀ ਹਰਦੀਪ ਸਿੰਘ ਸਾਧੜਾ, ਢਾਡੀ ਸੁਖਵਿੰਦਰ ਸਿੰਘ ਅਨਮੋਲ, ਢਾਡੀ ਸਤਨਾਮ ਸਿੰਘ ਭਾਰਾਪੁਰ, ਗੁਰਸ਼ਰਨ ਸਿੰਘ ਪੰਡੋਰੀ ਸ਼ੇਰ ਸਿੰਘ, ਅਮਰਜੀਤ ਸਿੰਘ ਲਾਲੀ, ਜਰਨੈਲ ਸਿੰਘ ਪੰਥਕ ਤਾਲਮੇਲ ਜਥਾ, ਜਸਵੀਰ ਸਿੰਘ ਅਕਾਲੀ ਦਲ ਮਾਨ, ਗੁਰਬਖ਼ਸ਼ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਰੇਸ਼ਮ ਸਿੰਘ ਪੁਨਰ-ਸੁਰਜੀਤ ਦਲ, ਜਸਵੰਤ ਸਿੰਘ ਭੱਠਲ, ਪਰਮਜੀਤ ਸਿੰਘ ਬਾਰਾਪੁਰ, ਬਘੇਲ ਸਿੰਘ ਲੱਲੀਆਂ ਵਲੋਂ ਸਾਂਝੇ ਰੂਪ ਵਿਚ ਕੀਤਾ ਗਿਆ | ਇਸ ਮੌਕੇ ਨਵਾਂਸ਼ਹਿਰ, ਬਲਾਚੌਰ, ਬੰਗਾ ਤੇ ਗੜ੍ਹਸ਼ੰਕਰ ਇਲਾਕਿਆਂ ਦੀਆਂ ਮੁਹਤਬਰ ਸ਼ਖ਼ਸੀਅਤਾਂ ਬਾਬਾ ਸਰਬਜੀਤ ਸਿੰਘ ਮੋਲੇਵਾਲੇ, ਬਾਬਾ ਅਮਰੀਕ ਸਿੰਘ ਮਹਿਤਪੁਰ, ਬਾਬਾ ਹਰਜਿੰਦਰ ਸਿੰਘ ਨਿਰਮਲ ਕੁਟੀਆ ਛੋਕਰਾਂ, ਬਾਬਾ ਅਵਤਾਰ ਸਿੰਘ ਨਿਰਮਲ ਕੁਟੀਆ ਲੰਗੜੋਆ, ਭਾਈ ਹਰਜਿੰਦਰ ਸਿੰਘ ਮਹਿੰਦਪੁਰ, ਬਿੱਕਰ ਸਿੰਘ ਕੀਰਤੀ ਕਿਸਾਨ ਯੂਨੀਅਨ, ਸਤਨਾਮ ਸਿੰਘ, ਹਰਜੀਤ ਸਿੰਘ ਤੇ ਅਵਤਾਰ ਸਿੰਘ ਸੰਤ ਸੇਵਕ ਜਥਾ ਕਿਸ਼ਨਪੁਰਾ, ਸਰਪੰਚ ਨਿਰਮਲ ਸਿੰਘ ਤੇ ਉਂਕਾਰ ਸਿੰਘ ਰਾਣੇਵਾਲ, ਸਰਪੰਚ ਕੁਲਵੀਰ ਸਿੰਘ ਤੇ ਜਤਿੰਦਰ ਸਿੰਘ ਸ਼ਾਹਪੁਰ, ਸੁਖਵਿੰਦਰ ਸਿੰਘ ਛੀਨਾ ਤੇ ਪਰਦੀਪ ਸਿੰਘ ਰਾਹੋਂ, ਕੁਲਵੰਤ ਸਿੰਘ ਸਹਾਬਪੁਰ, ਕੁਲਦੀਪ ਸਿੰਘ ਸਲੇਮਪੁਰ, ਬੱਬਰ ਕਰਮ ਸਿੰਘ ਦੌਲਤਪੁਰ ਟਰੱਸਟ ਵੱਲੋਂ ਜਸਪਾਲ ਸਿੰਘ ਜਾਡਲੀ ਤੇ ਰਣਜੀਤ ਸਿੰਘ ਗੜ੍ਹੀ, ਗੁਰਮੀਤ ਸਿੰਘ ਗੁੱਜਰਪੁਰ, ਜੋਗਾ ਸਿੰਘ ਚੂਹੜਪੁਰ, ਸਤਵਿੰਦਰ ਸਿੰਘ ਤੇ ਸੰਦੀਪ ਸਿੰਘ ਸਰਪੰਚ ਜੇਠੂਮਜਾਰਾ, ਗੁਰਜੀਤ ਕੌਰ ਸਰਪੰਚ, ਲਖਵੀਰ ਸਿੰਘ ਤੇ ਜੁਝਾਰ ਸਿੰਘ ਰਾਮਰਾਏਪੁਰ, ਹਰਦਿਆਲ ਸਿੰਘ ਬਹਿਲੂਰ ਕਲਾਂ, ਅਮਰੀਕ ਸਿੰਘ ਤੇ ਬਹਾਦਰ ਸਿੰਘ ਧਰਮਕੋਟ, ਮੱਖਣ ਸਿੰਘ ਗਰਚਾ, ਭੁਪਿੰਦਰ ਸਿੰਘ ਲੰਗੜੋਆ, ਅਰਸ਼ਦੀਪ ਸਿੰਘ ਬੜਵਾ, ਗੁਰਲਾਲ ਸਿੰਘ ਦੌਲਤਪੁਰ, ਤਿਰਲੋਕ ਸਿੰਘ ਫਲੌਰਾ, ਸੁਖਵਿੰਦਰ ਸਿੰਘ ਗੋਬਿੰਦਪੁਰ, ਬਲਵੀਰ ਸਿੰਘ ਝਿੰਗੜ ਕਲਾਂ, ਢਾਡੀ ਰਿਪਨਜੀਤ ਸਿੰਘ ਝੰਡੇਰ, ਬੂਟਾ ਸਿੰਘ ਜਗਤਪੁਰ, ਸਤਵੀਰ ਸਿੰਘ ਜੀਂਦੋਵਾਲ, ਤਿਲਕਰਾਜ ਸਿੰਘ ਚਾਹਲ ਕਲਾਂ, ਕਸ਼ਮੀਰ ਸਿੰਘ ਸਾਹਧੜਾ, ਕੈਪਟਨ ਗੁਰਪਾਲ ਸਿੰਘ ਤੇ ਮਾਸਟਰ ਮਨਮੋਹਨ ਸਿੰਘ ਮਜਾਰੀ, ਪੰਜਾਬ ਸਿੰਘ ਸੁੱਜੋਵਾਲ, ਹਰਦੀਪ ਸਿੰਘ ਰੈਲਮਾਜਰਾ, ਸਤਨਾਮ ਸਿੰਘ ਗੁਲਪੁਰ, ਪਰਵਿੰਦਰ ਸਿੰਘ ਸੁੱਧਾਮਾਜਰਾ, ਸੁਰਿੰਦਰ ਸਿੰਘ ਸਿਆਣਾ, ਗੁਰਦੀਪ ਸਿੰਘ ਭਾਰਾਪੁਰ, ਜੁਝਾਰ ਸਿੰਘ ਮਾਜਰਾ ਜੱਟਾਂ, ਭਾਰਾਪੁਰ ਤੇ ਰਾਣੇਵਾਲ ਨਗਰ ਤੋਂ ਬੀਬੀਆਂ ਦੇ ਜਥਿਆਂ ਨੇ ਇਸ ਸ਼ਹੀਦ ਯਾਦਗਾਰੀ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰੀ | ਪੰਥ ਸੇਵਕ ਜਥਾ ਦੋਆਬਾ ਵਲੋਂ ਸੁਰਿੰਦਰ ਸਿੰਘ ਤੇ ਸਰਬਜੀਤ ਸਿੰਘ ਰਾਣੇਵਾਲ, ਸੁਖਜਿੰਦਰ ਸਿੰਘ ਗਰਲੇ, ਸਤਵਿੰਦਰ ਸਿੰਘ, ਗੁਰਸ਼ਰਨ ਸਿੰਘ ਮੁਕੰਦਪੁਰ, ਜਤਿੰਦਰ ਸਿੰਘ ਰਾਮਰਾਏਪੁਰ ਨੇ ਅਹਿਮ ਪ੍ਰਬੰਧਕੀ ਜ਼ਿੰਮੇਵਾਰੀਆਂ ਨਿਭਾਈਆਂ | ਮੰਚ ਸੰਚਾਲਨ ਦੀ ਸੇਵਾ ਬਖਸ਼ੀਸ਼ ਸਿੰਘ ਜਗਤਪੁਰ ਤੇ ਅਵਤਾਰ ਸਿੰਘ ਜਗਤਪੁਰ ਵਲੋਂ ਨਿਭਾਈ ਗਈ |
ਅਸਲ ਮੀਰੀ-ਪੀਰੀ ਦਾ ਸਿਧਾਂਤ ਮੁੜ ਸੁਰਜੀਤ ਕਰਨ ਦੀ ਲੋੜ-ਪੰਥ ਸੇਵਕ ਜਥਾ ਦੋਆਬਾ
ਅਜੀਤ ਡੈਸਕ
09-06-2026