03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸਤਿਗੁਰੂ ਲਾਲ ਦਾਸ ਭੂਰੀਵਾਲਿਆਂ ਦੇ ਅਵਤਾਰ ਦਿਵਸ ਸਮਾਗਮ ਦੀ ਤਿਆਰੀ ਸੰਬੰਧੀ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਸੇਵਾਦਰਾਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 09-06-2026
ਟੱਪਰੀਆਂ ਖੁਰਦ, 8 ਜੂਨ (ਬੂਥਗੜ੍ਹੀਆ)-ਬ੍ਰਹਮ ਸਾਗਰ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਦੂਜੇ ਗੁਰੂ ਗੱਦੀ ਅਵਤਾਰ ਸਤਿਗੁਰੂ ਮਾਹਾਰਜ ਲਾਲ ਦਾਸ ਭੂਰੀਵਾਲਿਆਂ ਦੇ ਅਵਤਾਰ ਦਿਵਸ ਨੂੰ ਸਮਰਪਿਤ ਧਾਮ ਰਕਬਾ ਸਾਹਿਬ ਨਜ਼ਦੀਕ ਮੁੱਲਾਂਪੁਰ ਦਾਖਾਂ ਲੁਧਿਆਣਾ ਵਿਖੇ ਮਿਤੀ 14, 15, 16 ਜੂਨ ਨੂੰ ਹੋਣ ਜਾ ਰਹੇ ਤਿੰਨ ਰੋਜ਼ਾ ਸੰਤ ਸਮਾਗਮ ਦੀ ਰੂਪ ਰੇਖਾ ਉਲੀਕਣ ਦੇ ਲਈ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਸੇਵਾਦਾਰਾਂ ਦੀ ਅਹਿਮ ਮੀਟਿੰਗ ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਹੋਈ | ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਨੇ ਸੇਵਾਦਾਰਾਂ ਨੂੰ ਪ੍ਰੇਰਣਾ ਕਰਦਿਆਂ ਆਖਿਆ ਕਿ ਜੀਵਨ ਦੇ ਵਿਚ ਜੀਵ ਨੂੰ ਸੇਵਾ ਦੇ ਨਾਲ ਦਾਨ ਪੁੰਨ ਕਰਨਾ ਚਾਹੀਦਾ ਹੈ | ਇਸ ਮੌਕੇ ਭੂਰੀਵਾਲੇ ਚੇਰੀਟੇਬਲ ਟਰੱਸਟ ਦੇ ਮੈਂਬਰਾਂ ਵਲੋਂ ਤਿੰਨ ਰੋਜ਼ਾ ਸੰਤ ਸਮਾਗਮ ਨੂੰ 6 ਸੈਕਟਰਾਂ ਵਿਚ ਵੰਡ ਕੇ 40 ਵੱਖੋ ਵੱਖਰੇ ਵਿੰਗਾਂ ਵਿਚ ਵੰਡਿਆ | ਮੀਟਿੰਗ ਦੌਰਾਨ ਮਹਾਰਾਜ ਅਚਾਰੀਆ ਨੇ ਕਿਹਾ ਕਿ 14 ਜੂਨ ਨੂੰ ਜਗਤ ਗੁਰੂ ਅਚਾਰੀਆ ਮਹਾਰਾਜ ਗਰੀਬਦਾਸ ਜੀ ਦੀ ਰਚਿਤ ਬਾਣੀ ਦੇ ਪਾਠ ਪ੍ਰਕਾਸ਼ ਆਰੰਭ ਹੋਣਗੇ 15 ਜੂਨ ਨੂੰ ਮੱਧ ਦੀ ਬਾਣੀ ਦੇ ਭੋਗ ਤੇ ਨਾਲ ਮੈਡੀਕਲ ਕੈਂਪ ਵੀ ਲਗਾਏ ਜਾਣਗੇ | 16 ਜੂਨ ਨੂੰ ਸਵੇਰੇ ਵਿਸ਼ਾਲ ਸ਼ੋਭਾ ਯਾਤਰਾ ਤੇ ਪਾਠ ਪ੍ਰਕਾਸ਼ ਦੇ ਭੋਗ ਪਾਏ ਜਾਣਗੇ | ਮਹਾਰਾਜ ਵਲੋਂ ਸੇਵਾਦਾਰਾਂ ਨੂੰ 13 ਜੂਨ ਨੂੰ ਧਾਮ ਰਕਬਾ ਸਾਹਿਬ ਨਜ਼ਦੀਕ ਮੁੱਲਾਂਪੁਰ ਦਾਖਾਂ ਲੁਧਿਆਣਾ ਵਿਖੇ ਪਹੁੰਚ ਕੇ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲਣ ਦੀ ਅਪੀਲ ਕੀਤੀ | ਮੀਟਿੰਗ ਦੌਰਾਨ ਤਿੰਨ ਰੋਜ਼ਾ ਸੰਤ ਸਮਾਗਮ ਦੀ ਬੇਹਤਰੀ ਲਈ ਸੇਵਾਦਾਰਾਂ ਤੋਂ ਸੁਝਾਅ ਵੀ ਲਏ ਗਏ | ਮਹਾਰਾਜ ਨੇ ਦੱਸਿਆ ਕਿ ਧਾਮ ਰਕਬਾ ਸਾਹਿਬ ਸਮਾਗਮ ਤੋਂ ਬਾਅਦ ਦੂਜਾ ਸਮਾਗਮ ਧਾਮ ਝਾਂਡੀਆਂ ਵਿਖੇ ਕਬੀਰ ਜੈਅੰਤੀ ਮੌਕੇ 27, 28, 29 ਜੂਨ ਨੂੰ ਵੀ ਕਰਵਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਸਿੰਘਾਂ ਪਿੰਡ ਪੁੰਨੂ ਮਜਾਰਾ ਵਿਖੇ ਸ਼ਹੀਦੀ ਦਿਹਾੜਾ 18 ਨੂੰ ਅਗਲੀ ਖ਼ਬਰ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਦੀ ਯਾਦ 'ਚ ਦੋ ਰੋਜ਼ਾ ਧਾਰਮਿਕ ਸਮਾਗਮ ਸ਼ਰਧਾ ਪੂਰਵਕ ਸਮਾਪਤ
Ad Position 24
No active advertisement