ਨਵਾਂਸ਼ਹਿਰ, 8 ਜੂਨ (ਹਰਮਿੰਦਰ ਸਿੰਘ ਪਿੰਟੂ)-ਗੁਰਦੁਆਰਾ ਸ਼ਹੀਦਾਂ ਸਿੰਘਾਂ ਗੁਰੂਨਾ ਸਾਹਿਬ ਪਿੰਡ ਪੁੰਨੂ ਮਜਾਰਾ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 16, 17, 18 ਜੂਨ ਨੂੰ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼ਹੀਦਾਂ ਸਿੰਘਾਂ ਗੁਰੂਨਾ ਸਾਹਿਬ ਨੇ ਦੱਸਿਆ ਕਿ ਸਮੂਹ ਐਨ. ਆਰ. ਆਈ. ਤੇ ਨਗਰ ਨਿਵਾਸੀ ਪਿੰਡ ਪੁੰਨੂ ਮਜਾਰਾ ਅਤੇ ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 31 ਅਖੰਡ ਪਾਠ ਸਾਹਿਬ ਦੀ ਪਹਿਲੀ ਲੜੀ ਦੇ ਪਾਠ 9 ਜੂਨ ਤੋਂ ਆਰੰਭ ਹੋਣਗੇ, ਜਿਨ੍ਹਾਂ ਦੇ 11 ਜੂਨ ਨੂੰ ਭੋਗ ਪਾਏ ਜਾਣਗੇ ਉਪਰੰਤ ਭਾਈ ਜੰਗ ਸਿੰਘ ਬਾਬਾ ਬਕਾਲਾ ਵਾਲੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਦੂਜੀ ਲੜੀ ਦੇ ਪਾਠ 12 ਜੂਨ ਨੂੰ ਆਰੰਭ ਹੋਣਗੇ, ਜਿਨਾਂ ਦੇ ਭੋਗ 14 ਜੂਨ ਨੂੰ ਪਾਏ ਜਾਣਗੇ | ਉਪਰੰਤ ਭਾਈ ਜੋਗਾ ਸਿੰਘ ਰਾਮੂ ਥਿਆੜਾ ਵਾਲੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਕਮੇਟੀ ਮੈਂਬਰਾਂ ਨੇ ਦੱਸਿਆ ਕਿ 16 ਜੂਨ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਸਵੇਰੇ 10 ਵਜੇ ਆਰੰਭ ਹੋਣਗੇ ਤੇ 18 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਰੀ ਧਾਰਮਿਕ ਦੀਵਾਨ ਸਜਾਏ ਜਾਣਗੇ | ਜਿਸ 'ਚ ਭਾਈ ਰਾਹੁਲ ਸਿੰਘ ਨਵਾਂਸ਼ਹਿਰ, ਕਵੀਸ਼ਰੀ ਜਥਾ ਲਵਪ੍ਰੀਤ ਸਿੰਘ ਬੈਂਕਾ ਮਝੈਲਾਂ, ਬੀਬੀ ਕਿਰਨਜੋਤ ਕੌਰ ਖਾਲਸਾ ਪੰਜੋਲਾ ਵਾਲਿਆਂ ਦਾ ਜਥਾ ਢਾਡੀ ਵਾਰਾਂ, ਕੀਰਤਨ ਅਤੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਹੈੱਡ ਗ੍ਰੰਥੀ ਭਾਈ ਸੁਲੱਖਣ ਸਿੰਘ ਗੁਰਦੁਆਰਾ ਸ਼ਹੀਦਾਂ ਸਿੰਘ ਗੁਰੂਨਾ ਸਾਹਿਬ, ਪ੍ਰਧਾਨ ਕੁਲਵੀਰ ਸਿੰਘ ਬੈਂਸ, ਗੁਰਚਰਨ ਸਿੰਘ ਧਾਲੀਵਾਲ, ਗੁਰਨੇਕ ਸਿੰਘ ਮੱਲ੍ਹੀ, ਮਨਜੀਤ ਸਿੰਘ ਮੱਲ੍ਹੀ, ਜਸਵਿੰਦਰ ਸਿੰਘ, ਮਹਿੰਦਰ ਸਿੰਘ ਸਿੱਧੂ, ਜਗਤ ਰਾਮ, ਅਵਤਾਰ ਸਿੰਘ, ਅਮਨਦੀਪ ਸਿੰਘ ਸਿੱਧੂ, ਰਾਜਦੀਪ ਸਿੰਘ ਛੋਕਰ, ਕਰਨ ਮੱਲੀ ਜੱਸਾ ਬੈਂਸ, ਮਨੀ ਮੱਲ੍ਹੀ, ਹੈਪੀ ਸਿੱਧੂ, ਬੱਬੂ ਸਲੋਹ ਜਸ਼ਨ ਮੱਲੀ, ਦਿਲਕੀਰਤ ਸਿੰਘ ਸਿੱਧੂ, ਪ੍ਰੀਤ ਧਾਲੀਵਾਲ, ਜਤਿੰਦਰ ਸਿੱਧੂ, ਕਰਨਜੋਤ ਸਿੰਘ ਆਦਿ ਹਾਜ਼ਰ ਸਨ |