ਨਵਾਂਸ਼ਹਿਰ, 8 ਜੂਨ (ਜਸਬੀਰ ਸਿੰਘ ਨੂਰਪੁਰ)-ਸਰਬਜੀਤ ਮੰਗੂਵਾਲ ਫੁੱਟਬਾਲ ਕੋਚ ਦੀ ਅਗਵਾਈ 'ਚ ਸੰਤ ਬਾਬਾ ਸੇਵਾ ਸਿੰਘ ਖੇਡ ਸਟੇਡੀਅਮ ਨੌਰਾ ਵਿਖੇ ਸਰਪੰਚ ਦਿਲਬਾਗ ਸਿੰਘ ਨੌਰਾ, ਪ੍ਰਧਾਨ ਅਵਤਾਰ ਸਿੰਘ ਨੌਰਾ, ਸੁਖਵਿੰਦਰ ਸਿੰਘ ਨੌਰਾ, ਸੁਰਿੰਦਰ ਸਿੰਘ ਬਰਾੜ, ਜਸਵਿੰਦਰ ਸਿੰਘ ਨੌਰਾ, ਰਾਜੂ ਨੌਰਾ, ਕੁਲਵਿੰਦਰ ਕੁਮਾਰ ਨੌਰਾ, ਫੁੱਟਬਾਲ ਕੋਚ ਜਸਵੀਰ ਲਾਲ ਤੇ ਅਪਿੰਦਰ ਸਿੰਘ ਭੌਰਾ, ਸਰਪੰਚ ਰਣਜੀਤ ਕੁਮਾਰ ਭੌਰਾ, ਫੁੱਟਬਾਲ ਕੋਚ ਭੌਰਾ ਪ੍ਰਵੀਨ ਕੁਮਾਰ ਏ. ਐਸ. ਆਈ. ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਲੀਜੈਡਸ ਬੰਗਾ ਬਲਾਕ ਫੁੱਟਬਾਲ ਕਲੱਬ ਵਲੋਂ ਦੋ ਰੋਮਾਂਚਕ ਫੁੱਟਬਾਲ ਮੈਚ ਕਰਵਾ ਕੇ ਨਵੀ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਗਿਆ | ਇਸ ਸੰਬੰਧੀ ਨੈਸ਼ਨਲ ਫੁੱਟਬਾਲਰ ਗਿਆਨ ਚੰਦ ਪਾਠਕ ਤੇ ਤਰਸੇਮ ਲਾਲ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਅੰਡਰ 14 ਵਿਚ ਨੌਰਾ ਤੇ ਭੌਰਾ ਦਾ ਬਹੁਤ ਹੀ ਰੌਮਾਂਚਕ ਫਸਵਾਂ ਫੁੱਟਬਾਲ ਮੈਚ ਹੋਇਆ | ਜਿਸ ਦੇ ਪਹਿਲੇ ਹਾਫ ਵਿਚ ਹਰਜੋਤ ਸਿੰਘ ਵਲੋਂ ਡਿਫੈਂਸ ਨੂੰ ਬੀਟ ਕਰਦਿਆਂ ਬਹੁਤ ਹੀ ਵਧੀਆਂ ਗੋਲ ਕੀਤਾ ਅਤੇ ਦੂਜੇ ਹਾਫ ਵਿਚ ਰੋਹਨ ਕੁਮਾਰ ਵਲੋਂ ਟੀਮ ਦੇ ਸਹਿਯੋਗ ਨਾਲ ਬਹੁਤ ਹੀ ਵਧੀਆਂ ਗੋਲ ਕੀਤਾ ਗਿਆ | ਇਸ ਤਰ੍ਹਾਂ ਅੰਡਰ 14 ਨੌਰਾ ਫੁੱਟਬਾਲ ਕਲੱਬ ਨੇ 2-0 'ਤੇ ਮੈਚ ਜਿੱਤ ਲਿਆ | ਦੂਜਾ ਮੈਚ ਸ਼ਹੀਦ ਭਗਤ ਸਿੰਘ ਲੀਜੈਡਸ ਬੰਗਾ ਬਲਾਕ ਫੁੱਟਬਾਲ ਕਲੱਬ ਤੇ ਅੰਡਰ 17 ਨੌਰਾ ਫੁੱਟਬਾਲ ਕਲੱਬ ਵਿਚਕਾਰ ਕਰਵਾਇਆ, ਜਿਸ ਵਿਚ ਬੰਗਾ ਬਲਾਕ ਫੁੱਟਬਾਲ ਕਲੱਬ ਦੇ ਸਰਬਜੀਤ ਸਿੰਘ, ਭਿੰਦਾ ਜੀਂਦੋਵਾਲ, ਗੁਰਦੀਪ ਭੱਟੀ, ਤਰਸੇਮ ਲਾਲ, ਜਸਵੀਰ ਲਾਲ ਨੌਰਾ ਫੁੱਟਬਾਲ ਕੋਚ, ਗੁਰਨਾਮ ਸਿੰਘ ਫੁੱਟਬਾਲ ਕੋਚ, ਲਾਡੀ ਮਾਹਿਲ ਗਹਿਲਾਂ ਨੇ ਬਾਲ ਬਣਾਉਂਦਿਆਂ ਬਹੁਤ ਹੀ ਵਧੀਆ ਪਾਸਿੰਗ ਕੀਤੀ ਜਿਸ ਦੀ ਬਦੌਲਤ ਪਹਿਲਾਂ ਗੋਲ ਤਰਸੇਮ ਲਾਲ ਤੇ ਜਸਵੀਰ ਲਾਲ ਦੇ ਦੋ ਟੱਚ ਤੋਂ ਬਾਅਦ ਤੀਜੇ ਟੱਚ ਤੇ ਅਵਤਾਰ ਸਿੰਘ ਫੌਜੀ ਸਾਹਿਬ ਵਲੋਂ ਡਿਫੈਂਸ ਨੂੰ ਬੀਟ ਕਰਦਿਆਂ ਬਹੁਤ ਹੀ ਵਧੀਆਂ ਗੋਲ ਕੀਤਾ ਗਿਆ | ਇਸ ਤਰ੍ਹਾਂ ਇਹ ਮੈਚ 6-3 'ਤੇ ਸ਼ਹੀਦ ਭਗਤ ਸਿੰਘ ਨਗਰ ਲੀਜੈਡਸ ਬੰਗਾ ਬਲਾਕ ਵਲੋਂ ਜਿੱਤ ਲਿਆ | ਸਰਬਜੀਤ ਸਿੰਘ ਨੇ ਦੱਸਿਆ ਕਿ ਮੈਚ ਵਿਚ ਕਲੱਬ ਦੇ ਖਿਡਾਰੀਆਂ ਨੇ ਖੇਡ ਭਾਵਨਾ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜਸਵੀਰ ਲਾਲ ਫੁੱਟਬਾਲ ਕੋਚ ਨੇ ਕਿਹਾ ਕਿ ਖੇਡਾਂ ਰਾਹੀਂ ਅਸੀਂ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰ ਸਕਦੇ ਹਾਂ | ਤਰਸੇਮ ਲਾਲ ਨੇ ਕਿਹਾ ਕਿ ਅੱਜ ਵੱਖ-ਵੱਖ ਪਿੰਡਾਂ ਵਿਚ ਫੁੱਟਬਾਲ ਖੇਡਣ ਲਈ ਪ੍ਰੇਰਿਤ ਕਰਨ ਦੀ ਲੜੀ ਤਹਿਤ ਨੌਰਾ ਪਿੰਡ ਸਲੈਕਟ ਕੀਤਾ | ਇਸ ਮੌਕੇ ਭੌਰਾ ਫੁੱਟਬਾਲ ਕਲੱਬ ਦੇ ਕੋਚ ਪ੍ਰਵੀਨ ਕੁਮਾਰ ਤੇ ਸਮੂਹ ਖਿਡਾਰੀਆਂ ਅਤੇ ਪ੍ਰਬੰਧਕਾਂ ਤੇ ਖੇਡ ਪ੍ਰੇਮੀਆਂ ਤੇ ਦਰਸ਼ਕਾਂ ਵਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ |