24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬਿਜਲੀ ਮੁਲਾਜ਼ਮਾਂ ਵਲੋਂ ਡਵੀਜ਼ਨ ਨਵਾਂਸ਼ਹਿਰ ਦੇ ਗੇਟ ਅੱਗੇ ਅਰਥੀ ਫੂਕ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 11-06-2026
ਨਵਾਂਸ਼ਹਿਰ, 10 ਜੂਨ (ਹਰਮਿੰਦਰ ਸਿੰਘ ਪਿੰਟੂ)-ਇੰਪਲਾਈਜ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦੇ ਸੱਦੇ ਉਤੇ ਬਿਜਲੀ ਮੁਲਾਜਮਾਂ ਵਲੋਂ ਡਵੀਜਨ ਨਵਾਂਸਹਿਰ ਦੇ ਗੇਟ ਅੱਗੇ ਪਟਿਆਲਾ ਵਿਖੇ ਆਪਣੀ ਰੈਗੂਲਰ ਭਰਤੀ ਕਰਾੳਣ ਦੀ ਮੰਗ ਨੂੰ ਲੈ ਕੇ ਸ਼ਾਤਮਈ ਢੰਗ ਨਾਲ ਸੰਘਰਸ ਕਰ ਰਹੇ ਬੇਰੁਜਗਾਰ ਅਪਰਿੰਟਿਸ ਲਾਈਨਮੈਨਾਂ ਉਤੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨਜਮੈਂਟ ਦੀ ਸ਼ਹਿ ਉਤੇ ਕੀਤੇ ਗਏ ਲਾਠੀਚਾਰਜ ਵਿਰੁਧ ਅਰਥੀ ਫੂਕ ਮੁਜਾਹਰਾ ਬਲਿਹਾਰ ਸਿੰਘ ਪ੍ਰਧਾਨ ਇੰਪਲਾਈਜ ਫੈਡਰੇਸ਼ਨ ਮੰਡਲ ਨਵਾਂਸਹਿਰ ਦੀ ਅਗਵਾਈ ਵਿੱਚ ਦਿੱਤਾ ਗਿਆ | ਇਸ ਮੌਕੇ ਬੋਲਦਿਆਂ ਮੋਹਣ ਸਿੰਘ ਬੂਟਾ ਉਟਾਲਾਂ ਪ੍ਰਧਾਨ ਇੰਪਲਾਈਜ ਫੈਡਰੇਸ਼ਨ ਸਰਕਲ ਨਵਾਂਸਹਿਰ ਤਰਲੋਚਨ ਸਿੰਘ ਪ੍ਰਧਾਨ ਐਮ.ਐਸ.ਯੂ ਸਰਕਲ ਨਵਾਂਸਹਿਰ ਅਤੇ ਬਲਿਹਾਰ ਸਿੰਘ ਪ੍ਰਧਾਨ ਇੰਪਲਾਈਜ ਫੈਡਰੇਸ਼ਨ ਮੰਡਲ ਨਵਾਂਸਹਿਰ ਨੇ ਪੰਜਾਬ ਪੁਲਿਸ ਵਲੋਂ ਅਪਰਿੰਟਿਸ ਲਾਈਨਮੈਂਨਾ 'ਤੇ ਕੀਤੇ ਗਏ ਵਹਿਸ਼ੀਆਨਾ ਢੰਗ ਦੇ ਲਾਠੀਚਾਰਜ ਦੀ ਜੋਰਦਾਰ ਸਬਦਾਂ 'ਚ ਨਿੰਦਿਆ ਕਰਦਿਆ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਮੰਗ ਕੀਤੀ ਕਿ ਮਨੁਖੀ ਅਧਿਕਾਰਾਂ ਕੁਚਲਨ ਵਿਰੱੁਧ ਪੁਲਿਸ ਕਰਮਚਾਰੀਆਂ ਅਤੇ ਪੁਲਿਸ ਅਫ਼ਸਰ ਵਿਰੁੱਧ ਸਖ਼ਤ ਕਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਭਵਿਖ ਵਿੱਚ ਇਹੋ ਜਿਹੀ ਘਟਨਾ ਨਾ ਵਾਪਰੇ | ਆਗੂਆਂ ਨੇ ਬਿਜਲੀ ਕਾਮਿਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨਜਮੈਂਟ ਮੁਲਾਜਮਾਂ ਦੀਆ ਮੰਗਾਂ ਪ੍ਰਤੀ ਗੰਭੀਰ ਨਹੀ, ਸਾਨੂੰ ਮੰਨੀਆਂ ਮੰਗਾਂ ਲਾਗੂ ਕਰਾੳਣ ਅਗਲੇ ਸੰਘਰਸ਼ 16 ਅਤੇ 17 ਜੂਨ ਦੀ ਦੋ ਰੋਜਾ ਹੜਤਾਲ ਅਤੇ 24 ਜੂਨ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਸੰਗਰੂਰ ਵਿਖੇ ਦਿੱਤੇ ਜਾ ਰਹੇ ਧਰਨੇ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਾੳਣ ਦੀ ਅਪੀਲ ਕੀਤੀ | ਇਸ ਮੌਕੇ ਇੰਜ. ਜਗਦੀਸ਼ ਜਾਡਲਾ ਜਨਰਲ ਸਕੱਤਰ ਇੰਪਲਾਈਜ ਫੈਡਰੇਸ਼ਨ ਮੰਡਲ ਨਵਾਂਸਹਿਰ, ਇੰਜ. ਸੋਮ ਨਾਥ, ਜੇ.ਈ ਮੋਹਣ ਸਿੰਘ ਪ੍ਰਧਾਨ ਰਾਹੋਂ, ਜੋਗਾ ਸਿੰਘ ਪ੍ਰਧਾਨ ਦਿਹਾਤੀ ਨਵਾਂਸਹਿਰ, ਬਲਜਿੰਦਰ ਸਿੰਘ ਪ੍ਰਧਾਨ ਸਹਿਰੀ ਨਵਾਂਸਹਿਰ, ਹਰਮੇਸ਼ ਸਿੰਘ ਪ੍ਰਧਾਨ ਔੜ, ਸੁਰਜੀਤ ਸਿੰਘ ਕੈਸ਼ੀਅਰ, ਇੰਜ. ਤਿਲਕ ਰਾਜ, ਜੇ.ਈ ਖੁਸ਼ਹਾਲ ਸਿੰਘ, ਇੰਜ. ਅਮਨਦੀਪ ਸਿੰਘ ਜੇ.ਈ ਔੜ, ਰਕੇਸ਼ ਕੁਮਾਰ ਜਨਰਲ ਸਕੱਤਰ ਦਿਹਾਤੀ ਨਵਾਂਸਹਿਰ, ਕੁਲਵੰਤ ਰਾਏ, ਕੁਲਦੀਪ ਕੁਮਾਰ, ਗੁਰਮੀਤ ਸਿੰਘ, ਅਜੀਤ ਕੁਮਾਰ, ਰਜੇਸ ਕੁਮਾਰ, ਅਨਿਲ ਕੁਮਾਰ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦਾ ਪ੍ਰਾਸਪੈਕਟਸ ਜਾਰੀ ਅਗਲੀ ਖ਼ਬਰ ਪਟਿਆਲਾ 'ਚ ਬੇਰੁਜ਼ਗਾਰਾਂ 'ਤੇ ਅਣਮਨੁੱਖੀ ਤਸ਼ੱਦਦ ਕਰਨਾ ਸੂਬਾ ਸਰਕਾਰ ਦੀ ਘਿਨਾਉਣੀ ਹਰਕਤ-ਗੁਰਦਿਆਲ ਮਾਨ
Ad Position 24