24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪਟਿਆਲਾ 'ਚ ਬੇਰੁਜ਼ਗਾਰਾਂ 'ਤੇ ਅਣਮਨੁੱਖੀ ਤਸ਼ੱਦਦ ਕਰਨਾ ਸੂਬਾ ਸਰਕਾਰ ਦੀ ਘਿਨਾਉਣੀ ਹਰਕਤ-ਗੁਰਦਿਆਲ ਮਾਨ

Ad Position 21
No active advertisement
ਅਜੀਤ ਡੈਸਕ 11-06-2026
ਸੜੋਆ, 10 ਜੂਨ (ਬਲਵਿੰਦਰ ਨਾਨੋਵਾਲੀਆ)-ਬੇਰੁਜਗਾਰ ਅਪੇਂਟਸ਼ਿਪ ਲਾਈਨਮੈਨ ਵਲੋਂ ਰੁਜਗਾਰ ਮੰਗਣ ਲਈ ਪਟਿਆਲਾ ਵਿਖੇ ਦਿੱਤੇ ਜਾ ਰਹੇ ਸ਼ਾਂਤਮਈ ਧਰਨੇ 'ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਜੋ ਅਣਮਨੁੱਖੀ ਤਸ਼ੱਦਦ ਕੀਤਾ ਗਿਆ, ਇਹ ਸੂਬਾ ਸਰਕਾਰ ਦੀ ਬਹੁਤ ਹੀ ਘਨੌਣੀ ਹਰਕਤ ਹੈ, ਜਿਸ ਦੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਖੁਰਦਾਂ ਵਿਖੇ ਗੁਰਦਿਆਲ ਸਿੰਘ ਮਾਨ ਦੀ ਅਗਵਾਈ 'ਚ ਹੋਈ ਮੀਟਿੰਗ 'ਚ ਕਰੜੀ ਨਿੰਦਾ ਕੀਤੀ ਗਈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬੇ ਅੰਦਰ ਲੱਖਾ ਰੁਪਏ ਖਰਚ ਕਰਕੇ ਹਰ ਮੌੜ 'ਤੇ ਵੱਢੇ-ਵੱਡੇ ਹੋਲਡਿੰਗ ਲਗਾ ਕੇ ਦੱਸਿਆ ਜਾ ਰਿਹਾ ਹੈ, ਕਿ ਸੂਬੇ ਦੇ 65 ਹਜਾਰ ਕੱਚੇ ਮੁਲਾਜਮਾਂ ਨੂੰ ਪੱਕੇ ਕੀਤਾ ਗਿਆ ਹੈ, ਇਸ ਦੀ ਜਮੀਨੀ ਹਕੀਕਤ ਕੁਝ ਹੋਰ ਹੀ ਹੈ |
ਉਨ੍ਹਾਂ ਕਿਹਾ ਕਿ ਬੇਰੁਜਗਾਰ ਲਾਈਨਮੈਨ ਡਿਪਲੋਮਾ ਕਰਕੇ ਕਈ-ਕਈ ਸਾਲ ਦਾ ਤਜਰਬਾ ਹੁੰਦੇ ਹੋਏ ਵੀ ਅੱਜ ਪਟਿਆਲਾ ਦੀ ਧਰਤੀ 'ਤੇ ਰੁਜਗਾਰ ਪਰਾਪਤ ਕਰਨ ਦੀ ਥਾਂ ਪੁਲਿਸ ਪ੍ਰਸ਼ਾਸ਼ਨ ਦੀਆਂ ਲਾਠੀਆ ਖਾਣ ਲਈ ਮਜਬੂਤ ਹਨ | ਉਨ੍ਹਾਂ ਕਿਹਾ ਕਿ ਅਗਰ ਸੂਬਾ ਸਰਕਾਰ ਸੂਬੇ ਅੰਦਰ ਕਰੌੜਾਂ ਰੁਪਏ ਆਪਣੇ ਪ੍ਰਚਾਰ 'ਤੇ ਖਰਚ ਕਰਨਾ ਵੀ ਬੰਦ ਕਰ ਦੇਵੇ ਤਾਂ ਉਸ ਨਾਲ ਸੂਬੇ ਦੇ ਸੈਕੜੇ ਬੇਰੁਜਗਾਰ ਨੌਜਵਾਨਾਂ ਨੂੰ ਰੁਜਗਾਰ ਦੇ ਮੌਕੇ ਦਿੱਤੇ ਜਾ ਸਕਦੇ ਹਨ, ਪਰ ਸੂਬਾ ਸਰਕਾਰ ਦੀ ਕਹਿਣੀ ਅਤੇ ਕਥਨੀ ਵਿੱਚ ਕੋਹਾ ਦਾ ਅੰਤਰ ਹੈ | ਇਸ ਮੌਕੇ ਬੀ.ਐਡ ਅਧਿਆਪਲ ਫਰੰਕ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜੁਝਾਰ ਸਿੰਘ ਸਹੂੰਗੜਾ ਨੇ ਕਿਹਾ ਹੈ ਕਿ ਸੂਬਾ ਸਰਕਾਰ ਲਗਾਤਾਰ ਬੇਰੁਜਗਾਰਾਂ ਅਤੇ ਮੁਲਾਜਮਾਂ ਦੇ ਵਿਰੁੱਧ ਮਨਕਾਰੀ ਨੀਤੀਆਂ ਅਪਣਾ ਰਹੀ ਹੈ, ਜਿਸ ਦਾ ਖਮਿਆਜਾ ਹਾਕਮ ਸਰਕਾਰ ਨੂੰ ਆਉਂਦੀਆ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਏਗਾ | ਇਸ ਮੌਕੇ ਪਵਨ ਕੁਮਾਰ, ਸੁਦੇਸ਼ ਦੀਵਾਨ, ਸੁਰਿੰਦਰ ਛੂਛੇਵਾਲ, ਸਤੀਸ਼ ਦੇਵਗਣ, ਜੁਗਰਾਜ ਸਿੰਘ, ਭੁਪਿੰਦਰ ਸਿੰਘ, ਨਵੀਨ ਕਰੀਹਾ, ਅਸ਼ੋਕ ਪਠਲਾਵਾ, ਅਮਰੀਕਾ ਕੌਰ ਅਤੇ ਅਮਿਤ ਯਗੋਤਾ ਨੇ ਵੀ ਸੂਬਾ ਸਰਕਾਰ ਵਲੋਂ ਬੁਰਜਗਾਰ ਲਾਈਨਮੈਨਾਂ ਤੇ ਪਟਿਆਲਾ ਵਿਖੇ ਕੀਤੇ ਪੁਲਿਸ ਤਸ਼ੱਦਦ ਦੀ ਕਰੜੀ ਅਲੋਚਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਵਲੋਂ ਡਵੀਜ਼ਨ ਨਵਾਂਸ਼ਹਿਰ ਦੇ ਗੇਟ ਅੱਗੇ ਅਰਥੀ ਫੂਕ ਮੁਜ਼ਾਹਰਾ ਅਗਲੀ ਖ਼ਬਰ ਕੇ. ਵੀ. ਕੇ. ਲੰਗੜੋਆ ਨੇ ਦੌਲਤਪੁਰ 'ਚ ਲਗਾਇਆ ਜਾਗਰੂਕਤਾ ਕੈਂਪ
Ad Position 24