24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਕੇ. ਵੀ. ਕੇ. ਲੰਗੜੋਆ ਨੇ ਦੌਲਤਪੁਰ 'ਚ ਲਗਾਇਆ ਜਾਗਰੂਕਤਾ ਕੈਂਪ

Ad Position 21
No active advertisement
ਅਜੀਤ ਡੈਸਕ 11-06-2026
ਨਵਾਂਸ਼ਹਿਰ/ਜਾਡਲਾ, 10 ਜੂਨ (ਦੀਦਾਰ ਸਿੰਘ ਸ਼ੇਤਰਾ, ਹਰਕੰਵਲ ਸਿੰਘ ਕੌਲਗੜ੍ਹ)-ਕੇ.ਵੀ.ਕੇ ਲੰਗੜੋਆ ਵੱਲੋਂ ਪਿੰਡ ਦੌਲਤਪੁਰ ਵਿਖੇ ਉਪਜਾਊ ਜ਼ਮੀਨ ਨੂੰ ਬਚਾਉਣ ਲਈ ਰਾਸ਼ਟਰੀ ਪੱਧਰ ਦੀ ਮੁਹਿੰਮ 'ਖੇਤ ਬਚਾਓ ਅਭਿਆਨ' ਦੀ ਅਗਵਾਈ ਖੇਤੀਬਾੜੀ ਵਾਲੀ ਜ਼ਮੀਨ ਦੇ ਹੋਰ ਕੰਮਾਂ ਲਈ ਤਬਦੀਲ ਹੋਣ ਦੇ ਚਿੰਤਾਜਨਕ ਰੁਝਾਨ ਨੂੰ ਰੋਕਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ | ਡਾ. ਪ੍ਰਦੀਪ ਕੁਮਾਰ ਐਸੋਸੀਏਟ ਡਾਇਰੈਕਟਰ ਸਿਖਲਾਈ, ਪੀ.ਏ.ਯੂ-ਕੇ.ਵੀ.ਕੇ ਲੰਗੜੋਆ ਦੀ ਅਗਵਾਈ 'ਚ ਇਸ ਕੈਂਪ ਦੇ ਤਕਨੀਕੀ ਸੈਸ਼ਨ ਦੌਰਾਨ ਡਾ. ਜਸਵਿੰਦਰ ਕੁਮਾਰ ਸਹਾਇਕ ਪ੍ਰੋਫੈਸਰ ਫ਼ਸਲ ਵਿਗਿਆਨ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਮੁੱਖ ਫਸਲਾਂ ਦੀ ਬਿਜਾਈ ਤੋਂ ਪਹਿਲਾਂ ਮਿੱਟੀ ਦੀ ਸਿਹਤ ਦੀ ਜਾਂਚ ਜ਼ਰੂਰ ਕਰਵਾਉਣ, ਜਿਸ ਨਾਲ ਮਿੱਟੀ ਦੀ ਸਿਹਤ ਯਕੀਨੀ ਬਣੇਗੀ ਅਤੇ ਬਣੇ ਹੋਏ ਸੋਇਲ ਹੈਲਥ ਕਾਰਡ ਮਿੱਟੀ ਸਿਹਤ ਕਾਰਡ ਰਾਹੀਂ ਕਿਸਾਨਾਂ ਨੂੰ ਖਾਦ ਦੀ ਲੋੜੀਂਦੀ ਮਾਤਰਾ ਪਾਉਣ ਬਾਰੇ ਆਪਣੇ ਆਪ ਸਹੀ ਸੇਧ ਮਿਲੇਗੀ | ਖੇਤੀ ਦੀ ਲਾਗਤ ਨੂੰ ਘਟਾਉਣ ਅਤੇ ਮਿੱਟੀ ਦੀ ਸਿਹਤ ਨੂੰ ਸੁਧਾਰਨ ਲਈ ਕਿਸਾਨਾਂ ਨੂੰ ਹਰੀ ਖਾਦ ਅਤੇ ਫਸਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਕਰਨ ਨਾਲ਼ ਖਾਦਾਂ ਦੀ ਸੰਤੁਲਿਤ ਵਰਤੋਂ ਨਾਲ ਨਾ ਸਿਰਫ਼ ਫ਼ਸਲਾਂ ਦੇ ਝਾੜ ਵਿੱਚ ਵਾਧਾ ਹੁੰਦਾ ਹੈ, ਸਗੋਂ ਇਸ ਨਾਲ ਖੇਤੀ ਦਾ ਖਰਚਾ ਵੀ ਘਟਦਾ ਹੈ | ਡਾ. ਰਜਿੰਦਰ ਕੌਰ ਸਹਾਇਕ ਪ੍ਰੋਫੈਸਰ ਗ੍ਰਹਿ ਵਿਗਿਆਨ ਨੇ ਪੀ.ਏ.ਯੂ ਦੀਆਂ ਸਿਫ਼ਾਰਿਸ਼ਾਂ ਦੀ ਪਾਲਣਾ ਕਰਨ ਅਤੇ ਹਮੇਸ਼ਾ ਝੋਨੇ ਦੀਆਂ ਪ੍ਰਮਾਣਿਤ ਕਿਸਮਾਂ ਤੇ ਬਾਇਓ-ਐਨਜ਼ਾਈਮ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਿਹਤਮੰਦ ਪਨੀਰੀ ਤਿਆਰ ਕਰਨ ਲਈ ਯੂਨੀਵਰਸਿਟੀ ਵੱਲੋਂ ਸਿਫ਼ਾਰਿਸ਼ ਕੀਤੀਆਂ ਤਕਨੀਕਾਂ ਅਪਣਾਉਣ ਦੀ ਅਪੀਲ ਕੀਤੀ | ਰੇਨੂੰ ਬਾਲਾ ਡੈਮੋਨਸਟ੍ਰੇਟਰ ਗ੍ਰਹਿ ਵਿਗਿਆਨ ਨੇ ਪੇਂਡੂ ਕਿਸਾਨਾਂ ਅਤੇ ਔਰਤਾਂ ਲਈ ਕੇ.ਵੀ.ਕੇ ਵੱਲੋਂ ਚਲਾਈਆਂ ਜਾ ਰਹੀਆਂ ਪਸਾਰ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਜਿਸ ਵਿੱਚ ਜ਼ਮੀਨੀ ਪੱਧਰ 'ਤੇ ਐੱਫ.ਪੀ.ਓਜ਼ ਅਤੇ ਸਵੈ-ਸਹਾਇਤਾ ਸਮੂਹਾਂ ਦੇ ਕੰਮਕਾਜ ਸ਼ਾਮਲ ਸਨ | ਕੈਂਪ ਦੀ ਸਮਾਪਤੀ ਸਵਾਲ-ਜਵਾਬ ਸੈਸ਼ਨ ਨਾਲ ਹੋਈ | ਭਾਗ ਲੈਣ ਵਾਲਿਆਂ ਵਿੱਚ ਸਰਪੰਚ ਹਰਮਨਦੀਪ ਸਿੰਘ, ਕੋਆਪਰੇਟਿਵ ਸਕੱਤਰ ਮਨਪ੍ਰੀਤ ਸਿੰਘ ਅਤੇ ਅਗਾਂਹਵਧੂ ਕਿਸਾਨ ਬਰਜਿੰਦਰ ਪਾਲ, ਪਰਮਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਪਟਿਆਲਾ 'ਚ ਬੇਰੁਜ਼ਗਾਰਾਂ 'ਤੇ ਅਣਮਨੁੱਖੀ ਤਸ਼ੱਦਦ ਕਰਨਾ ਸੂਬਾ ਸਰਕਾਰ ਦੀ ਘਿਨਾਉਣੀ ਹਰਕਤ-ਗੁਰਦਿਆਲ ਮਾਨ ਅਗਲੀ ਖ਼ਬਰ ਅਨਮਜੋਤ ਕੌਰ ਐਸ. ਡੀ. ਐਮ. ਨੇ ਦੁਪਾਲਪੁਰ ਨਿਵਾਸੀ ਕੈਪਟਨ ਸਤਨਾਮ ਸਿੰਘ ਨੂੰ ਦਿੱਤਾ ਆਈ-ਕਾਰਡ
Ad Position 24