24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਅਨਮਜੋਤ ਕੌਰ ਐਸ. ਡੀ. ਐਮ. ਨੇ ਦੁਪਾਲਪੁਰ ਨਿਵਾਸੀ ਕੈਪਟਨ ਸਤਨਾਮ ਸਿੰਘ ਨੂੰ ਦਿੱਤਾ ਆਈ-ਕਾਰਡ

Ad Position 21
No active advertisement
ਅਜੀਤ ਡੈਸਕ 11-06-2026
ਨਵਾਂਸ਼ਹਿਰ, 10 ਜੂਨ (ਹਰਮਿੰਦਰ ਸਿੰਘ ਪਿੰਟੂ)-ਅਨਮਜੋਤ ਕੌਰ ਐਸ.ਡੀ.ਐਮ ਨਵਾਂਸ਼ਹਿਰ ਨੇ ਪਿੰਡ ਦੁਪਾਲਪੁਰ ਨਿਵਾਸੀ ਕੈਪਟਨ ਸਤਨਾਮ ਸਿੰਘ ਪੁੱਤਰ ਸੰਤੋਖ ਸਿੰਘ ਨੂੰ ਆਈ-ਕਾਰਡ ਦਿੱਤਾ | ਇਸ ਮੌਕੇ ਅਨਮਜੋਤ ਕੌਰ ਐਸ.ਡੀ.ਐਮ ਨਵਾਂਸ਼ਹਿਰ ਨੇ ਕਿਹਾ ਕਿ ਮਿ੍ਤਕ ਦੇਹ ਨੂੰ ਅਗਨੀ ਭੇਂਟ ਕਰਨ ਦੀ ਬਜਾਏ ਜੇਕਰ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤਾ ਜਾਵੇ ਤਾਂ ਇਹ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ | ਅਨਮਜੋਤ ਕੌਰ ਨੇ ਇਸ ਸੇਵਾ ਕਾਰਜ 'ਚ ਸਹਿਯੋਗ ਦੇਣ ਵਾਲੇ ਸਰੀਰਦਾਨੀ ਸੱਜਣਾਂ ਅਤੇ ਦੋਆਬਾ ਸੇਵਾ ਸੰਮਤੀ ਦੇ ਮੈਂਬਰਾਂ ਦਾ ਦੇਸ਼ ਦੀ ਸੇਵਾ 'ਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਦੋਆਬਾ ਸੇਵਾ ਸੰਮਤੀ ਤੋਂ ਰਤਨ ਕੁਮਾਰ ਜੈਨ, ਮਾਸਟਰ ਹੁਸਨ ਲਾਲ ਅਤੇ ਹੋਰ ਮੈਂਬਰਾਂ ਨੇ ਸੰਮਤੀ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਦੋਆਬਾ ਸੇਵਾ ਸੰਮਤੀ ਨੇ ਦੱਸਿਆ ਕਿ ਮਰਨ ਉਪਰੰਤ ਸਰੀਰ ਦਾਨ ਕਰਨ ਦੇ ਚਾਹਵਾਨਾਂ ਦੇ ਫਾਰਮ ਭਰ ਕੇ ਮੈਡੀਕਲ ਕਾਲਜ ਵਿਖੇ ਭੇਜੇ ਜਾਂਦੇ ਹਨ, ਜਿੱਥੋਂ ਉਨ੍ਹਾਂ ਦੇ ਆਈ-ਕਾਰਡ ਬਣਾਏ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਅੱਜ 148 ਵੇਂ ਸਰੀਰ ਦਾਨੀਆਂ ਨੂੰ ਆਈ-ਕਾਰਡ ਦਿੱਤੇ ਗਏ | ਇਸ ਮੌਕੇ ਦਾਨੀ ਕੈਪਟਨ ਸਤਨਾਮ ਸਿੰਘ ਨੇ ਕਿਹਾ ਕਿ ਜੇਕਰ ਮਰਨ ਤੋਂ ਬਾਅਦ ਕੋਈ ਵਿਦਿਆਰਥੀ ਉਨ੍ਹਾਂ ਦੇ ਸਰੀਰ ਤੋਂ ਸਿੱਖਿਆ ਲੈ ਕੇ ਡਾਕਟਰ ਬਣ ਕੇ ਹੋਰ ਜ਼ਿੰਦਗੀਆਂ ਬਚਾ ਲਵੇ ਤਾਂ ਉਨ੍ਹਾਂ ਦਾ ਜਨਮ ਅਤੇ ਮਰਨ ਦੋਵੇਂ ਸਫ਼ਲ ਹੁੰਦੇ ਹਨ | ਕੈਪਟਨ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਪਤਨੀ ਚਰਨ ਕੌਰ, ਬੇਟੀਆਂ ਜਸਵੀਰ ਕੌਰ, ਲਖਵੀਰ ਕੌਰ, ਰਾਜਵਿੰਦਰ ਕੌਰ, ਮਨਜੀਤ ਕੌਰ ਦੀ ਸਹਿਮਤੀ ਨਾਲ ਸਰੀਰ ਦਾਨ ਕਰਨ ਦਾ ਫਾਰਮ ਭਰਿਆ ਹੈ | ਇਸ ਮੌਕੇ ਦੋਆਬਾ ਸੇਵਾ ਸੰਮਤੀ ਦੇ ਸਕੱਤਰ ਰਤਨ ਕੁਮਾਰ ਜੈਨ, ਅਸ਼ੋਕ ਸ਼ਰਮਾ ਸੇਵਾ ਮੁਕਤ ਬੈਂਕ ਮੈਨੇਜਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇ. ਵੀ. ਕੇ. ਲੰਗੜੋਆ ਨੇ ਦੌਲਤਪੁਰ 'ਚ ਲਗਾਇਆ ਜਾਗਰੂਕਤਾ ਕੈਂਪ ਅਗਲੀ ਖ਼ਬਰ ਮੱਖਣ ਅਤੇ ਬਾਜਰੇ ਆਧਾਰਤ ਭੋਜਨ ਉਤਪਾਦਾਂ ਨੂੰ ਲਾਂਚ ਕਰਨ ਲਈ ਉਦਮੀਆਂ ਵਲੋਂ ਪੀ.ਏ.ਯੂ. ਦਾ ਦੌਰਾ <br/>
Ad Position 24