ਬੰਗਾ, 21 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਵਾਰੀਆ ਦੇ ਸਹੁਰਾ ਸਾਹਿਬ ਤੇ ਸੰਸਥਾ ਦੇ ਇਸਤਰੀ ਵਿੰਗ ਦੇ ਚੇਅਰਪਰਸਨ ਸ੍ਰੀਮਤੀ ਕੁਲਵਿੰਦਰ ਕੌਰ ਵਾਰੀਆ ਦੇ ਪਿਤਾ ਸ. ਸੁੱਚਾ ਸਿੰਘ ਸੁੱਜੋਂ ਨਮਿਤ ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਪਿੰਡ ਸੁੱਜੋਂ ਵਿਖੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਾਇਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕੀਰਤਨੀਏ ਭਾਈ ਮੇਜਰ ਸਿੰਘ ਸੁੱਜੋਂ ਅਤੇ ਭਾਈ ਗੁਰਪ੍ਰੀਤ ਸਿੰਘ ਦੇ ਕੀਰਤਨੀ ਜਥੇ: ਵਲੋਂ ਵੈਰਾਗਮਈ ਕੀਰਤਨ ਦੁਆਰਾ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਬੁਲਾਰੇ ਜਥੇ: ਸਵਰਨਜੀਤ ਸਿੰਘ ਪਠਲਾਵਾ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ, ਸੰਸਥਾ ਪਠਲਾਵਾ ਦੇ ਜਨਰਲ ਸਕੱਤਰ ਮਾ: ਤਰਲੋਚਨ ਸਿੰਘ ਪਠਲਾਵਾ, ਲੈਕ: ਤਰਸੇਮ ਪਠਲਾਵਾ ਅਤੇ ਭਾਈ ਸਾਧੂ ਸੁੱਜੋ ਨੇ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ’ਤੇ ਸ. ਸੁੱਚਾ ਸਿੰਘ ਦੇ ਵੱਡੇ ਬੇਟੇ ਸ. ਹਰਪਾਲ ਸਿੰਘ ਅਮਰੀਕਾ ਤੇ ਛੋਟੇ ਬੇਟੇ ਸ. ਸਤਨਾਮ ਸਿੰਘ ਕੈਨੇਡਾ ਨੇ ਪਿੰਡ ਸੁੱਜੋਂ ਦੇ ਵੱਖ-ਵੱਖ ਧਾਰਮਿਕ ਅਸਥਾਨਾਂ, ਵਿੱਦਿਅਕ ਅਦਾਰਿਆਂ, ਯੂਨੀਕ ਹੋਮ ਜਲੰਧਰ, ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਅਤੇ ਗੁਰਦੁਆਰਾ ਸ਼ਹੀਦ ਬਾਬਾ ਬੇਅੰਤ ਸਿੰਘ ਪਿੰਡ ਚੌਹੜਾ ਕੋਟ ਪੱਲੀਆਂ ਨੂੰ ਆਰਥਿਕ ਸੇਵਾ ਭੇਟ ਕੀਤੀ। ਇਸ ਮੌਕੇ ਹਾਜ਼ਰ ਸੰਗਤਾਂ ਵਿਚ ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ., ਉਪ ਚੇਅਰਮੈਨ ਅਮਰਜੀਤ ਸਿੰਘ ਸੂਰਾਪੁਰ, ਕਿਸਾਨ ਆਗੂ ਗੁਰਦੇਵ ਸਿੰਘ ਚੌਹੜ ਸੁੱਜੋਂ, ਡਾ: ਪਰਮਿੰਦਰ ਸਿੰਘ ਵਾਰੀਆ, ਪਰਵਿੰਦਰ ਸਿੰਘ ਰਾਣਾ, ਸੰਦੀਪ ਕੁਮਾਰ ਗੌੜ, ਪ੍ਰੋ: ਚਰਨਜੀਤ ਸਿੰਘ ਪੋਸੀ, ਇਕਬਾਲ ਸਿੰਘ ਬਰਾੜ ਮੁਕਤਸਰ, ਗੁਰਦੇਵ ਸਿੰਘ ਬੰਗਾ, ਕੈਪਟਨ ਹਰਮੇਲ ਸਿੰਘ ਪਠਲਾਵਾ, ਕੈਪਟਨ ਜੋਗਾ ਸਿੰਘ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਬਲਜਿੰਦਰ ਸਿੰਘ ਰੋਪੜ, ਵਿਸ਼ਾਲ ਚੋਪੜਾ, ਵਿਕਾਸ ਗਰੋਵਰ, ਦਵਿੰਦਰ ਸਿੰਘ ਸਿੱਧੂ, ਡਾ: ਸੰਜੀਵ ਕੁਮਾਰ ਐਮਾਂ ਜੱਟਾਂ, ਠੇਕੇਦਾਰ ਬਲਵਿੰਦਰ ਸਿੰਘ ਬਿੱਟੂ, ਪ੍ਰੈੱਸ ਸਕੱਤਰ ਜੀ ਚੰਨੀ ਪਠਲਾਵਾ, ਮਹਿੰਦਰ ਸਿੰਘ ਸੁੱਜੋਂ, ਇੰਦਰਪ੍ਰੀਤ ਸਿੰਘ ਝਿੱਕਾ, ਪਰਮਜੀਤ ਸਿੰਘ ਝਿੱਕਾ ਪੰਜਾਬ ਪੁਲਿਸ, ਮਨਜੀਤ ਸਿੰਘ ਜੀਤਾ ਪੰਜਾਬ ਪੁਲਿਸ, ਰਣਵੀਰ ਸਿੰਘ ਲੌਂਗੀਆ, ਨਿਹੰਗ ਸਿੰਘ ਫ਼ੌਜਾਂ, ਠੇਕੇਦਾਰ ਸਤਨਾਮ ਸਿੰਘ ਸੁੱਜੋਂ, ਰਜਿੰਦਰ ਸਿੰਘ ਜਿੰਦਾ, ਸੁਰਜੀਤ ਸਿੰਘ ਸੀਤਾ, ਰਣਜੀਤ ਸਿੰਘ ਰਾਜੂ, ਬਲਵਿੰਦਰ ਸਿੰਘ ਪਠਲਾਵਾ, ਇਸਤਰੀ ਵਿੰਗ ਦੇ ਸੀਨੀਅਰ ਉਪ ਚੇਅਰਪਰਸਨ ਜਸਵੀਰ ਕੌਰ ਵਾਰੀਆ, ਪ੍ਰਧਾਨ ਵਰਿੰਦਰ ਕੌਰ ਵਾਰੀਆ, ਮੈਡਮ ਸਰਬਜੀਤ ਕੌਰ ਪਠਲਾਵਾ, ਰਾਜਵੀਰ ਕੌਰ ਜਗੈਤ, ਲਖਵਿੰਦਰ ਕੌਰ ਜਗੈਤ, ਬਲਵਿੰਦਰ ਕੌਰ ਪਠਲਾਵਾ, ਸਾਰਿਕਾ ਸੋਨੀ ਸੁੱਜੋਂ, ਤਾਰਿਕਾ ਸੋਨੀ ਸੁੱਜੋਂ, ਮੈਡਮ ਰਵਿੰਦਰ ਕੌਰ ਪਠਲਾਵਾ ਹਾਜ਼ਰ ਸਨ।
ਸੁੱਚਾ ਸਿੰਘ ਸੁੱਜੋਂ ਨਮਿਤ ਅੰਤਿਮ ਅਰਦਾਸ ਸਮਾਗਮ
ਅਜੀਤ ਡੈਸਕ
22-06-2026