17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਨਵਾਂਸ਼ਹਿਰ ਪੁਲਿਸ ਨੇ ਨਕਲੀ ਐਸ. ਪੀ. ਬਣਿਆ ਨੌਜਵਾਨ ਕੀਤਾ ਕਾਬੂ

Ad Position 21
No active advertisement
ਅਜੀਤ ਡੈਸਕ 22-06-2026

ਨਵਾਂਸ਼ਹਿਰ, 21 ਜੂਨ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਸਿਟੀ ਪੁਲਿਸ ਨੇ ਇਕ ਨਕਲੀ ਐਸ. ਪੀ. ਬਣੇ ਹੋਏ ਨੌਜਵਾਨ ਨੂੰ ਗ੍ਰਿਫਤਾਰ ਕੀਤਾ। ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਨੌਜਵਾਨ ਪੁਲਿਸ ਦੀ ਵਰਦੀ ਪਾਈ ਅਤੇ ਆਪਣੀ ਗੱਡੀ ‘ਤੇ ਬੱਤੀ ਲਗਾਈ ਸ਼ਹਿਰ ਵਿਚ ਘੁੰਮ ਰਿਹਾ ਹੈ। ਪੁਲਿਸ ਦੇ ਏ. ਐਸ. ਆਈ. ਅਜੇਪਾਲ ਸਿੰਘ ਨੇ ਉਕਤ ਨੌਜਵਾਨ ਨੂੰ ਨਾਕਾਬੰਦੀ ਕਰਕੇ ਮੁੱਖ ਮਾਰਗ ਤੋਂ ਗ੍ਰਿਫਤਾਰ ਕਰ ਲਿਆ। ਕਥਿਤ ਦੋਸ਼ੀ ਦੀ ਪਹਿਚਾਣ ਹਰਮਨਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਅਲਾਵਲਪੁਰ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ। ਉਸ ਨੇ ਗੱਡੀ ‘ਤੇ ਬੱਤੀ ਲਗਾ ਕੇ ਪੁਲਿਸ ਦੀ ਵਰਦੀ ਪਾਈ ਹੋਈ ਸੀ ਅਤੇ ਨੇਮ ਪਲੇਟ ’ਤੇ ਆਪਣਾ ਨਾਂਅ ਲਿਖਿਆ ਹੋਇਆ ਸੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਪੁੱਛਗਿਛ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕਥਿਤ ਦੋਸ਼ੀ ਵਲੋਂ ਕਾਬੂ ਕੀਤੀ ਗੱਡੀ ਉਸ ਨੇ ਕਿਰਾਏ ‘ਤੇ ਲਈ ਹੋਈ ਸੀ। ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਪਰਿਵਾਰ ਨੂੰ ਦੱਸਿਆ ਕਿ ਉਹ ਪੁਲਿਸ ਵਿਚ ਸਿੱਧਾ ਐਸ. ਪੀ. ਭਰਤੀ ਹੋਇਆ ਹੈ ਅਤੇ ਟ੍ਰੇਨਿੰਗ ਲਈ ਉਹ ਹੈਦਰਾਬਾਦ ਜਾ ਰਿਹਾ ਹੈ। ਇਹ ਵੀ ਦੱਸਿਆ ਕਿ ਉਸ ਨੇ ਇਹ ਵਰਦੀ ਜਲੰਧਰ ਕੈਟ ਤੋਂ ਲਈ। ਕਥਿਤ ਦੋਸ਼ੀ ਦੀ ਉਮਰ ਅਜੇ 23 ਸਾਲ ਹੈ ਪੁਲਿਸ ਵੱਲੋਂ ਸ਼ੱਕ ਪੈਣ ’ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਵੈਭਵ ਨੇ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾ ਕੇ ਰਚਿਆ ਇਤਿਹਾਸ ਅਗਲੀ ਖ਼ਬਰ ਕੁਰਾਸਾਓ� ਤੇ ਇਕਵਾਡੋਰ ਵਿਚਾਲੇ ਮੈਚ ਰਿਹਾ ਡਰਾਅ
Ad Position 24