17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਖੰਡ ਮਿੱਲ ਨਵਾਂਸ਼ਹਿਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 22-06-2026

ਨਵਾਂਸ਼ਹਿਰ, 21 ਜੂਨ (ਜਸਬੀਰ ਸਿੰਘ ਨੂਰਪੁਰ)-ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵਿਖੇ ਚੀਫ ਖੇਤੀਬਾੜੀ ਅਫਸਰ ਡਾ: ਲੇਖਰਾਜ ਬੇਗੋਵਾਲ ਦੀ ਅਗਵਾਈ ‘ਚ ਕਿਸਾਨ ਜਾਗਰੂਕਤਾ ਕੈਂਪ ਲਗਾਇਆ। ਕੈਂਪ ਦੌਰਾਨ ਡਾ. ਬੇਗੋਵਾਲ ਨੇ ਨਵਾਂਸ਼ਹਿਰ ਖੰਡ ਮਿੱਲ ਤੋਂ ਸਨਮਾਨ ਨਿਧੀ ਸਕੀਮ ਦਾ ਲਾਭ ਲੈ ਰਹੇ ਕਿਸਾਨ ਲਾਭ ਲਾਭਪਾਤਰੀਆਂ ਨੂੰ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਦਿੱਤੀਆਂ ਸਕੀਮਾਂ ਅਤੇ ਲਾਭਦਾਇਕ ਹਦਾਇਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪੀ. ਐਮ. ਸਨਮਾਨ ਨਿਧੀ ਸਕੀਮ ਦਾ ਲਾਭ ਲੈਣ ਬਾਰੇ, ਖਾਦ ਦੀ ਸੰਤੁਲਿਤ ਵਰਤੋਂ ਬਾਰੇ, ਖੇਤ ਬਚਾ� ਅਭਿਆਨ ਤਹਿਤ ਬੇਹੱਦ ਲੋੜੀਂਦੀ ਜਾਣਕਾਰੀ ਦਿੱਤੀ ਗਈ। ਏ. ਡੀ. �. ਡਾ. ਅਸ਼ਵਿੰਦਰ ਕੁਮਾਰ, ਦੀਪਕ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਵਲੋਂ ਕਿਸਾਨ ਆਈ. ਡੀ. ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਅਮਰਜੀਤ ਸਿੰਘ ਕਰਨਾਣਾ ਪ੍ਰੈੱਸ ਸਕੱਤਰ ਸ਼ੂਗਰ ਮਿੱਲ੍ਹ ਨੇ ਬਖੂਬੀ ਨਿਭਾਈ। ਇਸ ਮੌਕੇ ਮਿੱਲ ਦੇ ਸੁਪਰਡੈਂਟ ਸ਼ਾਮ ਸੁੰਦਰ ਵਲੋਂ ਆਏ ਖੇਤੀਬਾੜੀ ਅਫਸਰਾਂ ਦਾ ਧੰਨਵਾਦ ਕੀਤਾ ਗਿਆ। ਮੇਹਰ ਦਾਸ ਜੋਨ ਇੰਚਾਰਜ, ਅੰਕੁਰ ਰਾਣਾ ਜ਼ੋਨ ਇੰਚਾਰਜ, ਵਿਸ਼ਾਲ ਕੁਮਾਰ, ਬਲਜੀਤ ਸਿੰਘ ਪ੍ਰਧਾਨ, ਰੁਪਿੰਦਰ ਸਿੰਘ, ਸ਼ਾਮ ਲਾਲ, ਸ਼ਾਮ ਸੁੰਦਰ ਸੁਪਰਡੈਂਟ ਖੰਡ ਮਿੱਲ, ਗਗਨਦੀਪ ਸਿੰਘ ਮਹਾਲੋਂ, ਸੁਰੇਸ਼ ਕੁਮਾਰ, ਅੰਮ੍ਰਿਤ ਲਾਲ ਬਾਕੀ ਕਿਸਾਨ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਜਪਾਨ ਦੀ ਟਿਊਨੀਸ਼ੀਆ ’ਤੇ ਇਕਪਾਸੜ ਜਿੱਤ, 4-0 ਨਾਲ ਹਰਾਇਆ ਅਗਲੀ ਖ਼ਬਰ ਵੈਭਵ ਨੇ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾ ਕੇ ਰਚਿਆ ਇਤਿਹਾਸ
Ad Position 24