14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਸਿੱਖ ਨੈਸ਼ਨਲ ਕਾਲਜ ਬੰਗਾ ਦਾ ਮੈਗਜ਼ੀਨ ਚਰਨ ਕੰਵਲ 2025- 26 ਦਾ ਲੋਕ ਅਰਪਣ ਸਮਾਗਮ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

ਬੰਗਾ, 29 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖ ਨੈਸ਼ਨਲ ਕਾਲਜ ਬੰਗਾ ਦੇ ਸਾਲਾਨਾ ਮੈਗਜ਼ੀਨ ਚਰਨ ਕੰਵਲ 2025-26 ਦਾ ਵਿਧਿਵਤ ਲੋਕ ਅਰਪਣ ਇੱਕ ਸੰਖੇਪ ਪਰ ਸ਼ਾਨਦਾਰ ਸਮਾਗਮ ਦੌਰਾਨ ਕੀਤਾ। ਲੋਕ ਅਰਪਣ ਦੀ ਰਸਮ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਦੇ ਐਗਜ਼ੀਕਿਊਟਿਵ ਡਾਇਰੈਕਟਰ ਸ. ਗੁਰਬੀਰ ਸਿੰਘ ਬਰਾੜ ਨੇ ਬਤੌਰ ਮੁੱਖ ਮਹਿਮਾਨ ਵਜੋਂ ਅਤੇ ਸਿੱਖ ਐਜੂਕੇਸ਼ਨਲ ਸੋਸਾਇਟੀ (ਐਸ. ਈ. ਐਸ.) ਦੇ ਜੁਆਇੰਟ ਸਕੱਤਰ ਕਰਨਦੀਪ ਸਿੰਘ ਚੀਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਅਦਾ ਕੀਤੀ। ਇਸ ਮੌਕੇ ਲੋਕਲ ਮੈਨੇਜਿੰਗ ਕਮੇਟੀ ਦੇ ਸਕੱਤਰ ਜਰਨੈਲ ਸਿੰਘ ਪੱਲੀ ਝਿੱਕੀ, ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ, ਗਣਿਤ ਵਿਭਾਗ ਦੀ ਮੁਖੀ ਡਾ. ਇੰਦੂ ਰੱਤੀ, ਮੁੱਖ ਸੰਪਾਦਕ ਡਾ. ਰਾਜੇਸ਼ ਕੁਮਾਰ ਸ਼ਰਮਾ ਅਤੇ ਸੰਪਾਦਕੀ ਮੰਡਲ ਦੇ ਮੈਂਬਰ ਵੀ ਹਾਜ਼ਰ ਸਨ। ਸਮਾਗਮ ਵਿੱਚ ਹਾਜ਼ਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰਿੰਸੀਪਲ ਡਾ. ਤਰਸੇਮ ਸਿੰਘ ਨੇ ਚਰਨ ਕੰਵਲ ਨੂੰ ਕਾਲਜ ਦੀ ਅਕਾਦਮਿਕ ਉਤਕ੍ਰਿਸ਼ਟਤਾ, ਸਾਹਿਤਕ ਸਿਰਜਣਾਤਮਕਤਾ ਤੇ ਸੰਸਥਾਗਤ ਪ੍ਰਾਪਤੀਆਂ ਦਾ ਦਰਪਣ ਦੱਸਿਆ। ਮੁੱਖ ਸੰਪਾਦਕ ਡਾ. ਰਾਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਮੈਗਜ਼ੀਨ ਕਾਲਜ ਦੀਆਂ ਅਕਾਦਮਿਕ, ਸੱਭਿਆਚਾਰਕ, ਖੇਡ, ਖੋਜ ਤੇ ਵਿਸਥਾਰਿਤ ਗਤੀਵਿਧੀਆਂ ਦਾ ਸਮੁੱਚਾ ਦਸਤਾਵੇਜ਼ ਹੈ। ਇਹ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਆਪਣੀ ਸਾਹਿਤਕ ਪ੍ਰਤਿਭਾ ਪ੍ਰਗਟ ਕਰਨ ਲਈ ਇਕ ਪ੍ਰਭਾਵਸ਼ਾਲੀ ਮੰਚ ਪ੍ਰਦਾਨ ਕਰਦਾ ਹੈ। ਆਪਣੇ ਸੰਬੋਧਨ ਵਿਚ ਮੁੱਖ ਮਹਿਮਾਨ ਗੁਰਬੀਰ ਸਿੰਘ ਬਰਾੜ ਨੇ ਸੰਪਾਦਕੀ ਮੰਡਲ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚਰਨ ਕੰਵਲ ਵਰਗੇ ਮੈਗਜ਼ੀਨ ਕਿਸੇ ਵੀ ਵਿੱਦਿਅਕ ਸੰਸਥਾ ਦੀ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਨੌਜਵਾਨਾਂ ਵਿੱਚ ਸਿਰਜਣਾਤਮਕਤਾ ਤੇ ਆਲੋਚਨਾਤਮਕ ਸੋਚ ਨੂੰ ਵੀ ਉਤਸ਼ਾਹਿਤ ਕਰਦੇ ਹਨ। ਵਿਸ਼ੇਸ਼ ਮਹਿਮਾਨ ਕਰਨਦੀਪ ਸਿੰਘ ਚੀਮਾ ਨੇ ਵਿਦਿਆਰਥੀਆਂ ਵਿਚ ਸਾਹਿਤਕ ਤੇ ਬੌਧਿਕ ਰੁਚੀ ਨੂੰ ਉਤਸ਼ਾਹਿਤ ਕਰਨ ਲਈ ਕਾਲਜ ਦੇ ਯਤਨਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਹਾਜ਼ਰ ਸਟਾਫ ਸੰਪਾਦਕਾਂ ਵਿਚ ਪ੍ਰੋ. ਆਬਿਦ ਵਕਾਰ, ਡਾ. ਕਮਲਦੀਪ ਕੌਰ, ਡਾ. ਨਿਰਮਲਜੀਤ ਕੌਰ, ਪ੍ਰੋ. ਮਨਮੰਤ ਸਿੰਘ, ਪ੍ਰੋ. ਕਿਸ਼ੋਰ ਕੁਮਾਰ, ਪ੍ਰੋ. ਤਜਿੰਦਰ ਸਿੰਘ ਅਤੇ ਸ੍ਰੀ ਸੰਦੀਪ ਨਈਅਰ ਸ਼ਾਮਲ ਸਨ।

Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਨਵਾਂਸ਼ਹਿਰ ਰੌਬੀ ਕੰਗ ਦੀ ਮੰਗੂਵਾਲ ਨਿਵਾਸੀਆਂ ਨਾਲ ਮੀਟਿੰਗ ਅਗਲੀ ਖ਼ਬਰ ਗੁਰਦੁਆਰਾ ਪੰਜ ਤੀਰਥ ਲੜੋਆ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ 6 ਨੂੰ
Ad Position 24