14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਸੜਕ ਦਾ ਕੰਮ ਵਿਚਾਲੇ ਰੁਕਣ ਕਾਰਨ ਰਾਹਗੀਰ ਹੋ ਰਹੇ ਖੱਜਲ ਖੁਆਰ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

ਮਜਾਰੀ/ਸਾਹਿਬਾ, 29 ਜੂਨ (ਨਿਰਮਲਜੀਤ ਸਿੰਘ ਚਾਹਲ)-ਕਸਬਾ ਮਜਾਰੀ ਤੋਂ ਸਜਾਵਲਪੁਰ ਤੱਕ 18 ਫੁੱਟੀ ਸੜਕ ਜੋ ਮੀਹਾਂ ਦੇ ਪਾਣੀ ਨਾਲ ਕਈ ਥਾਵਾਂ ਤੋਂ ਟੁੱਟ ਗਈ ਸੀ। ਉਨ੍ਹਾਂ ਟੁੱਟੇ ਹੋਏ ਹਿੱਸਿਆਂ ਨੂੰ ਕੰਕਰੀਟ ਦੇ ਬਣਾਉਣ ਵਾਸਤੇ ਪੰਜਾਬ ਮੰਡੀ ਬੋਰਡ ਵਲੋਂ ਕਿਸੇ ਠੇਕੇਦਾਰ ਨੂੰ ਠੇਕਾ ਦਿੱਤਾ ਹੋਇਆ ਹੈ। ਠੇਕੇਦਾਰ ਵਲੋਂ ਸਜਾਵਲਪੁਰ ਪਾਸੇ ਤੋਂ ਪਹਿਲਾਂ ਤਾਂ ਬੜੀ ਜਲਦੀ ਸੜਕ ਦੇ ਟੁੱਟੇ ਹੋਏ ਹਿੱਸੇ ਨੂੰ ਪੁੱਟ ਕੇ ਕੰਕਰੀਟ ਦਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ। ਜਿਸ ਦੀ ਇਕ ਸਾਈਡ ਪੂਰੀ ਬਣਾ ਦਿੱਤੀ ਗਈ ਤੇ ਇਕ ਸਾਈਡ ਅੱਧੀ ਬਣਾਉਣ ਲਈ ਅਧੂਰੀ ਛੱਡ ਦਿੱਤੀ ਹੈ। ਹੁਣ ਸੜਕ ਉੱਚੀ ਨੀਵੀਂ ਹੋਣ ਕਾਰਨ ਇਥੇ ਨਿੱਤ ਹਾਦਸੇ ਹੋ ਰਹੇ ਹਨ ਤੇ ਬਣੇ ਹੋਏ ਹਿੱਸੇ ਦੇ ਕਿਨਾਰੇ ਭੁਰਨੇ ਸ਼ੁਰੂ ਹੋ ਗਏ ਹਨ। ਰਾਹਗੀਰਾਂ ਨੇ ਦੱਸਿਆ ਕਿ ਕੰਕਰੀਟ ਨਾਲ ਬਣੇ ਹਿੱਸੇ ’ਤੇ ਪਾਏ ਸੀਮੈਂਟ ਨੂੰ ਪਕਾਉਣ ਵਾਸਤੇ ਠੇਕੇਦਾਰ ਵਲੋਂ ਇਕ ਵਾਰ ਵੀ ਪਾਣੀ ਨਹੀਂ ਲਗਾਇਆ ਗਿਆ, ਜਿਸ ਕਾਰਨ ਸੜਕ ਜਲਦੀ ਟੁੱਟ ਸਕਦੀ ਹੈ। ਇਸੇ ਤਰ੍ਹਾਂ ਕਸਬਾ ਮਜਾਰੀ ਵਲੋਂ ਗੁਰਦੁਆਰਾ ਸਿੰਘਾਂ ਸ਼ਹੀਦਾਂ ਤੱਕ ਸੜਕ ਦਾ ਹਿੱਸਾ ਪੂਰੀ ਤਰ੍ਹਾਂ ਨਾਲ ਪੁੱਟ ਦਿੱਤਾ ਗਿਆ ਹੈ। ਜਿਥੇ ਉੱਡਦੀ ਧੂੜ ਮਿੱਟੀ ਨਾਲ ਲਾਗਲੇ ਘਰਾਂ ਵਾਲੇ ਔਖੇ ਹੋਏ ਪਏ ਹਨ ਉਥੇ ਗੁਰੂ ਘਰ ਮੱਥਾ ਟੇਕਣ ਜਾਣ ਵਾਲੀਆਂ ਸੰਗਤਾਂ ਵੀ ਖੱਜਲ ਹੋ ਰਹੀਆਂ ਹਨ। ਜੇਕਰ ਬਾਰਿਸ਼ ਹੋ ਜਾਂਦੀ ਹੈ ਤਾਂ ਇਹ ਨੀਵਾਂ ਹਿੱਸਾ ਪਾਣੀ ਨਾਲ ਭਰ ਜਾਵੇਗਾ। ਜਿਸ ਦਾ ਕਿਸੇ ਵੀ ਪਾਸੇ ਨਿਕਾਸ ਨਹੀਂ ਹੈ ਪਰ ਠੇਕੇਦਾਰ ਆਪਣਾ ਸਾਰਾ ਸਾਮਾਨ ਸਮੇਟ ਕੇ ਲੈ ਗਿਆ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੜਕ ਦੇ ਪੁੱਟੇ ਹੋਏ ਹਿੱਸਿਆਂ ਨੂੰ ਜਲਦੀ ਬਣਾਇਆ ਜਾਵੇ।

Ad Position 22
No active advertisement
ਪਿਛਲੀ ਖ਼ਬਰ ਕੇ. ਵੀ. ਕੇ. ਲੰਗੜੋਆ ਵਲੋਂ ‘ਖੇਤ ਬਚਾਓ ਅਭਿਆਨ’ ਤਹਿਤ ਜਾਗਰੂਕਤਾ ਕੈਂਪ ਅਗਲੀ ਖ਼ਬਰ ਰੌਜ਼ਾ ਸ਼ਰੀਫ ਮੰਢਾਲੀ ਮੇਲੇ ਨੂੰ ਸਮਰਪਿਤ 4 ਦਿਨਾ ਛਬੀਲ ਅੱਜ ਤੋਂ
Ad Position 24