ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਸਿੰਚਾਈ ਟਿਊਬਵੈੱਲ ਦੀ ਮੰਗ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨਾਲ ਕੀਤੀ ਮੁਲਾਕਾਤ

Ad Position 21
No active advertisement
ਅਜੀਤ ਡੈਸਕ 30-06-2026

ਐਮ. ਪੀ. ਕੰਗ ਨੇ ਮੌਕੇ ’ਤੇ ਹੀ ਮਸਲਾ ਜਲ ਸਰੋਤ ਮੰਤਰੀ ਕੋਲ ਚੁੱਕਿਆ
ਕਾਠਗੜ੍ਹ, 29 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਹਲਕਾ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਅਧੀਨ ਆਉਂਦੇ ਤਹਿਸੀਲ ਬਲਾਚੌਰ ਦੇ ਪਿੰਡ ਬਣਾਂ ਦੀ ਪੂਰੀ ਪੰਚਾਇਤ, ਸਮੂਹ ਨਿਵਾਸੀਆਂ ਤੇ ਕਿਸਾਨਾਂ ਵਲੋਂ ਇਕ ਵਫ਼ਦ ਦੇ ਰੂਪ ਵਿਚ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਪਿੰਡ ਵਾਸੀਆਂ ਨੇ ਆਪਣੀ ਸਾਲਾਂ ਪੁਰਾਣੀ ਸਿੰਚਾਈ ਸੰਬੰਧੀ ਇਕ ਅਹਿਮ ਤੇ ਗੰਭੀਰ ਸਮੱਸਿਆ ਨੂੰ ਐਮ. ਪੀ. ਦੇ ਸਾਹਮਣੇ ਰੱਖਿਆ। ਐਮ. ਪੀ, ਮਲਵਿੰਦਰ ਸਿੰਘ ਕੰਗ ਨੂੰ ਸੌਂਪੇ ਗਏ ਮੰਗ-ਪੱਤਰ ਵਿੱਚ ਪਿੰਡ ਬਣਾਂ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਕੰਡੀ ਇਲਾਕੇ ਅਤੇ ਪੱਛੜੇ ਖੇਤਰ ਵਿਚ ਆਉਂਦਾ ਹੈ, ਜਿਸ ਕਾਰਨ ਇੱਥੋਂ ਦੇ ਜ਼ਿਆਦਾਤਰ ਲੋਕਾਂ ਦੀ ਆਰਥਿਕਤਾ ਤੇ ਰੋਜ਼ੀ-ਰੋਟੀ ਪੂਰੀ ਤਰ੍ਹਾਂ ਖੇਤੀਬਾੜੀ ‘ਤੇ ਨਿਰਭਰ ਹੈ। ਪੰਚਾਇਤ ਨੇ ਦੱਸਿਆ ਕਿ ਪਿੰਡ ਦੀ ਇਕ ਬਹੁਤ ਵੱਡੀ ਮਾਤਰਾ ਵਿਚ ਖੇਤੀਯੋਗ ਜ਼ਮੀਨ ਸਿੰਚਾਈ ਦੀ ਸਹੂਲਤ ਨਾ ਹੋਣ ਕਾਰਨ ਲੰਬੇ ਸਮੇਂ ਤੋਂ ਬੰਜਰ ਪਈ ਹੋਈ ਹੈ। ਪਿੰਡ ਵਾਸੀਆਂ ਨੇ ਦੁਖੀ ਮਨ ਨਾਲ ਦੱਸਿਆ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਹੀ ਪਿੰਡ ਦੇ ਕਿਸਾਨਾਂ ਦੀ ਇਹ ਲੰਬੇ ਸਮੇਂ ਤੋਂ ਮੰਗ ਰਹੀ ਹੈ ਕਿ ਪਿੰਡ ਵਿੱਚ ਸਿੰਚਾਈ ਲਈ ਸਰਕਾਰੀ ਟਿਊਬਵੈੱਲ ਲਗਾਇਆ ਜਾਵੇ, ਪਰ ਅਫ਼ਸੋਸ ਅੱਜ ਤੱਕ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਇਸ ਹੱਕੀ ਮੰਗ ਵੱਲ ਧਿਆਨ ਨਹੀਂ ਦਿੱਤਾ ਤੇ ਇਹ ਮੰਗ ਅਧੂਰੀ ਹੀ ਰਹੀ। ਹੁਣ ਪਿੰਡ ਦੇ ਕਿਸਾਨਾਂ ਅਤੇ ਨਿਵਾਸੀਆਂ ਵਲੋਂ ਪੰਚਾਇਤ ਤੇ ਐਮ. ਐਲ. ਏ. ਦੀ ਸਿਫ਼ਾਰਿਸ਼ ਨਾਲ ਟਿਊਬਵੈੱਲ ਕਾਰਪੋਰੇਸ਼ਨ ਰੂਪਨਗਰ ਤੇ ਚੰਡੀਗੜ੍ਹ ਨੂੰ ਵੀ ਮੰਗ ਭੇਜੀ ਗਈ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਮੌਜੂਦਾ ਪੰਜਾਬ ਸਰਕਾਰ ਤੋਂ ਬਹੁਤ ਉਮੀਦ ਹੈ ਕਿ ਉਨ੍ਹਾਂ ਦੀ ਇਸ ਕਈ ਸਾਲਾਂ ਪੁਰਾਣੀ ਮੰਗ ਨੂੰ ਜਲਦੀ ਪੂਰਾ ਕਰਕੇ ਟਿਊਬਵੈੱਲ ਲਗਵਾਇਆ ਜਾਵੇਗਾ। ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਪਿੰਡ ਵਾਸੀਆਂ ਤੇ ਕਿਸਾਨਾਂ ਦੀ ਇਸ ਗੰਭੀਰ ਸਮੱਸਿਆ ਨੂੰ ਬਹੁਤ ਹੀ ਧਿਆਨ ਤੇ ਹਮਦਰਦੀ ਪੂਰਵਕ ਸੁਣਿਆ। ਮਾਮਲੇ ਦੀ ਲੋੜ ਨੂੰ ਦੇਖਦਿਆਂ ਐਮ. ਪੀ. ਕੰਗ ਨੇ ਦੇਰੀ ਨਾ ਕਰਦੇ ਹੋਏ ਮੌਕੇ ‘ਤੇ ਹੀ ਇਸ ਮਸਲੇ ਨੂੰ ਪੰਜਾਬ ਦੇ ਜਲ ਸਰੋਤ ਤੇ ਸਿੰਚਾਈ ਮੰਤਰੀ ਨਾਲ ਸਾਂਝਾ ਕਰ ਦਿੱਤਾ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ। ਮੁਲਾਕਾਤ ਦੌਰਾਨ ਪਿੰਡ ਬਣਾਂ ਦੇ ਸਰਪੰਚ ਸਰਬਜੀਤ ਕਸਾਨਾਂ, ਹਰੀਸ਼ ਪੰਚ, ਕ੍ਰਿਸ਼ਨ ਕੁਮਾਰ ਰਿਟਾਇਰਡ ਇੰਸਪੈਕਟਰ, ਸ਼ਿਵ ਰਾਮ, ਤੇਲੂ ਰਾਮ, ਪਵਨ ਕੁਮਾਰ ਪੀ.ਪੀ, ਹਰੀ ਕ੍ਰਿਸ਼ਨ, ਪ੍ਰਵੀਨ ਫੌਜੀ, ਸੁਖਦੇਵ ਪ੍ਰਧਾਨ ਅਤੇ ਇਸ਼ਵਰ ਕੁਸ਼ਨ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਨਿਵਾਸੀ ਅਤੇ ਕਿਸਾਨ ਮੈਂਬਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪਲਸ ਪੋਲੀਓ ਮੁਹਿੰਮ ਦੇ ਦੂਜੇ ਦਿਨ ਘਰ-ਘਰ ਜਾ ਕੇ ਪਿਲਾਈਆਂ ਗਈਆਂ ‘ਜ਼ਿੰਦਗੀ ਦੀਆਂ ਦੋ ਬੂੰਦਾਂ’ ਅਗਲੀ ਖ਼ਬਰ ਕੇ. ਵੀ. ਕੇ. ਲੰਗੜੋਆ ਵਲੋਂ ‘ਖੇਤ ਬਚਾਓ ਅਭਿਆਨ’ ਤਹਿਤ ਜਾਗਰੂਕਤਾ ਕੈਂਪ
Ad Position 24
No active advertisement