ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਪ੍ਰਧਾਨ ਦਿਲਬਾਗ ਸਿੰਘ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 14-07-2026

 ਬਹਿਰਾਮ, 13 ਜੁਲਾਈ (ਸਰਬਜੀਤ ਸਿੰਘ ਰਾਣਾ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਚੱਕ ਰਾਮੂੰ ਵਿਖੇ ਸਮਾਜਸੇਵੀ ਪ੍ਰਧਾਨ ਦਿਲਬਾਗ ਸਿੰਘ (ਸੇਵਾ-ਮੁਕਤ ਮੁਲਾਜ਼ਮ) ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਵ. ਦਿਲਬਾਗ ਸਿੰਘ ਪ੍ਰਧਾਨ ਕੁੱਝ ਸਮਾਂ ਬਿਮਾਰ ਰਹਿਣ ਉਪਰੰਤ ਪਿਛਲੇ ਦਿਨੀਂ ਪਰਿਵਾਰ, ਰਿਸ਼ਤੇਦਾਰਾਂ ਅਤੇ ਸਨੇਹੀਆਂ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਸਹਿਜ ਪਾਠ ਦੇ ਭੋਗ ਉਪਰੰਤ ਭਾਈ ਜਗਜੀਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੇ ਭਾਈ ਜਗਜੀਤ ਸਿੰਘ ਚੱਕ ਰਾਮੂੰ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਸ਼ਰਧਾਂਜਲੀ ਸਮਾਗਮ ’ਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਿਨ੍ਹਾਂ ’ਚ ਅਮਰਜੀਤ ਸਿੰਘ ਚਾਹਲ, ਮਹਿੰਦਰ ਪਾਲ ਬਹਿਰਾਮ ਮੈਂਬਰ ਬਲਾਕ ਸੰਮਤੀ, ਸੰਤੋਖ ਰਾਮ ਜੰਡਿਆਲਾ ਜੇ.ਈ., ਮਹਿੰਦਰ ਸਿੰਘ ਗੋਬਿੰਦਪੁਰ, ਸੁਰਿੰਦਰ ਸਿੰਘ, ਪਰਮਜੀਤ ਸਿੰਘ ਸੂਬਾ, ਸਤਪਾਲ ਸਲੋਹ, ਬਲਵੀਰ ਸਿੰਘ ਦੋਸਾਂਝ, ਬੁੱਧ ਸਿੰਘ ਜਨਰਲ ਸਕੱਤਰ, ਚੂਹੜ ਸਿੰਘ ਕਪੂਰਥਲਾ, ਪਰਮਜੀਤ ਸਿੰਘ ਸੂਬਾ ਸਲਾਹਕਾਰ, ਬੁੱਧ ਸਿੰਘ ਲੜੋਆ, ਸੋਹਣ ਸਿੰਘ ਆਦਿ ਬੁਲਾਰਿਆਂ ਨੇ ਕਿਹਾ ਕਿ ਸਵ: ਦਿਲਬਾਗ ਸਿੰਘ ਆਪਣੀ ਡਿਊਟੀ ਦੇ ਬਹੁਤ ਪਾਬੰਦ ਸਨ ਤੇ ਜਥੇਬੰਦੀ ਦੀ ਮਜ਼ਬੂਤੀ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾ ਨਿਭਾਉਂਦੇ ਹੋਏ ਜਥੇਬੰਦੀ ਨੂੰ ਸਪਰਪਿਤ ਸਨ। ਉਨ੍ਹਾਂ ਕਿਹਾ ਕਿ ਭਾਵੇਂ ਉਹ ਸਰੀਰਕ ਤੌਰ ‘ਤੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਹ ਵਿਚਾਰਕ ਤੌਰ ‘ਤੇ ਸਦਾ ਸਾਡੇ ਵਿੱਚ ਮੌਜੂਦ ਰਹਿਣਗੇ ਅਤੇ ਉਨ੍ਹਾਂ ਵੱਲੋਂ ਦਿਖਾਏ ਰਸਤੇ ‘ਤੇ ਚੱਲਦੇ ਹੋਏ ਮਜ਼ਬੂਤੀ ਨਾਲ ਉਨ੍ਹਾਂ ਵੱਲੋਂ ਤਹਿ ਕੀਤੀਆਂ ਮੰਜ਼ਿਲਾਂ ਨੂੰ ਸਰ ਕਰਨਗੇ ਇਹੋ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਅਮਰਜੀਤ ਸਿੰਘ ਚਾਹਲ ਅਤੇ ਪਰਮਜੀਤ ਸਿੰਘ ਨੇ ਬਹੁਤ ਸੁਚੱਜੇ ਢੰਗ ਨਾਲ ਨਿਭਾਈ। ਇਸ ਮੌਕੇ ਰਣਜੋਧ ਸਿੰਘ, ਸੁਖਵਿੰਦਰ ਸਿੰਘ ਚਾਹਲ, ਪਰਮਜੀਤ ਸਿੰਘ ਢੇਸੀ, ਸੁਖਚਰਨ ਸਿੰਘ ਜੌਹਲ, ਸਰਬਜੀਤ ਸਿੰਘ ਰਾਣਾ, ਸੁਖਦੀਪ ਸਿੰਘ ਸੁੱਖਾ, ਰਾਣਾ ਸਿੰਘ ਬੱਲ, ਪਰਮਜੀਤ ਸਿੰਘ ਮੰਡੇਰ, ਹਰਜਾਪ ਸਿੰਘ ਮੰਡੇਰ, ਦਲਵਿੰਦਰ ਸਿੰਘ ਮਾਨ, ਬਲਵੀਰ ਸਿੰਘ, ਰਿਸ਼ਤੇਦਾਰ, ਸਨੇਹੀ ਤੇ ਸਮੂਹ ਨਗਰ ਨਿਵਾਸੀ ਸੰਗਤਾਂ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਐਸ.ਆਰ.ਆਈ ਤਹਿਤ ਪਿੰਡ ਸਹੂੰਗੜਾ ਵਿਖੇ ਵੋਟਰ ਸੁਧਾਈ ਦਾ ਕੈਂਪ ਲਗਾਇਆ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਦਾਖ਼ਲਿਆਂ ਲਈ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ : ਪ੍ਰਿੰ. ਡਾ. ਚਰਨਜੀਤ ਸਿੰਘ
Ad Position 24
No active advertisement