ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਤਲਵੰਡੀ ਫੱਤੂ ਵਿਖੇ ਟੀ.ਬੀ. ਸਬੰਧੀ ਐਕਸਰੇ ਕੀਤੇ

Ad Position 21
No active advertisement
ਅਜੀਤ ਡੈਸਕ 14-07-2026

 ਮੁਕੰਦਪੁਰ, 13 ਜੁਲਾਈ (ਅਮਰੀਕ ਸਿੰਘ ਢੀਂਡਸਾ)-ਸਿਵਲ ਹਸਪਤਾਲ ਮੁੰਕਦਪੁਰ ਦੇ ਮੈਡੀਕਲ ਟੀਮ ਵਲੋਂ ਗੁਰਦਵਾਰਾ ਸ਼੍ਰੀ ਗੁਰੂ ਰਵਿਦਾਸ ਸਾਹਿਬ ਵਿਖੇ ਟੀ.ਬੀ. ਰੋਗ ਦੀ ਜਾਚ ਸਬੰਧੀ ਪਿੰਡ ਵਾਸੀਆਂ ਦੇ ਐਕਸਰੇ ਕੀਤੇ ਗਏ। ਇਸ ਮੌਕੇ ਟੀ.ਬੀ ਵਿਭਾਗ ਦੇ ਡਾ. ਮੋਨਿਕਾ, ਕਿਰਨਦੀਪ ਚੋਪੜਾ ਸੀ.ਐਚ.ਓ, ਆਸ਼ੀਸ਼ ਕੁਮਾਰ ਰੇਡਿਗ੍ਰਾਫ਼ਰ, ਮਦਨ ਲਾਲ ਫਾਰਮਾਸਿਸਟ, ਜਗਜੀਤ ਕੌਰ ਐਮ. ਪੀ. ਐੈਚ. ਡਵਲਯੂ, ਬਲਵਿੰਦਰ ਕੌਰ ਆਸ਼ਾ ਵਰਕਰ, ਬੰਧਨਾ ਆਸ਼ਾ ਵਰਕਰ ਆਦਿ ਸ਼ਾਮਲ ਸਨ। ਕੈਂਪ ਵਿੱਚ ਪੰਜਾਹ ਤੋਂ ਵੱਧ ਵਿਅਕਤੀਆਂ ਨੇ ਐਕਸਰੇ ਕਰਵਾਏ। ਇਸ ਮੌਕੇ ਸਰਪੰਚ ਹਰਮਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਪਿੰਡ ਵਿੱਚ ਲੱਗਦੇ ਰਹਿਣੇ ਚਾਹੀਦੇ ਹਨ ਜਿਸ ਨਾਲ ਵਿਅਕਤੀ ਨੂੰ ਬਿਮਾਰੀ ਬਾਰੇ ਅਗਾਂਊਂ ਪਤਾ ਲੱਗ ਸਕਦਾ ਹੈ ਤੇ ਉਹ ਮੌਕੇ ’ਤੇ ਆਪਣਾ ਇਲਾਜ ਕਰਵਾ ਸਕਦਾ ਹੈ। ਉਹਨਾਂ ਦੇ ਨਾਲ ਨਿਰਮਲ ਰਾਮ ਪੰਚ, ਸ਼ਾਮ ਲਾਲ ਪੰਚ, ਅਮਰਦੀਪ ਕੌਰ ਪੰਚ, ਦਿਲਵੀਰ ਚੰਦ ਨੰਬਰਦਾਰ, ਦਲਜੀਤ ਸਿੰਘ ਢਿੱਲੋਂ, ਭਗਵਾਨ ਦਾਸ ਪ੍ਰਧਾਨ, ਗੀਤਕਾਰ ਕੁਲਵੀਰ ਵਿਰਦੀ ਆਦਿ ਸ਼ਾਮਲ ਸਨ।

Ad Position 22
No active advertisement
ਪਿਛਲੀ ਖ਼ਬਰ ਤਜਿੰਦਰ ਸਿੰਘ ਸ਼ੇਰਗਿੱਲ ਨੂੰ ਸਮਰਪਿਤ ਕਰਵਾਇਆ ਪੰਜ ਦਿਨਾ ਕ੍ਰਿਕੇਟ ਟੂਰਨਾਮੈਂਟ ਸਮਾਪਤ ਅਗਲੀ ਖ਼ਬਰ ਐਸ.ਆਰ.ਆਈ ਤਹਿਤ ਪਿੰਡ ਸਹੂੰਗੜਾ ਵਿਖੇ ਵੋਟਰ ਸੁਧਾਈ ਦਾ ਕੈਂਪ ਲਗਾਇਆ
Ad Position 24
No active advertisement