ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸਿੱਧ ਬਾਬਾ ਜੰਬੂ ਜੀਤ ਦੇ ਮਹਾਂਉਤਸਵ ਦੀਆਂ ਤਿਆਰੀਆਂ ਮੌਕੇ ਪਹੁੰਚੇ ਕਰਨਵੀਰ ਕਟਾਰੀਆ

Ad Position 21
No active advertisement
ਅਜੀਤ ਡੈਸਕ 14-07-2026

 ਟੱਪਰੀਆਂ ਖੁਰਦ, 13 ਜੁਲਾਈ (ਬੂਥਗੜ੍ਹੀਆ)- ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਸਥਿਤ ਸਿੱਧ ਪੀਠ ਸਿੱਧ ਬਾਬਾ ਜੰਬੂ ਜੀਤ ਦੇ ਪ੍ਰਗਟ ਦਿਵਸ ਨੂੰ ਲੈ ਕਿ ਸਮੂਹ ਟਰੱਸਟ ਮੰਦਿਰ ਕਮੇਟੀ ਤੇ ਪਿੰਡ ਵਾਸੀ ਭੂਰੀਵਾਲੇ ਮਾਲੇਵਾਲ, ਬੂਥਗੜ੍ਹ, ਝੰਡੂਪੁਰ ਦੇ ਸਮੂਹ ਸੇਵਾਦਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਮੇਲੇ ਦੀਆਂ ਤਿਆਰੀਆਂ ਸਬੰਧੀ ਨਮਸਤਕ ਹੋਣ ਜ਼ਿਲ੍ਹਾ ਪ੍ਰੀਸ਼ਦ ਮੈਬਰ ਕਰਨਵੀਰ ਕਟਾਰੀਆ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਕਟਾਰੀਆ ਦੇ ਵੱਲੋਂ ਸਮੁੱਚੇ ਸੇਵਾਦਾਰਾਂ ਦੇ ਨਾਲ ਮੰਦਿਰ ਦੇ ਵਿੱਚ ਮੇਲੇ ਦੀਆਂ ਤਿਆਰੀਆਂ ਨੂੰ ਲੈ ਕਿ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਤੇ ਉਹਨਾਂ ਨੇ ਸਮੂਹ ਕਮੇਟੀ ਦੇ ਮੈਂਬਰਾਂ ਤੇ ਸੇਵਾਦਾਰਾਂ ਨੂੰ ਅਪੀਲ ਕੀਤੀ ਕਿ ਹਲਕਾ ਵਿਧਾਇਕ ਪਿੰਡ ਦੇ ਕਾਰਜਾਂ ਲਈ ਹਮੇਸ਼ਾ ਦੇ ਲਈ ਵਚਨਬੱਧ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਾਬਾ ਜੀ ਦੇ ਧਾਰਮਿਕ ਅਸਥਾਨ ਨੂੰ ਜਾਣ ਵਾਲੀ ਲਿੰਕ ਸੜਕ ਦਾ ਪਿਛਲੇ ਦਿਨੀ ਨਿਰਮਾਣ ਕਰਵਾਇਆ ਗਿਆ ਤੇ ਹੁਣ ਫਿਰ ਤੋਂ ਪਿੰਡ ਵਾਸੀਆਂ ਦੀ ਮੰਗ ਦੇ ਅਨੁਸਾਰ ਪਿੰਡ ਮਾਲੇਵਾਲ ਦੇ ਮੇਨ ਗੇਟ ਤੋਂ ਬਾਬਾ ਜੰਬੂਜੀਤ ਦੇ ਅਸਥਾਨ ਜਾਣ ਵਾਲੇ ਰਸਤੇ ਦੀ ਸ਼ੁਰੂਆਤ ਤੱਕ ਕੰਕਰੀਟ ਦੀ ਸੜਕ ਵੀ ਲਗਭਗ ਤਿਆਰ ਹੋ ਚੁੱਕੀ ਹੈ ਜੋ ਕਿ ਪਿੰਡ ਦੇ ਵਿਕਾਸ ਕਾਰਜ ਸਮੂਹ ਨਗਰ ਤੇ ਨੌਜਵਾਨ ਦੇ ਸਹਿਯੋਗ ਸਦਕਾ ਨੇਪਰੇ ਚਾੜ੍ਹੇ ਜਾ ਰਹੇ ਹਨ। ਇਸ ਮੌਕੇ ਪ੍ਰੰਬਕਾਂ ਨੇ ਦੱਸਿਆ ਕਿ ਹਲਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਸਾਵਣ ਮਹੀਨੇ ਦੇ ਜੇਠੇ ਐਤਵਾਰ ਨੂੰ ਹਰ ਸਾਲ ਦੀ ਤਰ੍ਹਾਂ ਸਿੱਧ ਬਾਬਾ ਜੰਬੂ ਜੀਤ ਦਾ ਪ੍ਰਗਟ ਦਿਵਸ ਮਹਾਉਤਸਵ ਮਨਾਇਆ ਜਾਂਦਾ ਹੈ। ਪ੍ਰਗਟ ਦਿਵਸ ਮੌਕੇ 17 ਜੁਲਾਈ ਦਿਨ ਸ਼ੁੱਕਰਵਾਰ ਨੂੰ ਜਗਤ ਗੁਰੂ ਅਚਾਰੀਆ ਬਾਬਾ ਗਰੀਬਦਾਸੀ ਰਚਿਤ ਬਾਣੀ ਦੇ ਪਾਠ ਪ੍ਰਕਾਸ਼ ਆਰੰਭ ਹੋਣਗੇ ਤੇ ਪੀ.ਜੀ.ਆਈ ਨੂੰ ਮਰੀਜ਼ਾਂ ਲਈ ਦੇਸੀ ਘਿਓੁ ਦਾ ਲੰਗਰ ਵੀ ਭੇਜਿਆ ਜਾਵੇਗਾ। 18 ਜੁਲਾਈ ਨੂੰ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲੇ ਮੌਕੇ ਮੱਧ ਦੇ ਬਾਣੀ ਦੇ ਭੋਗ ਤੇ ਭੰਡਾਰੇ ਦੀਆਂ ਰਸਮਾਂ ਹਵਨ ਯੱਗ ਕਰਵਾਏ ਜਾਣਗੇ। 19 ਜਲਾਈ ਦਿਨ ਐਤਵਾਰ ਨੂੰ ਸ੍ਰੀ ਬ੍ਰਹਮ ਸਾਗਰ ਸਤਿਗੁਰੂ ਭੂਰੀਵਾਲੇ ਗਰੀਬਦਾਸੀ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਵੱਲੋਂ ਸੰਪੂਰਨ ਬਾਣੀ ਦੇ ਭੋਗ ਪਾਏ ਜਾਣਗੇ। ਉਪਰੰਤ ਸੰਗਤਾਂ ਨੂੰ ਸਤਿਸੰਗ ਅਨਮੋਲ ਪ੍ਰਵਚਨਾਂ ਰਾਹੀ ਨਿਹਾਲ ਕਰਨਗੇ। ਇਸ ਮੌਕੇ ਸਮੂਹ ਪਿੰਡ ਵਾਸੀ ਮਾਲੇਵਾਲ, ਬੂਥਗੜ੍ਹ, ਝੰਡੂਪੁਰ ਮੌਕੇ ‘ਤੇ ਹਾਜ਼ਰ ਸਨ। ਮੇਲੇ ਦੇ ਦੌਰਾਨ ਸੰਗਤਾਂ ਦੇ ਲਈ ਵੱਖ-ਵੱਖ ਪ੍ਰਕਾਰ ਦੀਆਂ ਛਬੀਲਾਂ ਦੇ ਲੰਗਰ ਵੀ ਸੰਗਤਾਂ ਵੱਲੋਂ ਲਗਾਏ ਜਾਣਗੇ।

Ad Position 22
No active advertisement
ਪਿਛਲੀ ਖ਼ਬਰ ਆਬਕਾਰੀ ਅਤੇ ਪੁਲਿਸ ਵਿਭਾਗ ਦੀ ਸਾਂਝੀ ਕਾਰਵਾਈ ਦੌਰਾਨ 110 ਬੋਤਲਾਂ ਸ਼ਰਾਬ, ਲਾਹਣ ਅਤੇ ਡਰੰਮ ਬਰਾਮਦ ਅਗਲੀ ਖ਼ਬਰ ਰਾਹੋਂ–ਮਾਛੀਵਾੜਾ ਰੋਡ ’ਤੇ ਕਾਰ ਤੇ ਟਰੈਕਟਰ ਦੀ ਜ਼ਬਰਦਸਤ ਟੱਕਰ
Ad Position 24
No active advertisement