06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਬਾਗੋਵਾਲ ਵਿਖੇ 32ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ

Ad Position 21
No active advertisement
ਅਜੀਤ ਡੈਸਕ 15-07-2026

ਕਾਠਗੜ੍ਹ, 14 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਬਾਗੋਵਾਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਾਗਰਨ ਪ੍ਰਬੰਧਕ ਕਮੇਟੀ ਵੱਲੋਂ 32ਵਾਂ ਵਿਸ਼ਾਲ ਭਗਵਤੀ ਜਾਗਰਣ ਬੜੀ ਸ਼ਰਧਾ, ਭਾਵਨਾ ਅਤੇ ਧੂਮਧਾਮ ਨਾਲ ਮਾਤਾ ਦੇ ਮੰਦਰ ਕੰਪਲੈਕਸ ਵਿੱਚ ਕਰਵਾਇਆ ਗਿਆ। ਇਸ ਅਧਿਆਤਮਿਕ ਸਮਾਗਮ ਲਈ ਮਾਤਾ ਦੀ ਪਵਿੱਤਰ ਜੋਤੀ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸ਼੍ਰੀ ਨੈਣਾ ਦੇਵੀ ਮੰਦਰ ਤੋਂ ਬੜੀ ਸ਼ਰਧਾ ਭਾਵਨਾ ਨਾਲ ਲਿਆਂਦੀ ਗਈ। ਰਾਤ ਨੂੰ ਜੋਤੀ ਪ੍ਰਚੰਡ ਕਰਨ ਦੀ ਰਸਮ ਸੁਆਮੀ ਦਿਆਲ ਦਾਸ ਬਾਉੜੀ ਸਾਹਿਬ ਵਾਲਿਆਂ ਨੇ ਆਪਣੇ ਕਰ-ਕਮਲਾਂ ਨਾਲ ਅਦਾ ਕੀਤੀ। ਇਸ ਤੋਂ ਬਾਅਦ ਵਿਧੀ-ਵਿਧਾਨ ਅਨੁਸਾਰ ਕਲਸ਼ ਪੂਜਾ ਕੀਤੀ ਗਈ, ਝੰਡਾ ਚੜ੍ਹਾਉਣ ਦੀ ਰਸਮ ਨਿਭਾਈ ਗਈ ਅਤੇ ਫਿਰ ਕੰਚਕ ਪੂਜਨ ਕਰਕੇ ਮਾਤਾ ਰਾਣੀ ਨੂੰ ਚੁੰਨੀ ਚੜ੍ਹਾਈ ਗਈ, ਜਿਸ ਉਪਰੰਤ ਜਾਗਰਣ ਮੰਚ ਦਾ ਸ਼੍ਰੀ ਗਣੇਸ਼ ਹੋਇਆ। ਇਸ ਮਹਾਮਾਈ ਦੇ ਜਾਗਰਨ ਦੀ ਸ਼ੁਰੂਆਤ ਪ੍ਰਸਿੱਧ ਕਲਾਕਾਰ ਗੁਰੀ ਧਾਲੀਵਾਲ ਵੱਲੋਂ ਗਣੇਸ਼ ਵੰਦਨਾ ਗਾ ਕੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ। ਉਹਨਾਂ ਵੱਲੋਂ ਗਾਈਆਂ ਗਈਆਂ ਮਾਤਾ ਦੀਆਂ ਸੁਰੀਲੀਆਂ ਭੇਟਾਂ ਨੂੰ ਹਾਜ਼ਰ ਸ਼ਰਧਾਲੂਆਂ ਨੇ ਖੂਬ ਪਸੰਦ ਕੀਤਾ। ਗੁਰੀ ਧਾਲੀਵਾਲ ਵੱਲੋਂ ਗਾਇਆ ਗਿਆ ਬਾਬਾ ਬਾਲਕ ਨਾਥ ਦਾ ਪ੍ਰਸਿੱਧ ਭਜਨ ‘ਛੇ ਵਿਆਹ ਨੇ’ ਸੁਣ ਕੇ ਸਾਰਾ ਪੰਡਾਲ ਮੰਤਰ-ਮੁਗਧ ਹੋ ਗਿਆ ਅਤੇ ਸ਼ਰਧਾਲੂ ਨੱਚਣ-ਝੂਮਣ ਲੱਗ ਪਏ। ਇਸ ਤੋਂ ਬਾਅਦ ਰਾਤ 12 ਵਜੇ ਜਾਗਰਣ ਦੇ ਪ੍ਰਸਿੱਧ ਅਤੇ ਨਾਮਵਰ ਗਾਇਕ ਅਵਤਾਰ ਮੁਸਾਫਿਰ ਨੇ ਮੰਚ ਸੰਭਾਲਿਆ। ਉਹਨਾਂ ਵੱਲੋਂ ਇੱਕ ਤੋਂ ਬਾਅਦ ਇੱਕ ਗਾਈਆਂ ਗਈਆਂ ਅਧਿਆਤਮਿਕ ਭੇਟਾਂ ਨੇ ਸਮਾਗਮ ਵਿੱਚ ਹੋਰ ਵੀ ਰੰਗ ਬੰਨ੍ਹ ਦਿੱਤਾ। ਖ਼ਾਸ ਕਰਕੇ ਉਹਨਾਂ ਦੀ ਗਾਈ ਭੇਟ ‘ਮਾਤਾ ਤੇਰੇ ਮੰਦਰਾਂ ਦਾ ਸਾਨੂੰ ਹਰ ਦਮ ਰਹਿੰਦਾ ਚਾਹ’ ‘ਤੇ ਸਾਰਾ ਪੰਡਾਲ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਸਵੇਰੇ ਅੰਮ੍ਰਿਤ ਵੇਲੇ ਤਾਰਾ ਰਾਣੀ ਦੀ ਪਵਿੱਤਰ ਕਥਾ ਦੇ ਸ਼ਰਵਣ ਨਾਲ ਇਸ ਵਿਸ਼ਾਲ ਜਾਗਰਣ ਦੀ ਸਮਾਪਤੀ ਹੋਈ। ਇਸ ਧਾਰਮਿਕ ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਪ੍ਰਸਿੱਧ ਕਲਾਕਾਰਾਂ ਨੂੰ ਮਾਤਾ ਦੇ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਭੇਟ ਕਰਕੇ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਜਾਗਰਣ ਦੌਰਾਨ ਸਾਰਾ ਦਿਨ ਅਤੇ ਰਾਤ ਮਾਤਾ ਦਾ ਅਟੁੱਟ ਲੰਗਰ ਵੀ ਨਿਰੰਤਰ ਚੱਲਦਾ ਰਿਹਾ। ਇਸ ਮੌਕੇ ਪ੍ਰਬੰਧਕਾਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਪ੍ਰਧਾਨ ਨਰੇਸ਼ ਕੁਮਾਰ ਸ਼ੰਮੀ, ਸਾਬਕਾ ਸਰਪੰਚ ਬਲਰਾਮ, ਰਾਕੇਸ਼ ਭੂੰਬਲਾ, ਸੁਖਦੇਵ ਖੇਪੜ, ਧਨੀ ਰਾਮ, ਨਸੀਬ ਚੰਦ ਖੇਪੜ, ਸ਼ਾਮ ਲਾਲ ਖੇਪੜ, ਮਨੋਜ ਕੁਮਾਰ, ਧੀਰਜ ਕੁਮਾਰ, ਹਨੀ ਕੁਮਾਰ, ਹਰੀ ਭਗਤ ਵਾਸਤੇ, ਸਤਪਾਲ, ਰਾਕੇਸ਼, ਰਾਜਕੁਮਾਰ, ਪ੍ਰਦੀਪ ਕੁਮਾਰ, ਕੁਲਦੀਪ ਕੁਮਾਰ, ਸੰਤ ਰਾਮ, ਮਹਿੰਦਰ ਪਾਲ, ਰਾਮਪਾਲ, ਨਰੇਸ਼ ਚੌਹਾਨ, ਸੁਰਜੀਤ ਚੇਚੀ, ਸੁਖਦੇਵ ਨੰਬਰਦਾਰ, ਵਿਜੇ ਕੁਮਾਰ, ਮਦਨ ਲਾਲ, ਰਾਮ ਸ਼ਾਹ, ਰਾਮਾ, ਦਰਸ਼ਨ ਕੁਮਾਰ, ਧਰਮ ਚੰਦ ਅਤੇ ਪਾਲੀ ਚੇਚੀ ਸਣੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਮਾਈ-ਭਾਈ ਸ਼ਰਧਾਲੂ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪੰਜ ਪੰਥਕ ਜਥੇਬੰਦੀਆਂ ਵਲੋਂ ‘ਸਤਲੁਜ’ ਫ਼ਿਲਮ ਦੁਬਾਰਾ ਰਿਲੀਜ਼ ਕਰਵਾਉਣ ਤੇ ਟਰੁੱਥ ਕਮਿਸ਼ਨ’ ਬਣਾਉਣ ਲਈ ਦਿੱਤਾ ਮੰਗ ਪੱਤਰ ਅਗਲੀ ਖ਼ਬਰ ‘ਤੀਰਥ ਯਾਤਰਾ’ ਸਕੀਮ ਤਹਿਤ ਕਰਿਆਮ ਤੋਂ ਦੂਜੀ ਬੱਸ ਰਵਾਨਾ
Ad Position 24
No active advertisement