ਗੁਰਦਾਸਪੁਰ, 14 ਜੁਲਾਈ (ਚੱਕਰਾਜਾ)-ਸਤਲੁਜ ਫਿਲਮ ’ਤੇ ਰੋਕ ਲਗਾਉਣ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸਾਂ ਤਹਿਤ ਪੰਜ ਪੰਥਕ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਅਮਨਦੀਪ ਸਿੰਘ ਗਿੱਲ ਦਿਹਾਤੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਗੁਰਦਾਸਪੁਰ, ਗੁਰਿੰਦਰ ਸਿੰਘ ਬਾਜਵਾ ਬੇਗਮਪੁਰਾ ਖਾਲਸਾ ਰਾਜ ਪਾਰਟੀ ਸਮੇਤ ਪੰਥਕ ਆਗੂਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਸਿੱਖ ਕੌਮ ਦੀਆਂ ਨੁਮਾਇੰਦਾ ਜਥੇਬੰਦੀਆਂ, ਜਿਨਾਂ ’ਚ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ, ਇੰਟਰਨੈਸ਼ਨਲ ਪੰਥਕ ਦਲ, ਯੂਨਾਈਟਡ ਅਕਾਲੀ ਦਲ, ਬੇਗਮਪੁਰਾ ਖਾਲਸਾ ਰਾਜ ਪਾਰਟੀ ਅਤੇ ਪੰਥਕ ਆਜਾਦ ਗਰੁੱਪ ਵਲੋਂ ਪੰਥਕ ਮੁੱਦੇ ਜਿਨ੍ਹਆਂ ਦਾ ਸਿੱਧਾ ਸੰਬੰਧ 1980-95 ਦੇ ਡੇਢ ਦਹਾਕੇ ਦੌਰਾਨ ਪੰਜਾਬੀਆਂ ਵਲੋਂ ਇਕ ਪਾਰਟੀ ਦੀ ਸੰਕੀਰਣ ਰਾਜਸੀ ਸੋਚ ਕਾਰਨ ਹੰਢਾਏ ਸੰਤਾਪ ਨਾਲ ਜੁੜਦਾ ਹੈ। ਇਹ ਅਜਿਹਾ ਕਾਲਾ ਦੌਰ ਸੀ, ਜਦੋਂ ਆਪਣੇ ਭਵਿੱਖ ਲਈ ਸੰਘਰਸ਼ ਕਰ ਰਹੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਨਸਲਕੁਸ਼ੀ ਦੀ ਹੱਦ ਤੱਕ ਮੁਕਾ ਦੇਣ ਦੀ ਕੋਸ਼ਿਸ਼ ਹੋਈ। ਇਸ ਬਾਰੇ ਤੱਥਾਂ ਦੀ ਖੋਜ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਜਰਨਲ ਸਕੱਤਰ ਜਸਵੰਤ ਸਿੰਘ ਖਾਲੜਾ ਨੇ ਕੋਸ਼ਿਸ਼ ਕੀਤੀ ਸੀ, ਜਿਸ ’ਚ ਉਨ੍ਹਾਂ ਨੇ ਇਕ ਜਿਲ੍ਹੇ ’ਚੋਂ ਸਬੂਤ ਇਕੱਠੇ ਕਰਕੇ ਅੰਦਾਜ਼ਨ ਅੰਕੜਾ ਦਿੱਤਾ ਸੀ ਕਿ ਪੂਰੇ ਪੰਜਾਬ ਵਿਚ ਕੋਈ 25 ਹਜਾਰ ਦੇ ਕਰੀਬ ਲੋਕਾਂ ਨੂੰ ਕਤਲ ਕਰਕੇ, ਲਵਾਰਸ ਕਹਿ ਕੇ ਸਾੜ ਦਿੱਤਾ ਗਿਆ। ਖਾਲੜਾ ਵਲੋਂ ਦਿੱਤੇ ਗਏ ਸਬੂਤਾਂ ਦੀ ਜਾਂਚ ਤਾਂ ਕੀ ਹੋਣੀ ਸੀ, ਉਲਟਾ ਉਨਾਂ ਨੂੰ ਵੀ ਮਾਰ ਕੇ ਖਪਾ ਦਿੱਤਾ ਗਿਆ। ਅੱਜ 30 ਸਾਲ ਬਾਅਦ ਜਦੋਂ ਸ. ਖਾਲੜਾ ਵਲੋਂ ਇਕੱਠੇ ਕੀਤੇ ਸਬੂਤਾਂ ਦੇ ਆਧਾਰ ‘ਤੇ ਜਿਨਾਂ ਨੂੰ ਸੁਪਰੀਮ ਕੋਰਟ ਨੇ ਵੀ ਸਹੀ ਮੰਨਦਿਆਂ ਕਰੀਬ 2 ਹਜਾਰ ਪਰਿਵਾਰਾਂ ਨੂੰ ਮੁਆਵਜਾ ਦਿੱਤਾ ਹੈ, ਇਕ ਫਿਲਮ ਬਣੀ ਹੈ, ਜਿਸ ਨੂੰ ਬਿਨਾਂ ਕੋਈ ਠੋਸ ਕਾਰਨ ਦੱਸੇ ਬੈਨ ਕਰ ਦਿੱਤਾ ਗਿਆ ਹੈ। ਜਥੇਦਾਰ ਸੁੱਚਾ ਸਿੰਘ ਛੋਟੇਪੁਰ ਤੇ ਬੇਗਮਪੁਰ ਖਾਲਸਾ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ ‘ਤੇ ਆਧਾਰਿਤ ਫਿਲਮ ‘ਪੰਜਾਬ 95’ ਨੂੰ ਉਸੇ ਨਾਮ ਹੇਠ ਬਿਨਾਂ ਕਿਸੇ ਸੈਂਸਰ ਕੱਟ ਤੋਂ ਸਿਨੇਮਾਂ ਘਰਾਂ ਵਿਚ ਰਿਲੀਜ ਕੀਤਾ ਜਾਵੇ, ਜਸਵੰਤ ਸਿੰਘ ਖਾਲੜਾ ਦੇ ਕਤਲ ਕੇਸ ਵਿਚ ਸਜਾ-ਜਾਫਤਾ ਮੁਜਰਮ ਡੀ.ਐਸ.ਪੀ ਜਸਪਾਲ ਸਿੰਘ ਲੰਬੇ ਸਮੇਂ ਤੋਂ ਜੇਲ੍ਹ ‘ਚੋਂ ਛੁੱਟੀ ਆਉਣ ‘ਤੇ ਫਰਾਰ ਦੱਸਿਆ ਜਾ ਰਿਹਾ ਹੈ ਨੂੰ ਲੱਭ ਕੇ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ ਅਤੇ ਸਜਾ ਮਾਫੀ ਦੀਆਂ ਸਿਫਾਰਸ਼ਾਂ ਕਰਨ ਵਾਲਿਆਂ ਨੂੰ ਨਸ਼ਰ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ, ਸਤਿੰਦਰ ਸਿੰਘ ਧਾਰੀਵਾਲ, ਰਣਜੀਤ ਸਿੰਘ ਅਵਾਨ, ਸੁੱਚਾ ਸਿੰਘ ਸਰਾਵਾਂ, ਰਵਿੰਦਰ ਸਿੰਘ ਗੁਰਦਾਸ ਨੰਗਲ, ਸੁਤਿਦਰ ਰਿਆੜ,ਗਗਨਦੀਪ ਸਿੰਘ ਰਿਆੜ, ਮਾਸਟਰ ਗੁਰਮੇਜ ਸਿੰਘ, ਬਲਵਿੰਦਰ ਸਿੰਘ, ਗੁਰਨਾਮ ਸਿੰਘ, ਜਗੀਰ ਸਿੰਘ ਕਲਿਆਣ, ਨਿਸ਼ਾਨ ਸਿੰਘ ਮੰਗਲ ਹੁਸੈਨ, ਅਮਰਜੀਤ ਸਿੰਘ ਇੰਦਰਾਵਾਲੀ, ਅਜੀਤ ਸਿੰਘ ਘੁੰਮਣ, ਡਾ: ਸੁਖਦੇਵ ਸਿੰਘ ਬਿਧੀਪੁਰ, ਕਸ਼ਮੀਰ ਸਿੰਘ ਬੱਲ, ਬਲਬੀਰ ਸਿੰਘ ਬੈਂਸ, ਲਖਵਿੰਦਰ ਸਿੰਘ ਧਾਰੀਵਾਲ ਕਲਾਂ, ਪ੍ਰਿੰਸੀਪਲ ਛੀਨਾ, ਮਨਜੀਤ ਸਿੰਘ ਜਾਪੂਵਾਲ, ਦਿਲਬਾਗ ਸਿੰਘ ਸੈਣੀ, ਸੁਵਿੰਦਰ ਸਿੰਘ ਘੁੰਮਣ, ਗੁਰਬਿੰਦਰ ਸਿੰਘ ਭੋਲਾ ਬਾਜਵਾ, ਗੁਰਮੀਤ ਸਿੰਘ ਮੁਂਗਰਾਲਾ ਬ੍ਰਹਮ, ਮੋਹਨ ਸਿੰਘ ਅੱਲੜਪਿੰਡੀ, ਚੈਨ ਸਿੰਘ, ਨਰਿੰਦਰ ਸਿੰਘ ਖਹਿਰਾ, ਜਗੀਰ ਸਿੰਘ ਕੋਟਲਾ, ਗਰਮੇਜ ਸਿੰਘ, ਸੁਖਦੇਵ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਬਾਜਵਾ, ਸਿਮਰਜੀਤ ਸਿੰਘ, ਧਰਮਪ੍ਰੀਤ ਸਿੰਘ, ਜਗਪ੍ਰੀਤ ਸਿੰਘ ਬਟਾਲਾ, ਗਿਆਨੀ ਦਵਿੰਦਰ ਸਿੰਘ, ਦਲਜੀਤ ਸਿੰਘ, ਬਲਜੀਤ ਸਿੰਘ, ਮੁਖਤਾਰ ਸਿੰਘ, ਚਹਿਲ ਸਿੰਘ, ਸੰਮਤ ਕੁਮਾਰ, ਰਾਜ ਕੁਮਾਰ, ਦਲਬੀਰ ਸਿੰਘ ਆਦਿ ਹਾਜ਼ਰ ਸਨ।