17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਪ੍ਰਵਾਸੀ ਬਲਜਿੰਦਰ ਲੰਗੇਰੀ ਨੇ ਲਾਇਬ੍ਰੇਰੀ ਨੂੰ ਪੰਜ ਹਜ਼ਾਰ ਰੁਪਏ ਦੀਆਂ ਪੁਸਤਕਾਂ ਕੀਤੀਆਂ ਭੇਟ

Ad Position 21
No active advertisement
ਅਜੀਤ ਡੈਸਕ 16-07-2026

ਬੰਗਾ, 15 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ)-ਪਰਵਾਸੀ ਵੀਰ ਬਲਜਿੰਦਰ ਲੰਗੇਰੀ ਨੇ ਵੱਡਾ ਤੇ ਸ਼ਲਾਘਾਯੋਗ ਉਪਰਾਲਾ ਕਰਦਿਆਂ ਡਾ. ਬੀ.ਆਰ. ਅੰਬੇਡਕਰ ਸਪੋਰਟਸ ਅਤੇ ਵੈਲਫ਼ੇਅਰ ਕਲੱਬ ਲੰਗੇਰੀ ਦੀ ਲਾਇਬ੍ਰੇਰੀ ਨੂੰ ਪੰਜ ਹਜ਼ਾਰ ਰੁਪਏ ਦੀਆਂ ਸਾਹਿਤਕ ਪੁਸਤਕਾਂ ਭੇਂਟ ਕੀਤੀਆਂ। ਇਹਨਾਂ ਪੁਸਤਕਾਂ ਵਿੱਚ ਡਾ. ਅੰਬੇਡਕਰ ਦੀ ਜੀਵਨੀ, ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਕਹਾਣੀਆਂ, ਮਹਾਨ ਖੋਜਕਾਰਾਂ ਦੀਆਂ ਜੀਵਨੀਆਂ, ਬੱਚਿਆਂ ਲਈ ਬਾਲ ਕਹਾਣੀਆਂ ਵਰਗੀਆਂ ਕਿਤਾਬਾਂ ਸ਼ਾਮਿਲ ਹਨ। ਇਸਦੇ ਨਾਲ ਹੀ ਛੋਟੀਆਂ-ਛੋਟੀਆਂ ਫਲੈਕਸਾਂ ਜਿਹਨਾਂ ਉਪਰ ਕਿਤਾਬਾਂ ਵਿੱਚੋਂ ਵਧੀਆ-ਵਧੀਆ ਵਿਚਾਰ ਲਿਖੇ ਗਏ ਹਨ, ਵੀ ਭੇਟ ਕੀਤੀਆਂ ਹਨ। ਇਹ ਲਾਇਬ੍ਰੇਰੀ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਸਥਾਪਿਤ ਕੀਤੀ ਗਈ। ਇਸਦੇ ਨਾਲ ਹੀ ਗੁਰੂ ਘਰ ਵਿਖੇ ਆਉਣ ਵਾਲੀ ਸੰਗਤ ਵੀ ਪੁਸਤਕਾਂ ਪੜ੍ਹ ਸਕੇਗੀ। ਇਸ ਨਾਲ ਹੀ ਸੰਗਤਾਂ ਕਿਤਾਬਾਂ ਘਰ ਲਿਜਾ ਕੇ ਵੀ ਪੜ੍ਹ ਸਕਦੀਆਂ ਹਨ। ਇਸ ਵਿੱਚ ਸੁਖਵਿੰਦਰ ਲੰਗੇਰੀ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ, ਕਿਤਾਬਾਂ ਦੀ ਚੋਣ ਵਿੱਚ ਅਹਿਮ ਰੋਲ ਅਦਾ ਕੀਤਾ। ਸਮੁੱਚੀ ਪੰਚਾਇਤ ਤੇ ਕਮੇਟੀ ਵਲੋਂ ਬਲਜਿੰਦਰ ਲੰਗੇਰੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪੰਚ ਅਮਨਦੀਪ ਸਿੰਘ, ਉੱਘੇ ਕਵੀ ਸ਼ਿੰਗਰਾ ਲੰਗੇਰੀ, ਪ੍ਰਧਾਨ ਗੁਰਦਿਆਲ ਸਿੰਘ, ਕਮੇਟੀ ਮੈਂਬਰ ਹਰਮੇਸ਼ ਕੁਮਾਰ, ਦਿਲਸ਼ਾਨ ਕੁਮਾਰ, ਅਰਮਾਨ ਹੀਰ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਸੰਜੀਵ ਚੇਚੀ ਦਾ ਜ਼ਿਲ੍ਹਾ ਪ੍ਰਧਾਨ ਬਣਨ ’ਤੇ ਦੂਨ ਗੁੱਜਰ ਵੈੱਲਫੇਅਰ ਸਭਾ ਵਲੋਂ ਸਨਮਾਨ ਅਗਲੀ ਖ਼ਬਰ ਅਦਾਰਾ ‘ਪਰਵਾਜ਼’ ਪੰਜਾਬ ਨੇ ਜੰਮੂ ਤੇ ਦਿੱਲੀ ਦੇ ਗ੍ਰਿਫ਼ਤਾਰ ਕੀਤੇ ਤਿੰਨ ਪ੍ਰਕਾਸ਼ਕਾਂ ਦੀ ਰਿਹਾਈ ਮੰਗੀ
Ad Position 24