ਟੱਪਰੀਆਂ ਖੁਰਦ, 16 ਜੁਲਾਈ (ਬੂਥਗੜ੍ਹੀਆ) - ਪੰਜਾਬ ’ਚ ਪਿਛਲੇ ਦਿਨੀਂ ਹੋਈਆਂ ਨਗਰ ਨਿਗਮ ਚੋਣਾਂ ਦੇ ਵਿੱਚੋਂ ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਦੇ ਦੌਰਾਨ ਬਲਾਕ ਸੜੋਆ ਦੇ ਪਿੰਡ ਚੰਦਿਅਣੀ ਖੁਰਦ ਦੇ ਜੰਮਪਲ ਪਿਛਲੇ ਲੰਬੇ ਸਮੇਂ ਤੋਂ ਹੁਸ਼ਿਆਰਪੁਰ ਵਿਖੇ ਪੱਕੇ ਤੌਰ ’ਤੇ ਰਹਿ ਰਹੇ ਮਾਰਕੀਟ ਕਮੇਟੀ ਹੁਸ਼ਿਆਰਪੁਰ ਦੇ ਚੇਅਰਮੈਨ ਜ਼ਿਲ੍ਹਾ ਪ੍ਰਧਾਨ ਜਸਪਾਲ ਚੇਚੀ ਜਿਨ੍ਹਾਂ ਵੱਲੋਂ ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰ. 10 ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੀ ਗਈ ਸੀ ਜੋ ਕਿ ਲੰਬੇ ਫਰਕ ਨਾਲ ਜੇਤੂ ਹੋ ਕਿ ਲਗਾਤਾਰ ਦੂਜੀ ਵਾਰ ਹੁਸ਼ਿਆਰਪੁਰ ਵਿਖੇ ਕੌਂਸਲਰ ਬਣੇ। ਜਸਪਾਲ ਚੇਚੀ ਦੇ ਕੌਂਸਲਰ ਬਣਨ ਦੇ ਨਾਲ ਉਹਨਾਂ ਦੇ ਪਿੰਡ ਚੰਦਿਆਣੀ ਖੁਰਦ ਤੇ ਹਲਕਾ ਬਲਾਚੌਰ ਦੇ ਵਿੱਚ ਵੀ ਲੋਕਾਂ ਵਿੱਚ ਖੁਸ਼ੀ ਦੇਖਣ ਨੂੰ ਮਿਲੀ ਹੈ। ਜ਼ਿਕਰਯੋਗ ਹੈ ਕਿ ਚੇਅਰਮੈਨ ਜਸਪਾਲ ਚੇਚੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਲਈ ਹਲਕਾ ਹੁਸ਼ਿਆਰਪੁਰ ਵਿੱਚ ਪਾਰਟੀ ਦੀ ਸੇਵਾ ਕੀਤੀ ਜਾ ਰਹੀ ਹੈ ਤਾਂ ਹੀ ਵਾਰਡ ਦੇ ਲੋਕਾਂ ਨੇ ਉਹਨਾਂ ’ਤੇ ਮੁੜ ਵਿਸ਼ਵਾਸ ਜਤਾਉਦੇ ਹੋਏ ਉਨ੍ਹਾਂ ਨੂੰ ਦੂਜੀ ਵਾਰ ਲੋਕਾਂ ਦੀ ਸੇਵਾ ਕਰਨ ਦਾ ਮੋਕਾ ਦਿੱਤਾ ਹੈ। ਚੇਅਰਮੈਨ ਜਸਪਾਲ ਚੇਚੀ ਵੱਲੋਂ ਸਮੂਹ ਹਲਕਾ ਵਾਸੀਆਂ ਵਾਰਡ ਵਾਸੀਆਂ ਤੇ ਮਿੱਤਰ ਸੱਜਣਾਂ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਦੇ ਸਦਕਾ ਉਨ੍ਹਾਂ ਨੇ ਆਪਣੀ ਵੱਖਰੀ ਪਹਿਚਾਣ ਨੂੰ ਕਾਇਮ ਕੀਤਾ ਹੈ। ਵਿਧਾਨ ਸਭਾ ਹਲਕਾ ਬਲਾਚੌਰ ਦੀਆਂ ਸਮੂਹ ਰਾਜਨੀਤਕ ਸ਼ਖ਼ਸੀਅਤਾਂ ਵੱਲੋਂ ਉਹਨਾਂ ਨੂੰ ਵਿਧਾਈ ਦਿੱਤੀ ਗਈ। ਇਸ ਮੌਕੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ, ਡਿਪਟੀ ਸਪੀਕਰ ਪੰਜਾਬ ਜੈ ਕ੍ਰਿਸ਼ਨ ਸਿੰਘ ਰੌੜ੍ਹੀ, ਸਾਬਕਾ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਹੁਸ਼ਿਆਰਪੁਰ, ਵਿਧਾਇਕ ਇਸ਼ਾਕ ਚੱਬੇਵਾਲ, ਹਲਕਾ ਵਿਧਾਇਕਾ ਸ਼੍ਰੀਮਤੀ ਸੰਤੋਸ਼ ਕਟਾਰੀਆ, ਆਪ ਸੀਨੀਅਰ ਆਗੂ ਅਸ਼ੋਕ ਕਟਾਰੀਆ, ਸਾਬਕਾ ਚੇਅਰਮੈਨ ਸਤਨਾਮ ਚੇਚੀ ਜਲਾਲਪੁਰ, ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਬ੍ਰਗੇਡੀਅਰ ਰਾਜ ਕੁਮਾਰ, ਮਾਰਕੀਟ ਕਮੇਟੀ ਚੇਅਰਮੈਨ ਬਲਾਚੌਰ ਸੇਠੀ ਉਧਨੋਵਾਲ, ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ ਹੇਮਰਾਜ ਰਾਜ਼ੀ, ਬੀ.ਸੀ ਵਿੰਗ ਪ੍ਰਧਾਨ ਸ਼ਿਵਕਰਨ ਚੇਚੀ, ਯੂਥ ਹਲਕਾ ਪ੍ਰਧਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ, ਯੂਥ ਹਲਕਾ ਪ੍ਰਧਾਨ ਨਵਾਂਸ਼ਹਿਰ ਜਸਕਰਨ ਜੈਜ਼ੀ ਚੌਧਰੀ, ਯੂਥ ਹਲਕਾ ਪ੍ਰਧਾਨ ਕੌਂਸਲਰ ਪ੍ਰਿੰਸ ਚੌਧਰੀ ਗੜ੍ਹਸ਼ੰਕਰ ਆਦਿ ਵੱਲੋਂ ਚੇਅਰਮੈਨ ਜਸਪਾਲ ਚੇਚੀ ਨੂੰ ਵਿਧਾਈ ਦਿੱਤੀ।