05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਗੁਰਮਤਿ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 17-07-2026
ਬੰਗਾ, 16 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਗੁਰਦੁਆਰਾ ਸ਼ਹੀਦ ਬਾਬਾ ਚੜ੍ਹਤ ਸਿੰਘ ਪਿੰਡ ਨੌਰਾ ਵਿਖੇ ਮੱਸਿਆ ਦੇ ਦਿਹਾੜੇ ’ਤੇ ਗੁਰਮਤਿ ਸਮਾਗਮ ਕਰਾਏ ਗਏ। ਇਸ ਮੌਕੇ ਭਾਈ ਪਰਮਿੰਦਰ ਸਿੰਘ ਲੁਧਿਆਣਾ ਨਿਵਾਸੀ ਦੇ ਪਰਿਵਾਰ ਵੱਲੋਂ ਅਰੰਭ ਕਰਵਾਏ ਗਏ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਉਪਰੰਤ ਭਾਈ ਗੁਰਪ੍ਰੀਤ ਸਿੰਘ ਕੋਟ ਪੱਲੀਆਂ ਵਾਲੇ ਦੇ ਸਮੂਹ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਸਾਹਿਬ ਦੇ ਜਥੇ ਵਿੱਚ ਸ਼ਾਮਲ ਸਹਾਇਕ ਰਾਗੀ ਭਾਈ ਗੁਰਪ੍ਰੀਤ ਸਿੰਘ ਤੇ ਤਬਲਾ ਵਾਦਕ ਭਾਈ ਅਮਨਦੀਪ ਸਿੰਘ ਨੇ ਸੰਗਤਾਂ ਨੂੰ ਖੂਬ ਨਿਹਾਲ ਕੀਤਾ। ਸਮਾਗਮ ਵਿੱਚ ਹਾਜ਼ਰੀ ਲਗਵਾਉਣ ਵਾਲੇ ਹੈੱਡ ਗ੍ਰੰਥੀ ਬਾਬਾ ਜਗਬੀਰ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ ਸਾਹਿਬ, ਬਾਬਾ ਕੇਵਲ ਸਿੰਘ ਅਤੇ ਸੰਗਤਾਂ ਵਿੱਚ ਦਿਲਬਾਗ ਸਿੰਘ ਸਰਪੰਚ, ਸੋਹਣ ਸਿੰਘ, ਪਰਮਜੀਤ ਸਿੰਘ ਆਦਿ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਮਾਨ ਸਰਕਾਰ ਨੇ ਰੁਜ਼ਗਾਰ ਦੇਣ ਦਾ ਕੀਤਾ ਵਾਅਦਾ ਪੂਰਾ ਕਰ ਦਿਖਾਇਆ - ਵਿਧਾਇਕਾ ਸੰਤੋਸ਼ ਕਟਾਰੀਆ ਅਗਲੀ ਖ਼ਬਰ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਬਣਨੀ ਤੈਅ- ਸ਼ੇਖੂਪੁਰ
Ad Position 24
No active advertisement