ਟੱਪਰੀਆਂ ਖੁਰਦ, 19 ਜੁਲਾਈ (ਬੂਥਗੜ੍ਹੀਆ)- ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਸਥਿਤ ਸਿੱਧਪੀਠ ਸਿੱਧ ਬਾਬਾ ਜੰਬੂ ਜੀਤ ਦੇ ਪ੍ਰਗਟ ਦਿਵਸ ਮਹਾਂਉਤਸਵ ‘ਤੇ ਚੱਲ ਰਹੇ ਤਿੰਨ ਰੋਜ਼ਾ ਸਾਲਾਨਾ ਸੰਤ ਸਮਾਗਮ ਪਿੰਡ ਭੂਰੀਵਾਲੇ ਮਾਲੇਵਾਲ, ਬੂਥਗੜ੍ਹ, ਝੰਡੂਪੁਰ ਤੇ ਨਿਊ ਮਾਲੇਵਾਲ ਸਮੂਹ ਮੰਦਿਰ ਕਮੇਟੀ ਦੇ ਸਹਿਯੋਗ ਸਦਕਾ ਕਰਵਾਇਆ ਗਿਆ। ਤਿੰਨ ਰੋਜ਼ਾ ਸਲਾਨਾ ਸੰਤ ਸਮਾਗਮ ਦੇ ਆਖਰੀ ਦਿਨ ਜਗਤ ਗੁਰੂ ਅਚਾਰੀਆ ਬਾਬਾ ਗਰੀਬਦਾਸ ਦੀ ਅਮ੍ਰਿਤ ਬਾਣੀ ਦੇ ਅਖੰਡ ਪਾਠ ਦੇ ਭੋਗ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਵੱਲੋਂ ਵਿਦੇਸ਼ ਦੀ ਧਰਤੀ ਕੈਨੇਡਾ ਤੋਂ ਲਾਈਵ ਸਤਿਸੰਗ ਦੇ ਜ਼ਰੀਏ ਪਾਏ ਗਏ ਤੇ ਸਮਾਗਮ ਦੇ ਦੌਰਾਨ ਪਹੁੰਚੀਆਂ ਤੇ ਦੇਸ਼-ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਸਿੱਧ ਬਾਬਾ ਜੰਬੂ ਜੀਤ ਦੇ ਸਾਲਾਨਾ ਪ੍ਰਗਟ ਦਿਵਸ ਮਹਾਂਉਤਸਵ ਦੀ ਵਧਾਈ ਦਿੰਦਿਆਂ ਕਿਹਾ ਕਿ ਸ਼ਿਵਾਲਿਕ ਦੀਆਂ ਪਹਾੜੀਆ ਵਿੱਚ ਬਹੁਤ ਸਾਰੇ ਸਿੱਧਪੀਠ ਮਹਾਂਪੁਰਸ਼ਾਂ ਦਾ ਵਾਸ ਹੈ। ਮਹਾਰਾਜ ਭੂਰੀਵਾਲਿਆਂ ਨੇ ਬ੍ਰਹਮਸਰੋਵਰ ਧਾਮ ਭੂਰੀਵਾਲੇ ਮਾਲੇਵਾਲ ਦੀ ਚਰਨਛੋਹ ਧਰਤੀ ‘ਤੇ ਆਪਣੇ ਚਰਨ ਪਾਏ ਤੇ ਭੁੱਲੇ-ਭਟਕੇ ਲੋਕਾਂ ਨੂੰ ਧਾਗੇ-ਤਵੀਤਾਂ ਤੋ ਦੂਰ ਕੀਤਾ। ਸਮਾਗਮ ਦੇ ਦੌਰਾਨ ਸਵਾਮੀ ਕ੍ਰਿਸ਼ਨਾ ਨੰਦ ਧਾਮ ਰੱਤੇਵਾਲ ਤੇ ਵਿਸ਼ਵ ਭਾਰਤੀ ਲੁਧਿਆਣਾ ਨੇ ਵੀ ਵਿਸ਼ੇਸ ਰੂਪ ‘ਚ ਹਾਜ਼ਰੀ ਭਰੀ ਅਤੇ ਪਹੁੰਚੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਸਮੂਹ ਸੰਗਤਾਂ ਨੂੰ ਬਾਬਾ ਜੰਬੂ ਜੀਤ ਦੇ ਸਲਾਨਾ ਮੇਲੇ ਦੀ ਵਧਾਈ ਦਿੱਤੀ। ਉਹਨਾ ਵੱਲੋਂ ਬਾਬਾ ਜੰਬੂ ਜੀਤ ਦੀ ਪ੍ਰਬੰਧਕ ਕਮੇਟੀ ਦੇ ਲੰਗਰ ਹਾਲ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਹਲਕਾ ਵਿਧਾਇਕਾ ਸ਼ੰਤੋਸ ਕਟਾਰੀਆ ਦੇ ਵੱਲੋਂ ਸਮਾਗਮ ਦੇ ਦੌਰਾਨ ਪਹੁੰਚੀਆਂ ਸੰਗਤਾਂ ਤੇ ਹਲਕੇ ਦੇ ਲੋਕਾਂ ਨੂੰ ਬਾਬਾ ਜੰਬੂਜੀਤ ਦੇ ਸਲਾਨਾ ਸੰਤ ਸਮਾਗਮ ਦੀ ਵਧਾਈ ਦਿੱਤੀ। ਸਮਾਗਮ ਦੇ ਦੌਰਾਨ ਵੱਖ-ਵੱਖ ਹਸਪਤਾਲਾਂ ਦੇ ਵੱਲੋਂ ਮੁਫਤ ਦਿਵਾਈਆਂ ਦੇ ਚੈਕਅੱਪ ਲਗਾਏ ਗਏ। ਸੰਗਤਾਂ ਵੱਲੋਂ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਤੇ ਲੰਗਰ ਵੀ ਲਗਾਏ ਗਏ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਬਰ ਕਰਨਵੀਰ ਕਟਾਰੀਆ, ਅਖਿਲ ਭਾਰਤੀ ਗੁੱਜਰ ਮਹਾਂ ਸਭਾ ਦੇ ਪੰਜਾਬ ਪ੍ਰਧਾਨ ਕਮਲ ਚੌਹਾਨ ਟੇਡੇਵਾਲ, ਸਾਬਕਾ ਚੇਅਰਮੈਨ ਸਤਨਾਮ ਚੇਚੀ ਜਲਾਲਪੁਰ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ੰਜੀਵ ਚੇਚੀ, ਚੇਅਰਮੈਨ ਮਾਰਕੀਟ ਕਮੇਟੀ ਸੇਠੀ ਉਧਨੋਵਾਲ, ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਕੁਮਾਰ ਮੰਗੂਪੁਰ, ਬੀ.ਸੀ. ਵਿੰਗ ਪ੍ਰਧਾਨ ਸ਼ਿਵਕਰਨ ਚੇਚੀ, ਹਲਕਾ ਇੰਚਾਰਜ ਅਕਾਲੀ ਦਲ ਬਲਾਚੌਰ ਸੰਦੀਪ ਹਨੀ ਟੌਂਸਾ, ਅਸ਼ੌਕ ਕੁਮਾਰ ਨਾਨੋਵਾਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵਿੱਕੀ ਕਾਠਗੜ੍ਹ, ਭਾਜਪਾ ਆਗੂ ਸੰਦੀਪ ਭਾਟੀਆ ਆਦੋਆਣਾ, ਸਾਬਕਾ ਯੂਥ ਪ੍ਰਧਾਨ ਭਾਜਪਾ ਸੰਜੀਵ ਕੁਮਾਰ ਪਿੰਟੂ, ਸਾਬਕਾ ਡੀ.ਐਸ.ਪੀ. ਸਤਨਾਮ ਰਾਜੂਮਾਜਰਾ, ਸਾਬਕਾ ਬਲਾਕ ਸੰਮਤੀ ਮੈਂਬਰ ਪੰਮੀ ਬਰੇਤਾ ਰੱਤੇਵਾਲ, ਰਮਨ ਚੌਧਰੀ ਨੰਦ ਲਾਲ ਕਰੀਮਪੁਰ, ਥਾਣਾ ਮੁੱਖੀ ਪੋਜੇਵਾਲ ਕਮਲ ਤਨੇਜਾਂ, ਪੰਡਿਤ ਸ਼ੰਤੋਸ ਮਾਲੇਵਾਲ, ਪ੍ਰੇਮ ਚੰਦ ਦੇਦੜ ਬੂਥਗੜ੍ਹ, ਕਾਲਾ ਪ੍ਰਧਾਨ, ਸਰਪੰਚ ਰਾਮ ਸਰੂਪ ਭੂੰਬਲਾ, ਸੱਤਪਾਲ ਫੌਜੀ, ਰਾਮ ਪ੍ਰਕਾਸ਼, ਪ੍ਰਧਾਨ ਹੁਸਨ ਚੰਦ ਝੰਡੂਪੁਰ, ਪੰਚਾਇਤ ਸਕੱਤਰ ਰਾਕੇਸ਼ ਝੰਡੂਪੁਰ, ਡਾ. ਯਸ਼ਪਾਲ ਦੇਦੜ, ਹਰਨਾਮ ਦਾਸ ਮੁੰਡਣ, ਰਾਮਜੀ ਦਾਸ, ਅੱਛਰ ਦਾਸ, ਤੇਲੂ ਕਟਾਰੀਆ, ਕੁੰਦਨ ਲਾਲ, ਰਾਮ ਪਾਲ, ਸਾਬਕਾ ਸਰਪੰਚ ਦਰਸ਼ਨ ਲਾਲ, ਦਰਸ਼ਨ ਲਾਲ ਮੂੰਡਣ, ਰਾਕੇਸ਼ ਕੇਸ਼ੋ ਬੂਥਗੜ੍ਹ, ਪੱਪੂ ਚੇਚੀ ਬੂਥਗੜ੍ਹ, ਭਗਤ ਓਮ ਪ੍ਰਕਾਸ਼ ਓਮੀ, ਨੀਕੂ ਭਗਤ, ਬੀਰਬਲ ਕਾਲਾ, ਬਲਾਕ ਪ੍ਰਧਾਨ ਹੁਸਨ ਲਾਲ ਬੂਥਗੜ੍ਹ, ਸ਼ਿੰਦਰਪਾਲ, ਹੈਪੀ ਪ੍ਰਧਾਨ, ਸੇਠੀ ਭੂੰਬਲਾ ਆਦਿ ਸਮੂਹ ਸੰਗਤਾਂ ਪਿੰਡ ਭੂਰੀਵਾਲੇ ਮਾਲੇਵਾਲ, ਬੂਥਗੜ੍ਹ, ਝੰਡੂਪੁਰ ਦੇ ਨੌਜਾਵਾਨਾਂ ਵੱਲੋਂ ਜੋੜ ਮੇਲੇ ਦੇ ਦੌਰਾਨ ਸੇਵਾ ਕੀਤੀ।
ਸਿੱਧ ਬਾਬਾ ਜੰਬੂ ਜੀਤ ਦੇ ਪ੍ਰਗਟ ਦਿਵਸ ਮਹਾਂਉਤਸਵ ਸੰਬੰਧੀ ਸਾਲਾਨਾ ਸੰਤ ਸਮਾਗਮ ਸਮਾਪਤ
ਅਜੀਤ ਡੈਸਕ
20-07-2026