ਲੁਧਿਆਣਾ, 19 ਜੁਲਾਈ (ਪਰਮਿੰਦਰ ਸਿੰਘ ਆਹੂਜਾ, ਜਤਿੰਦਰ ਭੰਬੀ)-ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਚੌਕ ਜਲੰਧਰ ਬਾਈਪਾਸ ਵਿਖੇ ਲੱਗੇ ਬੁੱਤ ਦੇ ਸੁਰੱਖਿਆ ਸ਼ੀਸ਼ਿਆਂ ਨੂੰ ਤੋੜਨ ਦੇ ਮਾਮਲੇ ਵਿਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਬਸਪਾ ਵਲੋਂ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਪੰਜਾਬ ਇੰਚਾਰਜ ਬਸਪਾ ਵਿਧਾਇਕ ਡਾ. ਨਛੱਤਰ ਪਾਲ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਦੋ ਟੁੱਕ ਆਖ ਦਿੱਤਾ ਕਿ ਜਿਸ ਕਦਰ ਪੰਜਾਬ ਅਤੇ ਦੇਸ਼ ਵਿਚ ਬਾਬਾ ਸਾਹਿਬ ਨੂੰ ਅਪਮਾਨਿਤ ਕਰਨ ਦੀਆਂ ਘਟਨਾਵਾਂ ਵਧ ਰਹੀਆਂ ਹਨ, ਉਸ ਤੋਂ ਸਾਫ਼ ਹੈ ਕਿ ਕੇਂਦਰ ਦੀ ਸੱਤਾ ‘ਤੇ ਕਾਬਜ਼ ਭਾਜਪਾ ਅਤੇ ਪੰਜਾਬ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ ਬਾਬਾ ਸਾਹਿਬ ਪ੍ਰਤੀ ਗੰਭੀਰ ਨਹੀਂ ਹਨ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵਲੋਂ ਪੰਜਾਬ ਅਤੇ ਕੇਂਦਰ ਸਰਕਾਰ ਦੇ ਪੁਤਲੇ ਵੀ ਸਾੜੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ੋਨ ਇੰਚਾਰਜ ਤੀਰਥ ਰਾਜਪੁਰਾ, ਬਲਵਿੰਦਰ ਸਿੰਘ ਬਿੱਟ, ਕੁਲਵੰਤ ਸਿੰਘ ਮੈਹਤੋ ਅਤੇ ਖ਼ੁਸ਼ੀ ਰਾਮ ਸਕੱਤਰ ਬਸਪਾ ਆਗੂਆਂ ਨੇ ਕਿਹਾ ਕਿ ਜੇਕਰ ਪੁਲਿਸ ਵਲੋਂ ਇਸ ਮਾਮਲੇ ਵਿਚ ਲੁੜੀਂਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਲੋਕ ਸਭਾ ਇੰਚਾਰਜ ਪਰਗਣ ਬਿਲਗਾ, ਜੀਤ ਰਾਮ ਬਸਰਾ, ਬਹਾਦਰ ਸਿੰਘ ਸਰੀਂਹ, ਅਮਨਦੀਪ ਢਿੱਲੋਂ, ਜਗਤਾਰ ਸਿੰਘ ਕੈਂਥ, ਮਾਸਟਰ ਰਾਜ ਕੁੰਵਰ, ਸੋਨੂੰ ਅੰਬੇਡਕਰ, ਇੰਦਰੇਸ਼ ਤੋਮਰ, ਬਿੱਟੂ ਸ਼ੇਰਪੁਰੀ, ਕੁਲਦੀਪ ਸਾਂਪਲਾ, ਚੇਅਰਪਰਸਨ ਸੰਦੀਪ ਕੌਰ, ਅਨੀਤਾ ਪੋਲ ਸੰਮਤੀ ਮੈਂਬਰ, ਹਰਜਿੰਦਰ ਸੁਜਾਤਵਾਲ, ਮਹਿੰਦਰ ਸਿੰਘ ਤੇਹੰਗ, ਬਲਵਿੰਦਰ ਕੋਚ, ਹੁਸਨ ਲਾਲ ਜਨਾਗਲ, ਅਮਰੀਕ ਸਿੰਘ ਘੁਲਾਲ, ਮਨਜੀਤ ਸਿੰਘ ਬਾੜੇਵਾਲ, ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ, ਸੁਰਜੀਤ ਪੌਲ, ਰਵੀਕਾਂਤ ਜੱਖੂ, ਸੁਖਦੇਵ ਚੱਢਾ, ਕਪਿਲ ਕੁਮਾਰ, ਰਜਿੰਦਰ ਨਿੱਕਾ, ਨਰੇਸ਼ ਬਸਰਾ, ਗੁਰਦਿਆਲ ਸਿੰਘ, ਸੁਰਜਨ ਠੇਕੇਦਾਰ, ਅਮਰਜੀਤ ਸਿੰਘ, ਬਲਦੇਵ ਮੱਲ ਆਦਿ ਹਾਜ਼ਰ ਸਨ।
-ਮਾਮਲਾ ਡਾ. ਭੀਮ ਭੀਮ ਰਾਓ ਅੰਬੇਡਕਰ ਬੁੱਤ ਦੇ ਨੇੜੇ ਲੱਗੇ ਸ਼ੀਸ਼ਿਆਂ ਦੀ ਭੰਨ-ਤੋੜ ਦਾ- ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਕਰਨ ’ਤੇ ਬਸਪਾ ਵਲੋਂ ਥਾਣੇ ਅੱਗੇ ਸਰਕਾਰ ਦਾ ਸਾੜਿਆ ਪੁਤਲਾ
ਅਜੀਤ ਡੈਸਕ
20-07-2026