02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਆਦਰਸ਼ ਸਕੂਲ ਜੰਡਿਆਲਾ ਵਿਖੇ ਅਧਿਆਪਕਾਂ ਨੇ ਹੱਕੀ ਮੰਗਾਂ ਮੰਨਵਾਉਣ ਲਈ ਲਗਾਇਆ ਧਰਨਾ

Ad Position 21
No active advertisement
ਅਜੀਤ ਡੈਸਕ 21-07-2026

ਬਹਿਰਾਮ, 20 ਜੁਲਾਈ (ਨਛੱਤਰ ਸਿੰਘ ਬਹਿਰਾਮ)-ਆਦਰਸ਼ ਸਕੂਲ ਮੁਲਾਜਮ ਯੂਨੀਅਨ ਪੰਜਾਬ ਵਲੋਂ ਹੱਕੀ ਮੰਗਾਂ ਮੰਨਵਾਉਣ ਲਈ ਲਈ ਆਦਰਸ਼ ਸਕੂਲ ਜੰਡਿਆਲਾ ਵਿਖੇ ਧਰਨਾ ਲਗਾਇਆ ਗਿਆ। ਉਨ੍ਹਾ ਸਾਂਝੇ ਤੌਰ ‘ਤੇ ਕਿਹਾ ਕਿ ਅਸੀਂ 2012 ਤੋਂ ਇਨ੍ਹਾ ਸਕੂਲਾਂ ਵਿੱਚ ਸੇਵਾਵਾਂ ਨਿਭਾਅ ਰਹੇ ਹਾਂ ਪਰ ਸਾਨੂੰ ਸਿਰਫ 10 ਹਜਾਰ ਰੁਪਏ ਤਨਖਾਹ ਦਿੱਤੀ ਜਾਂਦੀ ਹੈ। ਐਨੀ ਮਹਿੰਗਾਈ ਵਿੱਚ ਇੰਨੀ ਕੁ ਤਨਖਾਹ ਨਾਲ ਘਰ ਪਰਿਵਾਰ ਚਲਾਉਣਾ ਬਹੁਤ ਔਖਾ ਹੈ। ਉਨ੍ਹਾ ਕਿਹਾ ਕਿ ਸਿੱਖਿਆ ਮੰਤਰੀ ਪੰਜਾਬ ਨਾਲ ਤਕਰੀਬਨ 30-35 ਮੀਟਿੰਗਾਂ ਹੋ ਚੁੱਕੀਆ ਹਨ ਅਤੇ ਇਸ ਸਬੰਧੀ ਸੰਗਰੂਰ, ਪਟਿਆਲਾ, ਲੁਧਿਆਣਾ, ਬਰਨਾਲਾ ਆਦਿ ਥਾਵਾਂ ‘ਤੇ ਰੋਸ ਰੈਲੀਆ ਕਰ ਚੁੱਕੇ ਹਾਂ। ਪੰਜਾਬ ਸਰਕਾਰ ਦੇ ਕੰਨਾਂ ‘ਤੇ ਜੂੰ ਤੱਕ ਨਹੀਂ ਸਰਕਦੀ। ਅਸੀਂ ਦੁਖੀ ਹੋ ਕੇ ਇਹ ਧਰਨਾ ਲਗਾਇਆ ਹੈ ਜੋ ਲਗਾਤਾਰ ਚਲੇਗਾ ਜਦ ਤੱਕ ਸਰਕਾਰ ਸਾਡੀਆ ਮੰਗਾਂ ਨਹੀਂ ਮੰਨਦੀ। ਇਸ ਮੌਕੇ ਪ੍ਰਿੰਸੀਪਲ ਅਮਿਤ ਕੌਸਲ, ਸੋਮ ਨਾਥ ਪ੍ਰਧਾਨ ਟੀਚਰ-ਮਾਪੇ ਯੂਨੀਅਨ, ਸਰਪੰਚ ਸੁਖਵਿੰਦਰ ਸਿੰਘ, ਕਮੇਟੀ ਮੈਂਬਰ ਜਸਵਿੰਦਰ ਸਿੰਘ ਮਹਿਮੀ, ਗਗਨਦੀਪ ਕੌਰ, ਸਮਾਜ ਸੇਵਕ ਨਰੇਸ਼ ਕੁਮਾਰ, ਗੁਰਮੀਤ ਕੌਰ, ਗੁਰਪ੍ਰੀਤ ਕੌਰ, ਹਰਜਿੰਦਰ ਕੁਮਾਰ, ਜਗਵੀਰ ਸਿੰਘ ਰਾਣਾ, ਜਸਵੀਰ ਕੌਰ, ਜਸਵਿੰਦਰ ਕੌਰ, ਕੰਚਨ ਬਾਲਾ, ਮਨਵੀਰ ਸਿੰਘ, ਮਨਪ੍ਰੀਤ ਸਿੰਘ, ਅਮਨਦੀਪ ਕੌਰ, ਅਵਤਾਰ ਸਿੰਘ, ਬਲਜੀਤ ਕੌਰ, ਚੰਦਰ ਸ਼ੇਖਰ, ਦੀਪਕ ਕੁਮਾਰ, ਮੋਨਿਕਾ, ਮਾਇਆ ਰਾਣੀ, ਰਾਜ ਕੁਮਾਰੀ, ਪ੍ਰਵੀਨ, ਰੇਖਾ ਰਾਣੀ, ਸਰਬਜੀਤ ਕੌਰ, ਊਸ਼ਾ ਰਾਣੀ, ਜਸਵਿੰਦਰ ਕੌਰ, ਮਾਇਆ ਅਤੇ ਯੂਨੀਅਨ ਦੇ ਸਮੂਹ ਮੈਂਬਰ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਜ਼ੋਨ ਬੰਗਾ ਦੇ ਸਕੂਲਾਂ ਦਾ ਟੂਰਨਾਮੈਂਟ ਭਲਕੇ ਤੋਂ - ਪ੍ਰਿੰ. ਰਜਨੀਸ਼ ਕੁਮਾਰ ਅਗਲੀ ਖ਼ਬਰ 19 ਗ੍ਰਾਮ ਹੈਰੋਇਨ ਸਮੇਤ 2 ਕਾਬੂ
Ad Position 24
No active advertisement