02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਜ਼ੋਨ ਬੰਗਾ ਦੇ ਸਕੂਲਾਂ ਦਾ ਟੂਰਨਾਮੈਂਟ ਭਲਕੇ ਤੋਂ - ਪ੍ਰਿੰ. ਰਜਨੀਸ਼ ਕੁਮਾਰ

Ad Position 21
No active advertisement
ਅਜੀਤ ਡੈਸਕ 21-07-2026

ਬੰਗਾ, 20 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ)- ਜ਼ਨ ਨੰਬਰ-2 ਬੰਗਾ ਜ਼ੋਨਲ ਟੂਰਨਾਮੈਂਟ ਕਮੇਟੀ ਦੁਆਰਾ ਸੈਸ਼ਨ 2026-27 ਦੀ ਪਲੇਠੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਬਾ ਗੋਲਾ ਬੰਗਾ ਵਿਖੇ ਹੋਈ। ਮੀਟਿੰਗ ਵਿੱਚ ਵੱਖ-ਵੱਖ ਸਕੂਲਾਂ ਦੇ ਸਕੂਲ ਮੁਖੀ, ਪੀ.ਟੀ.ਆਈ., ਡੀ.ਪੀ.ਈ., ਲੈਕਚਰਾਰ ਸਰੀਰਕ ਸਿੱਖਿਆ ਅਤੇ ਖੇਡਾਂ ਨਾਲ ਜੁੜੇ ਅਧਿਆਪਕਾਂ ਨੇ ਭਾਗ ਲਿਆ। ਮੀਟਿੰਗ ਦੀ ਅਗਵਾਈ ਜ਼ੋਨ ਨੰਬਰ-2 ਬੰਗਾ ਦੇ ਜੋਨਲ ਪ੍ਰਧਾਨ ਪ੍ਰਿੰਸੀਪਲ ਰਜਨੀਸ਼ ਕੁਮਾਰ ਲਧਾਣਾ ਝਿੱਕਾ ਨੇ ਕੀਤੀ। ਉਹਨਾਂ ਵਲੋਂ ਸਪੋਰਟਸ ਪਾਲਿਸੀ 2023 ਅਨੁਸਾਰ ਵੱਖ-ਵੱਖ ਖੇਡਾਂ ਲਈ ਜ਼ੋਨ ਦੇ ਸਮੂਹ ਖੇਡ ਅਧਿਆਪਕਾਂ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ। ਜ਼ੋਨਲ ਟੂਰਨਾਮੈਂਟ 2026-27 ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਨਵਦੀਪ ਸਿੰਘ ਕਾਹਮਾ ਡੀ.ਪੀ.ਈ. ਲਧਾਣਾ ਝਿੱਕਾ ਨੇ ਦੱਸਿਆ ਕਿ ਜ਼ੋਨਲ ਟੂਰਨਾਮੈਂਟ ਨੂੰ 22 ਜੁਲਾਈ ਤੋਂ 27 ਜੁਲਾਈ ਤੱਕ ਕਰਵਾਇਆ ਜਾਵੇਗਾ। ਟੂਰਨਾਮੈਂਟ ਵਿੱਚ ਫੁੱਟਬਾਲ, ਕ੍ਰਿਕਟ, ਕਬੱਡੀ, ਚੈਸ, ਬਾਸਕਿਟਬਾਲ, ਟੇਬਲ ਟੈਨਿਸ, ਰੱਸਾਕਸ਼ੀ, ਹੈਂਡਬਾਲ, ਯੋਗਾ, ਵਾਲੀਬਾਲ ਤੇ ਅਥਲੈਟਿਕਸ ਆਦਿ ਖੇਡਾਂ ਦੇ ਲੜਕੇ-ਲੜਕੀਆਂ ਦੇ ਸਾਰੇ ਵਰਗਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਹ ਮੁਕਾਬਲੇ ਵੱਖ-ਵੱਖ ਸਕੂਲਾਂ ਦੇ ਖੇਡ ਮੈਦਾਨਾਂ ਵਿੱਚ ਕਰਵਾਏ ਜਾਣਗੇ। ਮੀਟਿੰਗ ਦੌਰਾਨ ਸਪੋਰਟਸ ਫੰਡ, ਅਮਲਗਾਮੇਟਡ ਫੰਡ ਅਤੇ ਟੂਰਨਾਮੈਂਟ ਦੇ ਫਿਕਚਰਸ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਇਸ ਮੌਕੇ ਜ਼ੋਨਲ ਟੂਰਨਾਮੈਂਟ ਕਮੇਟੀ ਬੰਗਾ ਦੇ ਪ੍ਰਧਾਨ ਪ੍ਰਿੰਸੀਪਲ ਰਜਨੀਸ਼ ਕੁਮਾਰ, ਮੈਡਮ ਜਸਵਿੰਦਰ ਕੌਰ ਸਕੂਲ ਇੰਚਾਰਜ ਬਾਬਾ ਗੋਲਾ ਬੰਗਾ, ਲੈਕਚਰਾਰ ਪ੍ਰੇਮ ਪਾਲ ਸਿੰਘ, ਜਨਰਲ ਸਕੱਤਰ ਪਰਦੀਪ ਤੇਜੀ, ਵਿੱਤ ਸਕੱਤਰ ਰਮੇਸ਼ ਕੁਮਾਰ, ਮੈਂਬਰ ਨਵਦੀਪ ਸਿੰਘ, ਮੈਡਮ ਸੁਨੀਤਾ, ਮੈਡਮ ਨੀਲਮ ਰਾਣੀ ਤੇ ਵੱਖ-ਵੱਖ ਸਕੂਲਾਂ ਤੋਂ ਸਰੀਰਕ ਸਿੱਖਿਆ ਦੇ ਅਧਿਆਪਕ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਇੰਪਲਾਈਜ਼ ਫੈਡਰੇਸ਼ਨ ਕੋਆਪ੍ਰੇਟਿਵ ਬੈਂਕ ਨੇ ਕੀਤੀ ਪੈੱਨ-ਡਾਊਨ ਹੜਤਾਲ ਅਗਲੀ ਖ਼ਬਰ ਆਦਰਸ਼ ਸਕੂਲ ਜੰਡਿਆਲਾ ਵਿਖੇ ਅਧਿਆਪਕਾਂ ਨੇ ਹੱਕੀ ਮੰਗਾਂ ਮੰਨਵਾਉਣ ਲਈ ਲਗਾਇਆ ਧਰਨਾ
Ad Position 24
No active advertisement