02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਅਣਗੌਲਿਆ ਫਲਾਈਓਵਰ ਬਹਿਰਾਮ ਕਦੋਂ ਹੋਵੇਗਾ ਸ਼ੁਰੂ- ਸ਼੍ਰੀਧਰ

Ad Position 21
No active advertisement
ਅਜੀਤ ਡੈਸਕ 21-07-2026

ਬਹਿਰਾਮ, 20 ਜੁਲਾਈ (ਨਛੱਤਰ ਸਿੰਘ ਬਹਿਰਾਮ)- ਰੋਪੜ-ਫਗਵਾੜਾ ਮੁੱਖ ਮਾਰਗ ਬਹਿਰਾਮ ਵਿਖੇ ਲੰਮੇ ਸਮੇਂ ਤੋਂ ਬਨਣਾ ਸ਼ੁਰੂ ਹੋਇਆ ਫਲਾਈ ਓਵਰ ਪੁਲ ਕਦੋਂ ਪੂਰਾ ਹੋਵੇਗਾ ਅਤੇ ਕਦੋਂ ਚਾਲੂ ਹੋਵੇਗਾ, ਕਿਸੇ ਨੂੰ ਕੁੱਛ ਨਹੀਂ ਪਤਾ। ਇਹ ਸ਼ਬਦ ਭਾਜਪਾ ਆਗੂ ਰਾਜੀਵ ਸ਼ਰਮਾ ਸ਼੍ਰੀਧਰ ਨੇ ਆਖੇ। ਉਨ੍ਹਾ ਕਿਹਾ ਕਿ ਇਸ ਤਰ੍ਹਾਂ ਲੱਗ ਰਿਹਾ ਕਿ ਇਸ ਪੁਲ ਨੂੰ ਪ੍ਰਸ਼ਾਸ਼ਨ ਨੇ ਅਣ-ਗੋਲਿਆ ਹੀ ਕਰ ਦਿੱਤਾ ਹੈ । ਉਨ੍ਹਾ ਹੋਰ ਕਿਹਾ ਕਿ ਜਦੋ ਕਿਤੇ ਇਸ ਪੁਲ ਦੀ ਅਖਬਾਰਾਂ ਵਿੱਚ ਖਬਰ ਲੱਗਦੀ ਹੈ ਤਾਂ ਭਲਵਾਨੀ ਜਿਹੀ ਗੇੜੀ ਮਾਰਨ ਲਈ ਮਸ਼ੀਨਾਂ ਆ ਜਾਂਦੀਆ ਹਨ, ਫਿਰ ਪਤਾ ਨਹੀਂ ਕਿਧਰ ਗਾਇਬ ਹੋ ਜਾਂਦੀਆ ਹਨ। ਕੰਮ ਉਥੇ ਦਾ ਉਥੇ ਹੈ। ਉਨ੍ਹਾਂ ਮੰਗ ਕੀਤੀ ਕਿ ਉਕਤ ਪੁਲ ਨੂੰ ਚਾਲੂ ਕਰਵਾਇਆ ਜਾਵੇ। ਜਿਵੇਂ ਪਿਛਲੇ ਦਿਨੀਂ ਸਰਵਿਸ ਰੋਡ ‘ਤੇ ਕਈ ਹਾਦਸੇ ਵਾਪਰੇ ਚੁੱਕੇ ਹਨ ਜੇ ਪੁਲ ਚਾਲੂ ਕੀਤਾ ਹੁੰਦਾ ਤਾਂ ਜੋ ਜਾਨਾਂ ਅਜਾਈਂ ਗਈਆ ਹਨ, ਉਹ ਬੱਚ ਸਕਦੀਆ ਸਨ।

Ad Position 22
No active advertisement
ਪਿਛਲੀ ਖ਼ਬਰ ਬਲਾਚੌਰ ਗੜ੍ਹੀ ਕਾਨੂੰਗੋਂ ਨਜ਼ਦੀਕ ਦੋ ਕਾਰਾਂ ਹੋਈਆਂ ਹਾਦਸਾ ਗ੍ਰਸਤ ਅਗਲੀ ਖ਼ਬਰ ਇੰਪਲਾਈਜ਼ ਫੈਡਰੇਸ਼ਨ ਕੋਆਪ੍ਰੇਟਿਵ ਬੈਂਕ ਨੇ ਕੀਤੀ ਪੈੱਨ-ਡਾਊਨ ਹੜਤਾਲ
Ad Position 24
No active advertisement