02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਬਲਾਚੌਰ ਗੜ੍ਹੀ ਕਾਨੂੰਗੋਂ ਨਜ਼ਦੀਕ ਦੋ ਕਾਰਾਂ ਹੋਈਆਂ ਹਾਦਸਾ ਗ੍ਰਸਤ

Ad Position 21
No active advertisement
ਅਜੀਤ ਡੈਸਕ 21-07-2026

ਬਲਾਚੌਰ, 20 ਜੁਲਾਈ (ਨਰੇਸ਼ ਧੌਲ)- ਬਲਾਚੌਰ ਗੜ੍ਹੀ ਕਾਨੂਗੋਂ ਦੇ ਨਜ਼ਦੀਕ ਦੋ ਕਾਰਾਂ ਹਾਦਸਾ ਗ੍ਰਸਤ ਹੋਣ ਦੀ ਖਬਰ ਹੈ। ਐਸ.ਐਸ.ਐਫ ਦੇ ਮੁਲਾਜ਼ਮ ਲਵਪ੍ਰੀਤ ਕੁਮਾਰ ਨੇ ਦੱਸਿਆ ਕਿ ਇੱਕ ਬੀ.ਐਮ.ਡਬਲਯੂ ਕਾਰ ਨੰਬਰ ਐਮ.ਐਕਸ 01 ਡੀ.ਐਕਸ 7115 ਜਿਸ ਨੂੰ ਬਹਾਨੂੰ ਪੁੱਤਰ ਮੁਲਖ ਰਾਜ ਵਾਸੀ ਪਠਾਨਕੋਟ ਚਲਾ ਰਿਹਾ ਸੀ ਅਤੇ ਦੂਜੀ ਆਈ 20 ਕਾਰ ਨੰਬਰ ਪੀ.ਬੀ 08 ਡੀ.ਆਰ 3207 ਜਿਸ ਨੂੰ ਮਨੋਜ ਕੁਮਾਰ ਪੁੱਤਰ ਕਿਸ਼ੋਰ ਚੰਦ ਵਾਸੀ ਕੇਸ਼ਵ ਨਗਰ ਮਿੱਠਾਪੁਰ ਜਲੰਧਰ ਚਲਾ ਰਿਹਾ ਸੀ। ਇਹ ਦੋਨੋਂ ਗੱਡੀਆਂ ਚੰਡੀਗੜ੍ਹ ਵਾਲੀ ਸਾਈਡ ਨੂੰ ਜਾ ਰਹੀਆਂ ਸਨ ਕਿ ਗੜ੍ਹੀ ਕਾਨੂੰਗੋਂ ਦੇ ਨਜ਼ਦੀਕ ਬੀ.ਐਮ.ਡਬਲਯੂ ਕਾਰ ਵੱਲੋਂ ਆਈ 20 ਨੂੰ ਪਿੱਛੇ ਤੋਂ ਹਿੱਟ ਕਰ ਦਿੱਤਾ ਗਿਆ ਜਿਸ ਦੇ ਮੱਦੇ ਨਜ਼ਰ ਦੋਨੋਂ ਗੱਡੀਆਂ ਦਾ ਸੰਤੁਲਨ ਵਿਗੜ ਗਿਆ। ਬੀ.ਐਮ.ਡਬਲਯੂ ਗੱਡੀ ਲਾਈਟ ਵਾਲੇ ਖੰਬੇ ਨੂੰ ਤੋੜਦੀ ਹੋਈ ਡਿਵਾਈਡਰ ‘ਤੇ ਜਾ ਚੜ੍ਹੀ। ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਜਦ ਕਿ ਕਾਰਾਂ ਦਾ ਮਾਲੀ ਨੁਕਸਾਨ ਹੋਇਆ। ਐਸ.ਐਸ.ਐਫ ਟੀਮ ਨੇ ਮੌਕੇ ‘ਤੇ ਪਹੁੰਚ ਕੇ ਗੱਡੀਆਂ ਇੱਕ ਸਾਈਡ ‘ਤੇ ਕਰਵਾ ਕੇ ਆਵਾਜਾਈ ਨੂੰ ਚਾਲੂ ਕਰਵਾਇਆ ਅਤੇ ਘਟਨਾ ਦੀ ਸੂਚਨਾ ਥਾਣਾ ਸਦਰ ਬਲਾਚੌਰ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਭਰਵੀਂ ਬਾਰਸ਼ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਦਿਵਾਈ ਰਾਹਤ ਅਗਲੀ ਖ਼ਬਰ ਅਣਗੌਲਿਆ ਫਲਾਈਓਵਰ ਬਹਿਰਾਮ ਕਦੋਂ ਹੋਵੇਗਾ ਸ਼ੁਰੂ- ਸ਼੍ਰੀਧਰ
Ad Position 24
No active advertisement