24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਚੌਧਰੀ ਅਸ਼ੋਕ ਕਟਾਰੀਆ ਵਲੋਂ ਬਲਾਚੌਰ ਵਿਖੇ ਪ੍ਰਾਈਮ ਪੈਟ ਵੈਟਨਰੀ ਕਲੀਨਿਕ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 22-07-2026

ਬਲਾਚੌਰ, 21 ਜੁਲਾਈ (ਨਰੇਸ਼ ਧੌਲ) - ਬਲਾਚੌਰ ਭੱਦੀ ਰੋਡ ਨੇੜੇ ਪੁਰਾਣਾ ਬੀ. ਪੀ. ਐਸ ਸਕੂਲ ਵਿਖੇ ਉੱਘੇ ਸਾਹਿਤਕਾਰ ਅਤੇ ਸਟੇਟ ਐਵਾਰਡੀ ਅਧਿਆਪਕ ਪਰਮਜੀਤ ਸਿੰਘ ਮਿੰਟੂ ਦੇ ਸਪੁੱਤਰ ਡਾਕਟਰ ਮਹਿਕਪ੍ਰੀਤ ਸਿੰਘ ਵੱਲੋਂ ਖੋਲ੍ਹੇ ਗਏ ਪ੍ਰਾਈਮ ਪੈਟ ਵੈਟਨਰੀ ਕਲੀਨਿਕ ਦਾ ਉਦਘਾਟਨ ਸੀਨੀਅਰ ਆਪ ਆਗੂ ਚੌਧਰੀ ਅਸ਼ੋਕ ਕਟਾਰੀਆ ਵੱਲੋਂ ਚੇਅਰਮੈਨ ਸੰਤੋਖ ਸਿੰਘ ਸ਼ਿਵਾਲਿਕ, ਸੀਨੀਅਰ ਆਪ ਆਗੂ ਜਸਵਿੰਦਰ ਸਿੰਘ ਸਿਆਣ ਅਤੇ ਹੋਰ ਵੱਖ-ਵੱਖ ਸ਼ਖਸ਼ੀਅਤਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਡਾਕਟਰ ਮਹਿਕਪ੍ਰੀਤ ਨੇ ਦੱਸਿਆ ਕਿ ਇਸ ਕਲੀਨਿਕ ਅੰਦਰ ਸਾਰੇ ਪਾਲਤੂ ਪਸ਼ੂਆਂ ਅਤੇ ਕੁੱਤਿਆਂ ਦਾ ਹਰ ਤਰਾਂ ਦਾ ਇਲਾਜ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਖਾਣ ਦਾ ਸਮਾਨ ਅਤੇ ਅਸੈਸਰੀ ਵਗੈਰਾ ਵੀ ਉਪਲੱਬਧ ਕਰਵਾਈ ਜਾਵੇਗੀ। ਸੀਨੀਅਰ ਆਪ ਆਗੂ ਚੌਧਰੀ ਅਸ਼ੋਕ ਕਟਾਰੀਆ ਵੱਲੋਂ ਡਾਕਟਰ ਮਹਿਕਪ੍ਰੀਤ ਸਿੰਘ ਨੂੰ ਅਸ਼ੀਰਵਾਦ ਦਿੱਤਾ ਗਿਆ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਇਸ ਵੈਟਰਨਰੀ ਕਲੀਨਿਕ ਦਾ ਵੱਧ ਤੋਂ ਵੱਧ ਲਾਭ ਉਠਾਉਣ। ਡਾਕਟਰ ਮਹਿਕਪ੍ਰੀਤ ਵੱਲੋਂ ਆਏ ਹੋਏ ਸਮੂਹ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਤੇ ਸਭ ਨੂੰ ਯਕੀਨ ਦਵਾਇਆ ਗਿਆ ਕਿ ਉਹ ਇਲਾਕੇ ਦੇ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਹਮੇਸ਼ਾ ਵਚਨਬੱਧ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤੋਖ ਸਿੰਘ ਸ਼ਿਵਾਲਿਕ ਚੇਅਰਮੈਨ ਸੈਣੀ ਭਲਾਈ ਬੋਰਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਸੀਨੀਅਰ ਆਪ ਆਗੂ ਜਸਵਿੰਦਰ ਸਿੰਘ ਸਿਆਣ, ਪ੍ਰੇਮ ਦੀਪ ਸਿੰਘ ਸੇਵਾ ਮੁਕਤ ਬੈਂਕ ਮੈਨੇਜਰ, ਐਨ. ਕੇ ਸ਼ਰਮਾ ਸੇਵਾ ਮੁਕਤ ਪ੍ਰਿੰਸੀਪਲ, ਪ੍ਰੋਫੈਸਰ ਰਮਨ ਕੁਮਾਰ, ਜੇ. ਈ ਨਰੇਸ਼ ਰਾਣਾ, ਪਰਮਿੰਦਰ ਮੇਨਕਾ ਐਮ. ਸੀ, ਪੋਲੀ ਕਲੀਨਕ ਮਹਾਲੋਂ ਦੇ ਮੁਖੀ ਡਾਕਟਰ ਰਜਿੰਦਰ ਕੁਮਾਰ, ਡਾਕਟਰ ਅਦਿੱਤੀ ਰਾਣਾ, ਡਾਕਟਰ ਸੋਢੀ ਸਿੰਘ, ਡਾਕਟਰ ਸੈਣੀ, ਡਾਕਟਰ ਹਰੀਪਾਲ ਕਲਸੀ ਸੇਵਾ ਮੁਕਤ ਪ੍ਰਿੰਸੀਪਲ, ਸੇਵਾ ਮੁਕਤ ਲੈਕਚਰਾਰ ਸਤੀਸ਼ ਕੁਮਾਰ, ਸੁਨੀਲ ਘਈ, ਪੰਕਜ ਸਿਆਲ, ਨਰੇਸ਼ ਕੁਮਾਰ, ਰਾਜੂ ਪੰਡਿਤ, ਜਸਵਿੰਦਰ ਸਿੰਘ, ਪ੍ਰਦੀਪ ਸਿੰਘ ਸੋਨਾ, ਰਚਨਾ ਅਨੰਦ ਸਾਬਕਾ ਐਮ. ਸੀ, ਪਰਵੀਨ ਕੁਮਾਰ, ਭੁਪਿੰਦਰ ਸਿੰਘ ਨਾਗਰਾ, ਮਨਕਰਨ ਸਿੰਘ, ਰਕੇਸ਼ ਕੁਮਾਰ, ਤਰਲੋਚਨ ਸਿੰਘ, ਕੁਲਦੀਪ ਸਿੰਘ, ਹਰਦੀਪ ਕੌਰ, ਜਸਵੀਰ ਕੌਰ, ਸੁਖਬੀਰ ਕੌਰ, ਰੁਪਿੰਦਰ ਕੌਰ, ਕਮਲਜੀਤ ਕੌਰ, ਬਲਵਿੰਦਰ ਕੌਰ, ਲਲਿਤਾ ਰਾਣੀ, ਬੰਦਨਾ ਰਾਣੀ, ਸੀਮਾ ਰਾਣੀ ਅਤੇ ਸ਼ਹਿਰ ਦੀਆਂ ਵੱਖ-ਵੱਖ ਸਖਸ਼ੀਅਤਾਂ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਰੌਬੀ ਕੰਗ ਵਲੋਂ ਪਿੰਡ ਉਸਮਾਨਪੁਰ ਵਿਖੇ ਜਿੰਮ ਦਾ ਉਦਘਾਟਨ ਅਗਲੀ ਖ਼ਬਰ ਨਵਾਂਸ਼ਹਿਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਪਾਸੋਂ 6 ਕਿਲੋ 577 ਗ੍ਰਾਮ ਅਫੀਮ ਬਰਾਮਦ
Ad Position 24