23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਮੱਖੂਪੁਰ ’ਚ ਟਿਊਬਵੈੱਲ ਦਾ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਉਦਘਾਟਨ

Ad Position 21
No active advertisement
ਅਜੀਤ ਡੈਸਕ 22-07-2026

ਟੱਪਰੀਆਂ ਖੁਰਦ, 21 ਜੁਲਾਈ (ਬੂਥਗੜ੍ਹੀਆ) - ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਾਫ਼ ਸੁਥਰੇ ਪੀਣ ਵਾਲੇ ਪਾਣੀ ਦੀ ਸੁਵਿਧਾ ਮੁਹੱਈਆ ਕਰਾਉਣ ਦੇ ਲਈ ਪਿੰਡਾਂ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਲਗਾ ਕੇ ਪਿੰਡਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਪਾਈਆਂ ਮੁਸ਼ਕਿਲਾਂ ਦਾ ਹੱਲ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਸਮੂਹ ਨਗਰ ਤੇ ਸਰਕਾਰ ਦੇ ਸਹਿਯੋਗ ਸਦਕਾ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਲਾਚੌਰ ਦੇ ਵਿਧਾਇਕਾ ਸ਼੍ਰੀਮਤੀ ਸੰਤੋਸ਼ ਕਟਾਰੀਆ ਦੇ ਵੱਲੋਂ ਬਲਾਕ ਸੜੋਆ ਦੇ ਪਿੰਡ ਮੱਖੂਪੁਰ ਵਿਖੇ ਜਲ ਸਪਲਾਈ ਤੇ ਸ਼ੈਨੀਟੇਸ਼ਨ ਵਿਭਾਗ ਪੰਜਾਬ ਦੇ ਵੱਲੋਂ ਅਨੁਮਾਨਤ ਲਾਗਤ 42.70 ਲੱਖ ਰੁਪਏ ਨਾਲ ਜੇ.ਜੇ.ਐਮ. ਪੀ. ਆਈ. ਡੀ. ਬੀ ਸਕੀਮ ਅਧੀਨ ਉਸਾਰੀ ਗਈ ਨਵੀ ਜਲ ਸਪਲਾਈ ਸਕੀਮ ਮੱਖੂਪੁਰ ਦੇ ਉਦਘਾਟਨ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਹਲਕਾ ਬਲਾਚੌਰ ਦੇ ਹਰ ਪਿੰਡ ਦੇ ਲੋਕਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਪਈਆਂ ਮੰਗਾਂ ਨੂੰ ਪੂਰਾ ਕਰਦੇ ਹੋਏ ਪਹਿਲ ਦੇ ਅਧਾਰ ’ਤੇ ਹਰ ਪਿੰਡ ਅੰਦਰ ਵਿਕਾਸ ਕਾਰਜਾਂ ਨੂੰ ਤੇਜੀ ਨਾਲ ਨੇਪਰੇ ਚੜ੍ਹਿਆ ਜਾ ਰਿਹਾ ਹੈ। ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਨੇ ਕਿਹਾ ਕਿ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਹਰ ਪਿੰਡ ਦੇ ਵਿੱਚ ਕੰਕਰੀਟ ਦੇ ਸੜਕਾਂ ਦੀ ਉਸਾਰੀ ’ਤੇ ਪਿੰਡਾਂ ਦੇ ਵਿੱਚ ਬਰਸਾਤ ਦੇ ਦਿਨਾਂ ਦੌਰਾਨ ਲੋਕਾਂ ਨੂੰ ਭਾਰੀ ਬਾਰਸ਼ ਦੇ ਨਾਲ ਮੁਸ਼ਕਿਲ ਆਉਣ ਵਾਲੀਆਂ ਭਾਰੀ ਪਾਣੀ ਦੀਆਂ ਖੱਡਾਂ ਦੇ ਉੱਪਰ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਪੁਲ ਤਿਆਰ ਕੀਤੇ ਜਾ ਰਹੇ ਜੋ ਕਿ ਆਉਣ ਵਾਲੇ ਕੁੱਝ ਹੀ ਸਮੇਂ ਦੌਰਾਨ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ ਤਾਂ ਕਿ ਲੋਕਾਂ ਨੂੰ ਭਾਰੀ ਬਾਰਸ਼ ਜਾ ਬਰਸਾਤ ਦੇ ਦਿਨਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਆਉਣ ਜਾਣ ਦੀ ਕੋਈ ਮੁਸ਼ਕਿਲ ਨਾ ਹੋਵੇ। ਇਸ ਮੌਕੇ ਪਿੰਡ ਮੱਖੂਪੁਰ ਦੀ ਸਮੁੱਚੀ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਦੇ ਵੱਲੋਂ ਪੰਜਾਬ ਸਰਕਾਰ ਤੇ ਹਲਕਾ ਵਿਧਾਇਕਾ ਸ਼੍ਰੀਮਤੀ ਸੰਤੋਸ਼ ਕਟਾਰੀਆ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਤੇ ਉਨ੍ਹਾਂ ਦਾ ਸਿਰੋਪਾ ਭੇਟ ਕਰਕੇ ਪਿੰਡ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਕੁਲਵਿੰਦਰ ਕੌਰ, ਸੋਨੂੰ ਚੌਧਰੀ, ਪੰਚ ਨੀਰਜ ਕੁਮਾਰ, ਪਵਨ ਲਾਲ ਪੰਚ, ਗੁਰਪਾਲ ਪੰਚ, ਪੰਜ ਪੂਜਾ ਦੇਵੀ, ਪੰਚ ਕਾਂਤਾ, ਸਾਬਕਾ ਸਰਪੰਚ ਸੁਰਿੰਦਰਪਾਲ ਚੇਚੀ, ਚੇਅਰਮੈਨ ਨਰੇਸ਼ ਕੁਮਾਰ ਨੀਟਾ, ਪਵਨ ਕੁਮਾਰ ਰੀਠੂ, ਸਰਪੰਚ ਸਤਨਾਮ ਕਟਵਾਰਾ, ਰਾਮਪਾਲ ਮੰਗੂਪੁਰ, ਸਾਬਕਾ ਸਰਪੰਚ ਹਰਮੇਸ਼ ਕਟਵਾਰਾ ਖੁਰਦ, ਕਰਮ ਚੰਦ, ਸਾਬਕਾ ਸਰਪੰਚ ਤੀਰਥ ਰਾਮ, ਰਾਮ ਸਰੂਪ, ਹਰਬੰਸ ਕਟਾਰੀਆ, ਨਰਿੰਦਰ ਚੇਚੀ, ਹਰਬੰਸ ਲਾਲ ਬੰਸੀ ਕਟਾਰੀਆ, ਗਿਆਨ ਚੰਦ ਚੇਚੀ, ਲੇਖ ਰਾਜ, ਸਧਤਪਾਲ ਕਟਾਰੀਆ, ਆਗਿਆਕਾਰ, ਮੋਹਣ ਲਾਲ, ਦੇਸ ਰਾਜ ਭੂੰਬਲਾ, ਮੋਹਣ ਲਾਲ ਚੇਚੀ, ਗੁਰਚਰਨ ਸਿੰਘ, ਸੌਮ ਨਾਥ, ਸੱਤਪਾਲ ਚੇਚੀ, ਪੁਨੀਤ ਭੂੰਬਲਾ, ਟੋਨੀ ਚੇਚੀ ਆਦਿ ਮੌਕੇ ’ਤੇ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਥੇਬੰਦੀਆਂ ਦਾ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਗਲੀ ਖ਼ਬਰ ਇਲਾਕੇ ਦੀ ਸੰਗਤ ਨੇ ਬਾਬਾ ਘਾਲਾ ਸਿੰਘ ਦਾ ਕੀਤਾ ਵਿਸ਼ੇਸ਼ ਸਨਮਾਨ
Ad Position 24