ਕੁਟੀਆ ਧਰਮਪੁਰ ਵਿਖੇ ਅਖੰਡ ਪਾਠ ਦੇ ਭੋਗ ਪਾਏ
ਸੜੋਆ, 1 ਅਗਸਤ (ਹਰਮੇਲ ਸਹੂੰਗੜਾ) - ਉਦਾਸੀਨ ਕੁਟੀਆ ਧਰਮਪੁਰ ਵਿਖੇ ਸੰਤ ਸੁਆਮੀ ਸਹਿਜ ਦਾਸ ਦੀ ਅਗਵਾਈ ਵਿੱਚ 19 ਜੁਲਾਈ ਤੋਂ ਅਖੰਡ ਪਾਠ ਅਰੰਭ ਸਨ ਜਿਨ੍ਹਾਂ ਦੇ ਭੋਗ ਗੁਰਪੂਰਨਿਮਾ ’ਤੇ ਪਾਏ ਗਏ। ਇਸ ਮੌਕੇ ਕੀਰਤਨੀ ਜਥੇ ਭਾਈ ਕੇਵਲ ਸਿੰਘ ਖੁਰਾਲਗੜ੍ਹ ਵਾਲੇ, ਬਾਬਾ ਹਰਜਿੰਦਰ ਸਿੰਘ ਖੰਡੂਪੁਰ ਵਾਲੇ, ਭਾਈ ਇੰਦਰਜੀਤ ਸਿੰਘ ਪੈਲੀ ਵਾਲਿਆਂ ਦੇ ਜਥਿਆਂ ਨੇ ਕੀਰਤਨ ਕੀਤਾ।
ਸੜੋਆ, 1 ਅਗਸਤ (ਹਰਮੇਲ ਸਹੂੰਗੜਾ) - ਉਦਾਸੀਨ ਕੁਟੀਆ ਧਰਮਪੁਰ ਵਿਖੇ ਸੰਤ ਸੁਆਮੀ ਸਹਿਜ ਦਾਸ ਦੀ ਅਗਵਾਈ ਵਿੱਚ 19 ਜੁਲਾਈ ਤੋਂ ਅਖੰਡ ਪਾਠ ਅਰੰਭ ਸਨ ਜਿਨ੍ਹਾਂ ਦੇ ਭੋਗ ਗੁਰਪੂਰਨਿਮਾ ’ਤੇ ਪਾਏ ਗਏ। ਇਸ ਮੌਕੇ ਕੀਰਤਨੀ ਜਥੇ ਭਾਈ ਕੇਵਲ ਸਿੰਘ ਖੁਰਾਲਗੜ੍ਹ ਵਾਲੇ, ਬਾਬਾ ਹਰਜਿੰਦਰ ਸਿੰਘ ਖੰਡੂਪੁਰ ਵਾਲੇ, ਭਾਈ ਇੰਦਰਜੀਤ ਸਿੰਘ ਪੈਲੀ ਵਾਲਿਆਂ ਦੇ ਜਥਿਆਂ ਨੇ ਕੀਰਤਨ ਕੀਤਾ। ਇਸ ਮੌਕੇ ਸੰਤ ਸੁਆਮੀ ਸਹਿਜ ਦਾਸ, ਸੰਤ ਪਰਮੇਸ਼ਰਾ ਨੰਦ ਚੱਕ ਰਾਮੂ ਵਾਲੇ, ਸੰਤ ਬਾਬਾ ਮਨਸਾ ਦਾਸ, ਸੰਤੋਖ ਦਾਸ ਖਾਨਪੁਰ ਵਾਲੇ, ਸੰਤ ਸਨਮੁਖਾਨੰਦ, ਸੰਤ ਦੀਪਕ ਮੁਨੀ, ਸੰਤ ਬਾਬਾ ਬਾਸੂ ਦੇਵ, ਪੰਡਿਤ ਕਾਰਤਿਕ ਆਚਲਪੁਰ, ਪੰਡਿਤ ਕਪਿਲ ਸ੍ਰੀ ਅਨੰਦਪੁਰ ਸਾਹਿਬ ਆਦਿ ਸ਼ਾਮਲ ਸਨ। ਸੰਤ ਬਾਬਾ ਸਹਿਜ ਦਾਸ ਦਾ ਜਨਮ ਨਗਰ ਬੀਤ ਏਰੀਏ ਦਾ ਹੋਣ ਕਰਕੇ ਇਲਾਕੇ ਦੀਆਂ ਸੜਕਾਂ ਤੇ ਪੁਰਾਣੇ ਰਸਤੇ ਪੁਰਾਤਨ ਧਾਰਮਿਕ ਅਸਥਾਨਾਂ ਸਬੰਧੀ ਬਾਬਾ ਕੇਵਲ ਸਿੰਘ ਖੁਰਾਲਗੜ੍ਹ ਵਾਲਿਆਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ।