02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਘਰੇਲੂ ਕਲੇਸ਼ ਅਤੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਔਰਤ ਨੇ ਨਹਿਰ ’ਚ ਮਾਰੀ ਛਾਲ

ਕਾਠਗੜ੍ਹ, 1 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਸਹੁਰੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਕਥਿਤ ਮਾਨਸਿਕ ਪ੍ਰੇਸ਼ਾਨੀ ਤੋਂ ਤੰਗ ਆ ਕੇ ਇੱਕ ਔਰਤ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਜਾਨ ਦੇਣ ਦੀ ਕੋਸ਼ਿਸ਼ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਖੁਸ਼ਕਿਸਮਤੀ ਨਾਲ ਮੌਕੇ ’ਤੇ ਮੌਜੂਦ ਇੱਕ ਅਣਪਛਾਤੇ ਵਿਅਕਤੀ ਵੱਲੋਂ ਔਰਤ ਨੂੰ ਨਹਿਰ ’ਚੋਂ ਸਹੀ-ਸਲਾਮਤ ਬਾਹਰ ਕੱਢ ਲਏ ਜਾਣ ਨਾਲ ਵੱਡਾ ਹਾਦਸਾ ਟਲ ਗਿਆ।

Ad Position 21
No active advertisement
ਅਜੀਤ ਡੈਸਕ 02-08-2026
ਕਾਠਗੜ੍ਹ, 1 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਸਹੁਰੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਕਥਿਤ ਮਾਨਸਿਕ ਪ੍ਰੇਸ਼ਾਨੀ ਤੋਂ ਤੰਗ ਆ ਕੇ ਇੱਕ ਔਰਤ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਜਾਨ ਦੇਣ ਦੀ ਕੋਸ਼ਿਸ਼ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਖੁਸ਼ਕਿਸਮਤੀ ਨਾਲ ਮੌਕੇ ’ਤੇ ਮੌਜੂਦ ਇੱਕ ਅਣਪਛਾਤੇ ਵਿਅਕਤੀ ਵੱਲੋਂ ਔਰਤ ਨੂੰ ਨਹਿਰ ’ਚੋਂ ਸਹੀ-ਸਲਾਮਤ ਬਾਹਰ ਕੱਢ ਲਏ ਜਾਣ ਨਾਲ ਵੱਡਾ ਹਾਦਸਾ ਟਲ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਐਚ. ਓ ਥਾਣਾ ਕਾਠਗੜ੍ਹ ਇੰਸਪੈਕਟਰ ਕਮਲ ਤਨੇਜਾ ਅਤੇ ਚੌਂਕੀ ਇੰਚਾਰਜ ਏ. ਐਸ. ਆਈ ਸਿੰਕਦਰ ਪਾਲ ਨੇ ਦੱਸਿਆ ਕਿ ਪੀੜਤ ਔਰਤ ਨੇ ਆਪਣੇ ਬਿਆਨਾਂ ਵਿੱਚ ਲਿਖਵਾਇਆ ਕਿ ਉਸ ਦਾ ਵਿਆਹ ਲਗਪਗ 9 ਸਾਲ ਪਹਿਲਾਂ ਮਿਤੀ 12 ਫਰਵਰੀ 2017 ਨੂੰ ਪਲਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਨਾਲ ਹੋਇਆ ਸੀ ਅਤੇ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਧੀਆਂ ਹਨ। ਮਨਜਿੰਦਰ ਕੌਰ ਅਨੁਸਾਰ, ਲਗਪਗ 3 ਸਾਲ ਪਹਿਲਾਂ ਉਸ ਦੇ ਸਹੁਰਾ ਰਣਜੀਤ ਸਿੰਘ ਦੀ ਮੌਤ ਹੋ ਗਈ ਸੀ। ਸਹੁਰੇ ਦੀ ਮੌਤ ਤੋਂ ਬਾਅਦ ਉਸ ਦੀ ਸੱਸ ਕਸ਼ਮੀਰ ਕੌਰ ਪਤਨੀ ਰਣਜੀਤ ਸਿੰਘ ਅਤੇ ਪਤੀ ਪਲਵਿੰਦਰ ਸਿੰਘ ਉਸ ਨਾਲ ਅਕਸਰ ਘਰੇਲੂ ਕਲੇਸ਼ ਕਰਨ ਲੱਗ ਪਏ, ਜਿਸ ਕਰਕੇ ਉਹ ਪਰੇਸ਼ਾਨ ਰਹਿਣ ਲੱਗੀ। ਹਾਲਾਂ ਕਿ 3 ਸਾਲ ਪਹਿਲਾਂ ਇਲਾਕੇ ਦੇ ਮੋਹਤਬਰ ਵਿਅਕਤੀਆਂ ਅਤੇ ਪੰਚਾਇਤ ਦੀ ਹਾਜ਼ਰੀ ਵਿੱਚ ਉਨ੍ਹਾਂ ਦਾ ਰਾਜ਼ੀਨਾਮਾ ਵੀ ਹੋ ਗਿਆ ਸੀ। ਪੀੜਤਾ ਨੇ ਦੋਸ਼ ਲਾਇਆ ਕਿ ਉਸ ਦੀ ਨਣਦ ਸੁਖਵਿੰਦਰ ਕੌਰ ਵਾਸੀ ਈਸਾਪੁਰ ਵੀ ਘਰ ਦੇ ਮਾਮਲਿਆਂ ਵਿੱਚ ਲਗਾਤਾਰ ਨਾਜਾਇਜ਼ ਦਖਲ ਅੰਦਾਜ਼ੀ ਕਰਦੀ ਸੀ। ਇਸ ਕਾਰਨ ਉਸ ਦੇ ਅਤੇ ਉਸ ਦੇ ਪਤੀ ਵਿਚਕਾਰ ਦੂਰੀਆਂ ਹੋਰ ਵਧਦੀਆਂ ਗਈਆਂ। ਪੀੜਤਾ ਮੁਤਾਬਕ ਪਤੀ ਪਲਵਿੰਦਰ ਸਿੰਘ, ਸੱਸ ਕਸ਼ਮੀਰ ਕੌਰ ਅਤੇ ਨਣਦ ਸੁਖਵਿੰਦਰ ਕੌਰ ਤਿੰਨੋਂ ਮਿਲ ਕੇ ਉਸ ਨੂੰ ਅਤੇ ਉਸ ਦੀਆਂ ਧੀਆਂ ਨੂੰ ਘਰੋਂ ਕੱਢਣ ਲਈ ਮਜਬੂਰ ਕਰਨ ਲੱਗੇ। ਆਪਣੇ ਪਿਤਾ ’ਤੇ ਆਰਥਿਕ/ਮਾਨਸਿਕ ਬੋਝ ਨਾ ਪਾਉਣ ਦੇ ਮਕਸਦ ਨਾਲ ਉਸ ਨੇ ਇਹ ਦੁੱਖ ਆਪਣੇ ਪਿਤਾ ਨਾਲ ਵੀ ਸਾਂਝਾ ਨਹੀਂ ਕੀਤਾ। ਪ੍ਰੇਸ਼ਾਨੀ ਹੱਦੋਂ ਵੱਧ ਜਾਣ ’ਤੇ ਲੰਘੀ 27 ਜੁਲਾਈ 2026 ਨੂੰ ਉਸ ਨੇ ਆਪਣੇ ਘਰ ਦੇ ਨੇੜੇ ਨਹਿਰ ਦੀ ਪੁਲੀ ’ਤੇ ਬੈਠ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ। ਨਹਿਰ ਵਿੱਚ ਛਾਲ ਮਾਰਨ ਤੋਂ ਬਾਅਦ ਮੌਕੇ ’ਤੇ ਮੌਜੂਦ ਇੱਕ ਅਣਪਛਾਤੇ ਵਿਅਕਤੀ ਨੇ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਪੀੜਤਾ ਦੀ ਭੈਣ ਪਰਮਜੀਤ ਕੌਰ ਨੇ ਤੁਰੰਤ ਹਸਪਤਾਲ ਲਿਜਾ ਉਸ ਦਾ ਇਲਾਜ ਕਰਵਾਇਆ। ਹੁਣ ਇਲਾਜ ਤੋਂ ਬਾਅਦ ਠੀਕ ਹੋਣ ਉਪਰੰਤ ਪੀੜਤਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾ ਕੇ ਕਥਿਤ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ ਅਗਲੀ ਖ਼ਬਰ ਕੁਟੀਆ ਧਰਮਪੁਰ ਵਿਖੇ ਅਖੰਡ ਪਾਠ ਦੇ ਭੋਗ ਪਾਏ
Ad Position 24
No active advertisement