ਹੈਰੋਇਨ ਸਮੇਤ ਦੋ ਨੌਜਵਾਨ ਕਾਬੂ
ਬਹਿਰਾਮ, 1 ਅਗਸਤ (ਨਛੱਤਰ ਸਿੰਘ ਬਹਿਰਾਮ) - ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਪੁਲਿਸ ਥਾਣਾ ਬਹਿਰਾਮ ਨੂੰ ਉਸ ਵਕਤ ਹੋਰ ਕਾਮਯਾਬੀ ਮਿਲੀ ਜਦੋਂ ਇਲਾਕੇ ਵਿੱਚ ਪੁਲਿਸ ਗਸ਼ਤ ਦੌਰਾਨ ਦੋ ਨੌਜਵਾਨਾਂ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਐਸ.
ਬਹਿਰਾਮ, 1 ਅਗਸਤ (ਨਛੱਤਰ ਸਿੰਘ ਬਹਿਰਾਮ) - ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਪੁਲਿਸ ਥਾਣਾ ਬਹਿਰਾਮ ਨੂੰ ਉਸ ਵਕਤ ਹੋਰ ਕਾਮਯਾਬੀ ਮਿਲੀ ਜਦੋਂ ਇਲਾਕੇ ਵਿੱਚ ਪੁਲਿਸ ਗਸ਼ਤ ਦੌਰਾਨ ਦੋ ਨੌਜਵਾਨਾਂ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਐਸ.ਐਚ.ਓ. ਰਾਮ ਪਾਲ ਨੇ ਦੱਸਿਆ ਕਿ ਏ.ਐਸ.ਆਈ. ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਝੰਡੇਰ ਕਲਾਂ, ਅਨੋਖਰਵਾਲ, ਫਰਾਲਾ ਤੋਂ ਮੁੰਨਾ ਵੱਲ ਨੂੰ ਮੁੜੇ ਤਾਂ ਦੋ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ। ਸਰਕਾਰੀ ਗੱਡੀ ਨੂੰ ਦੇਖ ਕੇ ਹੱਥ ਵਿੱਚ ਫੜ੍ਹੀ ਪਾਰਦਰਸ਼ੀ ਲਿਫ਼ਾਫੀ ਦੂਜੇ ਨੌਜਵਾਨ ਨੂੰ ਫੜਾਈ ਜਿਸ ਨੇ ਲਿਫਾਫੀ ਸੜਕ ’ਤੇ ਸੁੱਟ ਦਿੱਤੀ। ਜਦੋਂ ਉਨ੍ਹਾਂ ਨੂੰ ਨਾਂ ਪਤਾ ਪੁੱਛਿਆ ਤਾਂ ਇਕ ਦਾ ਨਾਮ ਪਰਮਿੰਦਰ ਜੀਤ ਸਿੰਘ ਉਰਫ ਪਿੰਦਾ ਪੁੱਤਰ ਮਹਿੰਦਰ ਪਾਲ ਵਾਸੀ ਢੱਕ ਪੰਡੋਰੀ ਥਾਣਾ ਸਦਰ ਫਗਵਾੜਾ ਅਤੇ ਦੀਪਨ ਸੈਂਪਲੇ ਪੁੱਤਰ ਸੁਰਿੰਦਰ ਪਾਲ ਵਾਸੀ ਪਿੰਡ ਕੱਟ ਥਾਣਾ ਬਹਿਰਾਮ ਦੱਸਿਆ ਤਲਾਸ਼ੀ ਲੈਣ ’ਤੇ ਦੋਨਾਂ ਤੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਨਾਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।