02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਨਗਰ ਕੌਂਸਲ ਰਾਹੋਂ ਦੇ ਪ੍ਰਧਾਨ ਰਸ਼ਮੀ ਰਣਦੇਵ ਅਤੇ ਹੇਮੰਤ ਰਣਦੇਵ ਬੌਬੀ ਦਾ ਸਨਮਾਨ ਕਰਦੇ ਵਾਤਾਵਰਣ ਸੇਵਾ ਸੁਸਾਇਟੀ ਰਾਹੋਂ ਦੇ ਮੈਂਬਰ। ਵਾਤਾਵਰਨ ਸੇਵਾ ਸੁਸਾਇਟੀ ਰਾਹੋਂ ਵਲੋਂ ਨਗਰ ਕੌਂਸਲ ਪ੍ਰਧਾਨ ਰਸ਼ਮੀ ਰਣਦੇਵ ਤੇ ਹੇਮੰਤ ਰਣਦੇਵ ਬੌਬੀ ਦਾ ਸਨਮਾਨ

ਰਾਹੋਂ, 1 ਅਗਸਤ (ਉਂਕਾਰ ਸਿੰਘ ਰਾਠੌਰ) - ਵਾਤਾਵਰਣ ਸੇਵਾ ਸੁਸਾਇਟੀ ਰਾਹੋਂ ਵੱਲੋਂ ਨਗਰ ਕੌਂਸਲ ਰਾਹੋਂ ਦੀ ਨਵ-ਨਿਯੁਕਤ ਪ੍ਰਧਾਨ ਸ਼੍ਰੀਮਤੀ ਰਸ਼ਮੀ ਰਣਦੇਵ ਅਤੇ ਉਹਨਾਂ ਦੇ ਪਤੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹੇਮੰਤ ਰਣਦੇਵ ਬੌਬੀ ਨੂੰ ਸਿਰੋਪਾ ਪਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸ਼੍ਰੀਮਤੀ ਰਸ਼ਮੀ ਰਣਦੇਵ ਨੇ ਕਿਹਾ ਕਿ ਰਾਹੋਂ ਸ਼ਹਿਰ ਦੇ ਵਿਕਾਸ ਕਾਰਜ ਪਹਿਲ ਦੇ ਆਧਾਰ ’ਤੇ ਕਰਵਾਏ ਜਾਣਗੇ ਅਤੇ ਸ਼ਹਿਰ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਤੇ ਸੁੰਦਰ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

Ad Position 21
No active advertisement
ਮਾਨਸੀ ਪਿਤਾ : ਰਾਧੇ ਭਾਟੀਆ ਮਾਤਾ : ਆਮੀਸ਼ਾ ਪਿੰਡ : ਰਾਜੂ ਮਾਜਰਾ (ਬਲਾਚੌਰ) 02-08-2026
ਰਾਹੋਂ, 1 ਅਗਸਤ (ਉਂਕਾਰ ਸਿੰਘ ਰਾਠੌਰ) - ਵਾਤਾਵਰਣ ਸੇਵਾ ਸੁਸਾਇਟੀ ਰਾਹੋਂ ਵੱਲੋਂ ਨਗਰ ਕੌਂਸਲ ਰਾਹੋਂ ਦੀ ਨਵ-ਨਿਯੁਕਤ ਪ੍ਰਧਾਨ ਸ਼੍ਰੀਮਤੀ ਰਸ਼ਮੀ ਰਣਦੇਵ ਅਤੇ ਉਹਨਾਂ ਦੇ ਪਤੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹੇਮੰਤ ਰਣਦੇਵ ਬੌਬੀ ਨੂੰ ਸਿਰੋਪਾ ਪਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸ਼੍ਰੀਮਤੀ ਰਸ਼ਮੀ ਰਣਦੇਵ ਨੇ ਕਿਹਾ ਕਿ ਰਾਹੋਂ ਸ਼ਹਿਰ ਦੇ ਵਿਕਾਸ ਕਾਰਜ ਪਹਿਲ ਦੇ ਆਧਾਰ ’ਤੇ ਕਰਵਾਏ ਜਾਣਗੇ ਅਤੇ ਸ਼ਹਿਰ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਤੇ ਸੁੰਦਰ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਵਾਤਾਵਰਣ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਸਾਇਟੀ ਵੱਲੋਂ ਵਾਤਾਵਰਣ ਸੰਭਾਲ ਤੇ ਰੁੱਖ ਲਗਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਕਾਰਨ ਰਾਹੋਂ ਦੀ ਸੁੰਦਰਤਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹੇਮੰਤ ਰਣਦੇਵ ਬੌਬੀ ਨੇ ਕਿਹਾ ਕਿ ਵਾਤਾ ਵਰਣ ਸੇਵਾ ਸੁਸਾਇਟੀ ਰਾਹੋਂ ਵੱਲੋਂ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਲਈ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਸ਼ਲਾਘਾਯੋਗ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਤੇ ਉਨ੍ਹਾਂ ਦੀ ਟੀਮ ਸੁਸਾਇਟੀ ਨੂੰ ਹਰ ਸੰਭਵ ਸਹਿਯੋਗ ਦੇਣਗੇ। ਇਸ ਮੌਕੇ ਮੰਗਤ ਰਾਏ ਚੋਪੜਾ, ਡਾ. ਸੁਨੀਲ ਸਭਰਵਾਲ, ਜੀਤ ਰਾਮ ਹਿਆਲਾ, ਪਵਨ ਕਸ਼ਯਪ, ਰਾਮ ਸਾਹਿਲ, ਸੋਹਣ ਸਿੰਘ ਭੱਟੀ, ਡਾ. ਰਮੇਸ਼ ਚੋਪੜਾ, ਗੁਲਸ਼ਨ ਸ਼ਰਮਾ, ਅਮਰ ਨਾਥ ਚੁੰਘ, ਗੁਰੂ ਦੇਵ ਬੱਤਰਾ ਅਤੇ ਵਾਤਾਵਰਣ ਸੇਵਾ ਸੁਸਾਇਟੀ ਦੇ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਸੜੋਆ ਦੀ ਵਿਸ਼ੇਸ਼ ਇਕੱਤਰਤਾ ਅਗਲੀ ਖ਼ਬਰ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ
Ad Position 24
No active advertisement