ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਸੜੋਆ ਦੀ ਵਿਸ਼ੇਸ਼ ਇਕੱਤਰਤਾ
ਸੜੋਆ, 1 ਅਗਸਤ (ਬਲਵਿੰਦਰ ਨਾਨੋਵਾਲੀਆ) - ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਸੜੋਆ ਦੀ ਵਿਸ਼ੇਸ਼ ਇਕੱਤਰਤਾ ਪਿੰਡ ਖੁਰਦਾਂ ਵਿਖੇ ਕੈਪਟਨ ਤਰਸੇਮ ਸਿੰਘ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਸੁਸਾਇਟੀ ਦੇ ਮੌਜੂਦਾ ਪ੍ਰਧਾਨ ਪ੍ਰੋ: ਵਰਿੰਦਰ ਬਛੌੜੀ, ਲੈਕਚਰਾਰ ਰਜਿੰਦਰ ਕੁਮਾਰ ਦੇ ਪਿਤਾ ਤੇ ਮਨਜੀਤ ਕੌਰ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਚੰਦਿਆਣੀ ਖੁਰਦ ਦੇ ਸਹੁਰਾ ਸਵਰਗਵਾਸੀ ਗਿਆਨ ਚੰਦ ਦੀ ਬੇਵਕਤੀ ਮੌਤ ’ਤੇ ਦੋ ਮਿੰਟ ਦਾ ਮੌਨ ਰੱਖ ਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸਮੂਹ ਮੈਂਬਰਾਂ ਨੇ ਵਿਛੜੀ ਆਤਮਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਗ
ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਸੜੋਆ ਦੇ ਮੈਂਬਰ ਦਿੱਲੀ ਘਟਨਾ ’ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ। ਤਸਵੀਰ : ਬਲਵਿੰਦਰ ਨਾਨੋਵਾਲੀਆ
02-08-2026
ਸੜੋਆ, 1 ਅਗਸਤ (ਬਲਵਿੰਦਰ ਨਾਨੋਵਾਲੀਆ) - ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਸੜੋਆ ਦੀ ਵਿਸ਼ੇਸ਼ ਇਕੱਤਰਤਾ ਪਿੰਡ ਖੁਰਦਾਂ ਵਿਖੇ ਕੈਪਟਨ ਤਰਸੇਮ ਸਿੰਘ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਸੁਸਾਇਟੀ ਦੇ ਮੌਜੂਦਾ ਪ੍ਰਧਾਨ ਪ੍ਰੋ: ਵਰਿੰਦਰ ਬਛੌੜੀ, ਲੈਕਚਰਾਰ ਰਜਿੰਦਰ ਕੁਮਾਰ ਦੇ ਪਿਤਾ ਤੇ ਮਨਜੀਤ ਕੌਰ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਚੰਦਿਆਣੀ ਖੁਰਦ ਦੇ ਸਹੁਰਾ ਸਵਰਗਵਾਸੀ ਗਿਆਨ ਚੰਦ ਦੀ ਬੇਵਕਤੀ ਮੌਤ ’ਤੇ ਦੋ ਮਿੰਟ ਦਾ ਮੌਨ ਰੱਖ ਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸਮੂਹ ਮੈਂਬਰਾਂ ਨੇ ਵਿਛੜੀ ਆਤਮਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਪਰੰਤ ਸਮੂਹ ਮੈਂਬਰਾਂ ਨੇ ਦਿੱਲੀ ਦੇ ਜੰਤਰ ਮੰਤਰ ਇਲਾਕੇ ਅੰਦਰ ਸ਼ਾਂਤੀਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਕੇਂਦਰ ਵਲੋਂ ਕੀਤੇ ਲਾਠੀਚਾਰਜ ਦੀ ਕਰੜੀ ਅਲੋਚਨਾ ਕੀਤੀ। ਕੈਪਟਨ ਤਰਸੇਮ ਸਿੰਘ ਖੁਰਦ ਜਨਰਲ ਸਕੱਤਰ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ, ਇਹ ਦੇਸ਼ ਦਾ ਸਰਮਾਇਆ ਹਨ, ਇਸ ਕਰਕੇ ਹਾਕਮ ਸਰਕਾਰ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਨੌਜਵਾਨਾਂ ’ਤੇ ਲਾਠੀਚਾਰਜ ਕਰਨ ਦੀ ਬਜਾਏ, ਉਨ੍ਹਾਂ ਨੂੰ ਰੁਜਗਾਰ ਦੇ ਮੌਕੇ ਪ੍ਰਦਾਨ ਕਰਦੀ। ਇਸ ਮੌਕੇ ਵਰਿੰਦਰ ਕੁਮਾਰ ਬਛੌੜੀ ਪ੍ਰਧਾਨ, ਨਾਜਰ ਰਾਮ ਮਾਨ ਸਾਬਕਾ ਡੀ.ਈ.ਓ, ਨਰਿੰਦਰ ਬੇਗਮਪੁਰੀ ਫਾਊਂਡਰ ਪ੍ਰਧਾਨ, ਲਾਲ ਸਿੰਘ ਮਾਨ ਮੈਨੇਜਰ, ਤੇਲੂ ਰਾਮ ਸਾਬਕਾ ਸਰਪੰਚ ਛਦੌੜੀ, ਮਹਿੰਦਰ ਚੰਦ ਪੋਜੇਵਾਲ, ਬਲਵਿੰਦਰ ਨਾਨੋਵਾਲ, ਪ੍ਰਿੰਸੀਪਲ ਪ੍ਰੇਮ ਕੁਮਾਰ ਸਾਹਿਬਾ, ਮਾ:ਸ਼ਿੰਗਾਰਾ ਸਿੰਘ ਚਣਕੋਈ, ਸੋਹਣ ਸਿੰਘ ਸਾਹਧੜਾ, ਰਜਿੰਦਰ ਕੁਮਾਰ ਬਛੌੜੀ, ਮੋਹਣ ਲਾਲ ਖਰੌੜ, ਸੋਹਣ ਸਿੰਘ ਸੈਂਪਲਾ ਸਾਬਕਾ ਬੀ.ਈ.ਓ., ਚਮਨ ਲਾਲ ਸੜੋਆ, ਛਿੰਦਰ ਪਾਲ ਦਿਆਲਾ, ਸੂਬੇਦਾਰ ਰਾਮ ਪਾਲ ਮੰਗੂਪੁਰ, ਰਾਮ ਸ਼ਰਨ ਪੈਲੀ, ਸ਼ਮਸ਼ੇਰ ਸਿੰਘ ਪੋਜੇਵਾਲ, ਰਾਮ ਜੀ ਕਟਵਾਰਾ, ਬਲਜੀਤ ਰਾਮ ਸਾਬਕਾ ਸਰਪੰਚ ਨਿਊ ਮਾਲੇਵਾਲ, ਕੁਲਵਿੰਦਰ ਕੁਮਾਰ ਸੰਮਤੀ ਮੈਂਬਰ ਨਵਾਂ ਪਿੰਡ ਟੱਪਰੀਆਂ, ਅਛਰ ਸਿੰਘ ਟੋਰੋਵਾਲ, ਕਵੀ ਕੇਵਲ ਕ੍ਰਿਸ਼ਨ ਕਿਸ਼ਨਪੁਰੀ ਤੇ ਸੁਪਰਡੈਂਟ ਬਲਵੀਰ ਸਿੰਘ ਕਾਲੇਵਾਲ ਆਦਿ ਨੇ ਵੀ ਜੰਤਰ ਮੰਤਰ ਵਿਖੇ ਘਟਨਾ ਦੀ ਨਿੰਦਾ ਕੀਤੀ।