16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪਿੰਡ ਜੀਓਵਾਲ ਬੱਛੂਆਂ ਵਿਖੇ ਗੁੱਗਾ ਜ਼ਾਹਰ ਪੀਰ ਦਰਬਾਰ ’ਚ ਹਾਲ ਦਾ ਨਿਰਮਾਣ ਸ਼ੁਰੂ ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ ਨੇ ਸ਼ੁਰੂ ਕਰਵਾਇਆ ਕੰਮ

ਕਾਠਗੜ੍ਹ, 1 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਪਿੰਡ ਜੀਓਵਾਲ ਬੱਛੂਆਂ ਦੀ ਪੰਚਾਇਤ ਵੱਲੋਂ ਧਾਰਮਿਕ ਅਸਥਾਨ ਗੁੱਗਾ ਜ਼ਾਹਰ ਪੀਰ ਦਰਬਾਰ ਵਿਖੇ ਸੰਗਤ ਦੀ ਸੁਵਿਧਾ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ। ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਨਾਮ ਚੇਚੀ ਜਲਾਲਪੁਰ ਵੱਲੋਂ ਦਿੱਤੀ ਗਈ ਗਰਾਂਟ ਅਤੇ ਸਮੂਹ ਸੰਗਤ ਦੇ ਵੱਡਮੁੱਲੇ ਸਹਿਯੋਗ ਨਾਲ ਦਰਬਾਰ ਦੀ ਦੂਸਰੀ ਮੰਜ਼ਿਲ’ ਤੇ ਢਾਈ ਲੱਖ ਰੁਪਏ ਦੀ ਲਾਗਤ ਨਾਲ ਇੱਕ ਖੁੱਲ੍ਹਾ ਹਾਲ ਤਿਆਰ ਕੀਤਾ ਜਾ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 02-08-2026
ਕਾਠਗੜ੍ਹ, 1 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਪਿੰਡ ਜੀਓਵਾਲ ਬੱਛੂਆਂ ਦੀ ਪੰਚਾਇਤ ਵੱਲੋਂ ਧਾਰਮਿਕ ਅਸਥਾਨ ਗੁੱਗਾ ਜ਼ਾਹਰ ਪੀਰ ਦਰਬਾਰ ਵਿਖੇ ਸੰਗਤ ਦੀ ਸੁਵਿਧਾ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ। ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਨਾਮ ਚੇਚੀ ਜਲਾਲਪੁਰ ਵੱਲੋਂ ਦਿੱਤੀ ਗਈ ਗਰਾਂਟ ਅਤੇ ਸਮੂਹ ਸੰਗਤ ਦੇ ਵੱਡਮੁੱਲੇ ਸਹਿਯੋਗ ਨਾਲ ਦਰਬਾਰ ਦੀ ਦੂਸਰੀ ਮੰਜ਼ਿਲ’ ਤੇ ਢਾਈ ਲੱਖ ਰੁਪਏ ਦੀ ਲਾਗਤ ਨਾਲ ਇੱਕ ਖੁੱਲ੍ਹਾ ਹਾਲ ਤਿਆਰ ਕੀਤਾ ਜਾ ਰਿਹਾ ਹੈ। ਇਸ ਵਿਕਾਸ ਕਾਰਜ ਦਾ ਸ਼ੁੱਭ ਅਰੰਭ ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ ਨੇ ਕੀਤਾ। ਇਸ ਕਾਰਜ ਵਿੱਚ ਇਲਾਕੇ ਦੀ ਸੰਗਤ ਨੇ ਵੀ ਭਾਰੀ ਯੋਗਦਾਨ ਪਾਇਆ ਹੈ। ਇਸ ਮੌਕੇ ਸੇਵਾਦਾਰ ਬਲਵੀਰ ਸਿੰਘ, ਸਮੂਹ ਕਲੱਬ ਮੈਂਬਰਾਂ ਅਤੇ ਸਾਰੀ ਗ੍ਰਾਮ ਪੰਚਾਇਤ ਵੱਲੋਂ ਸਤਨਾਮ ਜਲਾਲਪੁਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਪਵਿੱਤਰ ਦਰਬਾਰ ਦੇ ਵਿਕਾਸ ਲਈ ਸਰਕਾਰ ਵੱਲੋਂ ਬਣਦੀ ਗਰਾਂਟ ਜਾਰੀ ਕਰਵਾਈ ਜਾਵੇਗੀ। ਸਮਾਗਮ ਦੌਰਾਨ ਪ੍ਰਧਾਨ ਮਲਕੀਤ ਚੰਦ, ਸਰਪੰਚ ਕਮਲਦੀਪ, ਸਰਪੰਚ ਬਲਵੀਰ ਸਿੰਘ ਭੰਗੂ, ਪਰਸ਼ੋਤਮ ਲਾਲ ਪੰਚ, ਹਰਪਾਲ ਸਿੰਘ ਖਜ਼ਾਨਚੀ, ਪੰਡਤ ਰਾਮ ਸਰੂਪ, ਜੋਗਿੰਦਰ ਪਾਲ, ਸਰਬਜੀਤ ਸਿੰਘ, ਮਿਸਤਰੀ ਪ੍ਰੀਤਮ ਸਿੰਘ, ਮਿਸਤਰੀ ਪਰਮਜੀਤ, ਸਮੂਹ ਕਲੱਬ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਸਾਰੇ ਹਾਜ਼ਰੀਨ ਵੱਲੋਂ ਚੇਅਰਮੈਨ ਸਤਨਾਮ ਜਲਾਲਪੁਰ ਦਾ ਇਸ ਸ਼ਲਾਘਾਯੋਗ ਉੱਦਮ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਡੀ. ਟੀ. ਐਫ. ਬੰਗਾ ਵਲੋਂ ਬੀ.ਪੀ.ਈ.ਓ. ਜਗਦੀਪ ਜੌਹਲ ਖ਼ਿਲਾਫ਼ ਰੋਸ ਵਿਖਾਵਾ ਅਗਲੀ ਖ਼ਬਰ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਸੜੋਆ ਦੀ ਵਿਸ਼ੇਸ਼ ਇਕੱਤਰਤਾ
Ad Position 24